ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਰਾਸ਼ਟਰਪਤੀ ਟਰੰਪ ਦੇ ਨਜ਼ਦੀਕੀ ਲਿੰਡਸੀ ਗ੍ਰਾਹਮ ਨਹੀਂ ਰਹੇ, 71 ਸਾਲ ਦੀ ਉਮਰ ’ਚ ਹੋਇਆ ਦਿਹਾਂਤ

Ad Position 21
No active advertisement
ਅਜੀਤ ਡੈਸਕ 13-07-2026

ਨਿਊਯਾਰਕ, 12 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਸੈਨੇਟ ਦੇ ਸੀਨੀਅਰ ਰਿਪਬਲਿਕਨ ਆਗੂ, ਵਿਦੇਸ਼ ਨੀਤੀ ਦੇ ਤਿੱਖੇ ਸਮਰਥਕ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨੇੜਲੇ ਸਿਆਸੀ ਸਾਥੀ ਲਿੰਡਸੀ ਗ੍ਰਾਹਮ ਦਾ 71 ਸਾਲ ਦੀ ਉਮਰ ’ਚ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਫ਼ਤਰ ਮੁਤਾਬਕ ਗ੍ਰਾਹਮ ਨੇ ਸ਼ਨੀਵਾਰ ਰਾਤ ਇੱਕ ਸੰਖੇਪ ਪਰ ਅਚਾਨਕ ਆਈ ਬਿਮਾਰੀ ਤੋਂ ਬਾਅਦ ਆਖ਼ਰੀ ਸਾਹ ਲਿਆ। ਰਿਪੋਰਟ ਅਨੁਸਾਰ ਬੀਤੀ ਰਾਤ ਗ੍ਰਾਹਮ ਦੇ ਕੈਪੀਟਲ ਹਿੱਲ ਸਥਿਤ ਘਰ ਤੋਂ ਦਿਲ ਦੀ ਧੜਕਨ ਰੁਕਣ ਸਬੰਧੀ ਐਮਰਜੈਂਸੀ ਕਾਲ ਕੀਤੀ ਗਈ ਸੀ। ਮੌਕੇ ’ਤੇ ਪਹੁੰਚੇ ਮੈਡੀਕਲ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਚਾਉਣ ਲਈ ਸੀ.ਪੀ.ਆਰ. ਦਿੱਤੀ ਤੇ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ। ਉਨ੍ਹਾਂ ਦੇ ਇੱਕ ਸੀਨੀਅਰ ਸਹਾਇਕ ਨੇ ਕਿਹਾ ਕਿ ਮੌਤ ਤੋਂ ਪਹਿਲਾਂ ਗ੍ਰਾਹਮ ਦੀ ਤਬੀਅਤ ਖ਼ਰਾਬ ਹੋਣ ਦੇ ਕੋਈ ਸਪਸ਼ਟ ਸੰਕੇਤ ਨਹੀਂ ਸਨ। ਗ੍ਰਾਹਮ ਦੀ ਯਾਦ ’ਚ ਵ੍ਹਾਈਟ ਹਾਊਸ ਦੇ ਝੰਡੇ ਅੱਧੇ ਝੁਕਾ ਦਿੱਤੇ ਗਏ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮੌਕੇ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਜਾਣੇ ਸਭ ਤੋਂ ਮਹਾਨ ਸੈਨੇਟਰਾਂ ਵਿਚੋਂ ਇੱਕ ਤੇ “ਸੱਚਾ ਅਮਰੀਕੀ ਦੇਸ਼ਭਗਤ” ਕਰਾਰ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਟੋਰਾਂਟੋ ਸਟਰੀਟ ਫੈਸਟੀਵਲ ’ਚ ਗੋਲੀਬਾਰੀ, 2 ਮੌਤਾਂ ਅਗਲੀ ਖ਼ਬਰ ਮਾਮਲਾ ਕਪਿਲ ਸ਼ਰਮਾ ਦੇ ਕੈਫੇ ’ਤੇ ਗੋਲੀਬਾਰੀ ਦਾ-ਜਸ਼ਨਦੀਪ ਨੂੰ ਕੈਨੇਡਾ ਤੋਂ ਦੇਸ਼ ਨਿਕਾਲੇ ਦੇ ਹੁਕਮ
Ad Position 24
No active advertisement