ਟੋਰਾਂਟੋ, 12 ਜੁਲਾਈ (ਏਜੰਸੀ)-ਕੈਨੇਡਾ ਦੇ ਟੋਰਾਂਟੋ ’ਚ ਸੇਂਟ ਕਲੇਅਰ ਫੈਸਟੀਵਲ ’ਚ ਹੋਈ ਗੋਲੀਬਾਰੀ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਗੋਲੀਬਾਰੀ ’ਚ 2 ਲੋਕਾਂ ਦੀ ਮੌਤ ਹੋ ਗਈ ਤੇ ਛੇ ਹੋਰ ਜ਼ਖਮੀ ਹੋ ਗਏ। ਇਸ ਘਟਨਾ ਨੇ ਇਲਾਕੇ ’ਚ ਦਹਿਸ਼ਤ ਫੈਲਾ ਦਿੱਤੀ ਤੇ ਪੁਲਿਸ ਨੇ ਇਕ ਵਿਸ਼ਾਲ ਸੁਰੱਖਿਆ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਲਾਤੀਨੀ ਸੱਭਿਆਚਾਰ ਦਾ ਜਸ਼ਨ ਮਨਾਉਣ ਵਾਲਾ ਸਾਲਸਾ ਆਨ ਸੇਂਟ ਕਲੇਅਰ ਤਿਉਹਾਰ, ਇਸ ਖੇਤਰ ਵਿਚ 22 ਸਾਲਾਂ ਤੋਂ ਹਰ ਸਾਲ ਮਨਾਇਆ ਜਾਂਦਾ ਹੈ। ਪੁਲਿਸ ਨੇ ਕਿਹਾ ਕਿ ਸ਼ਾਮ ਹੋਣ ’ਤੇ ਇਸ ਨੂੰ ਮਨਾਉਣ ਲਈ ਸੜਕ ‘ਤੇ ਇਕੱਠੇ ਹੋਏ ਸਨ। ਇਸ ਘਟਨਾ ਤੋਂ ਬਾਅਦ ਕੈਨੇਡੀਅਨ ਵਿਰੋਧੀ ਧਿਰ ਦੇ ਨੇਤਾ ਪੀਅਰ ਪੋਇਲੀਵਰ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਪੋਸਟ ਵਿਚ, ਉਨ੍ਹਾਂ ਕਿਹਾ ਕਿ ਉਹ ਟੋਰਾਂਟੋ ’ਚ ਸੇਂਟ ਕਲੇਅਰ ਫੈਸਟੀਵਲ ਵਿੱਚ ਸਾਲਸਾ ਪ੍ਰਦਰਸ਼ਨ ਦੌਰਾਨ ਹੋਈ ਗੋਲੀਬਾਰੀ ਬਾਰੇ ਸੁਣ ਕੇ ਹੈਰਾਨ ਹਨ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।
ਟੋਰਾਂਟੋ ਸਟਰੀਟ ਫੈਸਟੀਵਲ ’ਚ ਗੋਲੀਬਾਰੀ, 2 ਮੌਤਾਂ
ਅਜੀਤ ਡੈਸਕ
13-07-2026