ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪੀ.ਓ.ਕੇ. ਦੇ ਨੇਤਾ 15 ਨੂੰ ਪਾਕਿ ਅਸੈਂਬਲੀ ਤੋਂ ਕਰਨਗੇ ਆਜ਼ਾਦੀ ਦਾ ਐਲਾਨ

Ad Position 21
No active advertisement
ਅਜੀਤ ਡੈਸਕ 13-07-2026

ਪ੍ਰਦਰਸ਼ਨਕਾਰੀਆਂ ਨੇ ਫ਼ੌਜ ਅਤੇ ਸਰਕਾਰ ਨੂੰ ਦਿੱਤਾ ਅਲਟੀਮੇਟਮ
ਅੰਮ੍ਰਿਤਸਰ, 12 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ‘ਚ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸਥਿਤੀ ਤੇਜ਼ੀ ਨਾਲ ਵਿਗੜ ਰਹੀ ਹੈ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੀ ਜੰਮੂ-ਕਸ਼ਮੀਰ ਸਾਂਝੀ ਅਵਾਮੀ ਐਕਸ਼ਨ ਕਮੇਟੀ (ਜੇ. ਏ. ਏ. ਸੀ.) ਨੇ 15 ਜੁਲਾਈ ਨੂੰ ਪਾਕਿਸਤਾਨ ਅਸੈਂਬਲੀ ਤੋਂ ਆਜ਼ਾਦੀ ਦਾ ਐਲਾਨ ਕਰਨ ਬਾਰੇ ਦਾਅਵਾ ਕੀਤਾ ਹੈ। ਕਮੇਟੀ ਨੇ ਪਾਕਿਸਤਾਨੀ ਫ਼ੌਜ ਅਤੇ ਸਰਕਾਰ ਨੂੰ ਪੀ. ਓ. ਕੇ. ਦੇ ਸ਼ਹਿਰਾਂ ਨੂੰ ਤੁਰੰਤ ਖਾਲੀ ਕਰਨ ਦਾ ਵੀ ਅਲਟੀਮੇਟਮ ਜਾਰੀ ਕੀਤਾ ਹੈ ਅਤੇ ਇਤਿਹਾਸਕ ਤੌਰ ‘ਤੇ ਸ਼ਾਂਤੀਪੂਰਨ ਖੇਤਰ ਨੂੰ ‘ਅੱਤਵਾਦੀ ਖੇਤਰ’ ਵਜੋਂ ਦਰਜ ਕਰਨ ਦੀਆਂ ਕੋਸ਼ਿਸ਼ਾਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ।ਪੀ. ਓ. ਕੇ. ਦੇ ਹਜ਼ਾਰਾਂ ਲੋਕ ਰਾਵਲਕੋਟ ਦੇ ਈਦਗਾਹ ਮੈਦਾਨ ‘ਚ ਇਕੱਠੇ ਹੋਏ ਅਤੇ ਵਿਰੋਧ ਪ੍ਰਦਰਸ਼ਨਕਾਰੀਆਂ ਨੇ ਵਿਦੇਸ਼ੀ ਮੀਡੀਆ ਨੂੰ ਪਾਕਿਸਤਾਨੀ ਫ਼ੌਜ ਦੇ ਅੱਤਿਆਚਾਰਾਂ ਨੂੰ ਵੇਖਣ ਲਈ ਸੱਦਾ ਦਿੱਤਾ ਹੈ। ਸਥਿਤੀ ਉਦੋਂ ਤੇਜ਼ੀ ਨਾਲ ਵਿਗੜ ਗਈ, ਜਦੋਂ ਹਾਲ ਹੀ ‘ਚ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਫ਼ੌਜ ਮੁਖੀ ਜਨਰਲ ਸਈਦ ਆਸਿਮ ਮੁਨੀਰ ਦੇ ਹੁਕਮਾਂ ‘ਤੇ ਪਾਕਿਸਤਾਨੀ ਫ਼ੌਜ ਨੇ ਨਿਹੱਥੇ ਲੋਕਾਂ ‘ਤੇ ਗੋਲੀਬਾਰੀ ਕੀਤੀ, ਜਿਸ ‘ਚ ਘੱਟੋ-ਘੱਟ 30 ਲੋਕ ਮੌਕੇ ‘ਤੇ ਹੀ ਮਾਰੇ ਗਏ ਅਤੇ 174 ਲੋਕ ਜ਼ਖ਼ਮੀ ਹੋਏ। ਪੀ.ਓ.ਕੇ. ’ਚ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਪ੍ਰਦਰਸ਼ਨ ਦੀ ਤੁਲਨਾ ਜਲ੍ਹਿਆਂਵਾਲਾ ਬਾਗ ਕਤਲੇਆਮ ਨਾਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ 27 ਜੁਲਾਈ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀਆਂ 38-ਨੁਕਾਤੀ ਆਰਥਿਕ ਅਤੇ ਸੰਵਿਧਾਨਕ ਮੰਗਾਂ ਨੂੰ ਪੂਰਾ ਕਰਨ ਲਈ ਅਲਟੀਮੇਟਮ ਦਿੱਤਾ ਹੈ। ਇਸ ਦੌਰਾਨ ਉਥੋਂ ਦੇ ਸਥਾਨਕ ਪ੍ਰਸ਼ਾਸਨ ਨੇ ਪ੍ਰਸਤਾਵਿਤ ਮਾਰਚ ‘ਤੇ ਕਾਰਵਾਈ ਲਈ ਭਾਰੀ ਹਥਿਆਰਾਂ ਨਾਲ ਲੈਸ ਹਜ਼ਾਰਾਂ ਵਾਧੂ ਸੰਘੀ ਸੁਰੱਖਿਆ ਬਲਾਂ ਨੂੰ ਤਿਆਰ ਰਹਿਣ ਲਈ ਅਪੀਲ ਕੀਤੀ ਹੈ। ਪਾਕਿਸਤਾਨੀ ਫ਼ੌਜ ਨੇ ਪੀ. ਓ. ਕੇ. ‘ਚ ਵਿਰੋਧ ਪ੍ਰਦਰਸ਼ਨਾਂ ਦੇ ਕੇਂਦਰ ਰਾਵਲਕੋਟ ‘ਚ ਘੱਟੋ-ਘੱਟ 17,000 ਫ਼ੌਜਾਂ ਤਾਇਨਾਤ ਕੀਤੀਆਂ ਹਨ। ਉੱਧਰ, ਜੇ. ਏ. ਏ. ਸੀ. ਦੀ ਅਗਵਾਈ ‘ਚ ਰਾਵਲਕੋਟ, ਮੁਜ਼ੱਫਰਾਬਾਦ, ਪੁੰਛ ਅਤੇ ਅੱਬਾਸਪੁਰ ਵਰਗੇ ਪ੍ਰਮੁੱਖ ਖੇਤਰਾਂ ‘ਚ ਵੱਡੇ ਪੱਧਰ ‘ਤੇ ਵਿਰੋਧ ਰੈਲੀਆਂ ਅਤੇ ਧਰਨਿਆਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਜਿਸ ‘ਚ ਹਜ਼ਾਰਾਂ ਲੋਕ ਸੜਕਾਂ ‘ਤੇ ਉਤਰ ਆਏ ਹਨ। 15 ਜੁਲਾਈ ਤੋਂ ਪਹਿਲਾਂ ਰਾਜਧਾਨੀ ਮੁਜ਼ੱਫਰਾਬਾਦ ਵੱਲ ਇਕ ਵੱਡਾ ਲੰਮਾ ਮਾਰਚ ਵੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।
ਕੀ ਹਨ ਪੀ.ਓ.ਕੇ. ਦੇ ਆਗੂਆਂ ਦੀਆਂ ਮੁੱਖ ਮੰਗਾਂ?
ਮੌਜੂਦਾ ਰਾਜਨੀਤਿਕ ਸੰਕਟ ਜੇ. ਏ. ਏ. ਸੀ. ਵਲੋਂ ਸ਼ਰਨਾਰਥੀਆਂ ਲਈ ਰਾਖਵੀਂਆਂ 12 ਵਿਧਾਨ ਸਭਾ ਸੀਟਾਂ ਨੂੰ ਖ਼ਤਮ ਕਰਨ ਦੀ ਮੰਗ ਕਾਰਨ ਪੈਦਾ ਹੋਇਆ ਹੈ। ਪ੍ਰਦਰਸ਼ਨਕਾਰੀ ਇਨ੍ਹਾਂ ਸੀਟਾਂ ਨੂੰ ਪਾਕਿ ਵਲੋਂ ਸਥਾਨਕ ਚੋਣ ਨਤੀਜਿਆਂ ‘ਚ ਹੇਰਾਫੇਰੀ ਕਰਨ ਦੇ ਸਾਧਨ ਵਜੋਂ ਵੇਖਦੇ ਹਨ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਦੀਆਂ ਮੁੱਖ ਮੰਗਾਂ ‘ਚ ਮਹਿੰਗਾਈ, ਆਟੇ ਅਤੇ ਦਾਲਾਂ ਦੀ ਘਾਟ ਅਤੇ ਲਹਿੰਦੇ ਪੰਜਾਬ ਸੂਬੇ ਵਲੋਂ ਪੀ. ਓ. ਕੇ. ਦਾ ਆਰਥਿਕ ਸ਼ੋਸ਼ਣ ਖ਼ਤਮ ਕਰਨਾ ਆਦਿ ਸ਼ਾਮਿਲ ਹੈ। ਪੀ. ਓ. ਕੇ. ‘ਚ ਪੈਦਾ ਹੋਣ ਵਾਲੀ ਬਿਜਲੀ ਦਾ ਵੱਡਾ ਹਿੱਸਾ ਲਹਿੰਦੇ ਪੰਜਾਬ ਨੂੰ ਭੇਜਿਆ ਜਾਂਦਾ ਹੈ ਅਤੇ ਪੀ. ਓ. ਕੇ. ਦੇ ਲੋਕਾਂ ਨੂੰ ਬਹੁਤ ਜ਼ਿਆਦਾ ਦਰਾਂ ‘ਤੇ ਬਿਜਲੀ ਪ੍ਰਦਾਨ ਕੀਤੀ ਜਾਂਦੀ ਹੈ।

Ad Position 22
No active advertisement
ਪਿਛਲੀ ਖ਼ਬਰ ਸਰਬਜੀਤ ਸਿੰਘ ਖ਼ਾਲਸਾ ਵਲੋਂ ਜਸਵੰਤ ਸਿੰਘ ਖਾਲੜਾ ਦੀ ਯਾਦਗਾਰ ਬਣਾਉਣ ਲਈ 1 ਕਰੋੜ ਰੁਪਏ ਦੇਣ ਦਾ ਐਲਾਨ-ਦਲੇਰ ਸਿੰਘ ਡੋਡ ਅਗਲੀ ਖ਼ਬਰ ਸੂਬੇ ਭਰ ਦੇ ਵਕੀਲਾਂ ਨੂੰ ਵੱਡੀ ਰਾਹਤ, ਵਕੀਲਾਂ ਦੇ ਚੈਂਬਰ ਦਾ ਬਿਜਲੀ ਦਾ ਬਿੱਲ ਹੁਣ ਆਵੇਗਾ ਰਿਹਾਇਸ਼ੀ ਦਰਾਂ ’ਤੇ
Ad Position 24
No active advertisement