ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਆਸਟ੍ਰੇਲੀਆ ’ਚ ਪੈ ਰਹੀ ਹੈ ਰਿਕਾਰਡਤੋੜ ਠੰਢ

Ad Position 21
No active advertisement
ਅਜੀਤ ਡੈਸਕ 13-07-2026

ਸਿਡਨੀ, 12 ਜੁਲਾਈ (ਇੰਟ.)-ਆਸਟਰੇਲੀਆ ਦੇ ਕਈ ਇਲਾਕਿਆਂ ਵਿਚ ਇਸ ਹਫ਼ਤੇ ਸਾਲ 2026 ਦੀ ਸਭ ਤੋਂ ਸਖ਼ਤ ਸਰਦੀ ਦੇਖਣ ਨੂੰ ਮਿਲੀ ਹੈ। ਲਗਾਤਾਰ ਪੰਜ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਨੇ ਲੋਕਾਂ ਦੀ ਆਮ ਜ਼ਿੰਦਗੀ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਸਵੇਰ ਦੇ ਸਮੇਂ ਖੇਤਾਂ, ਗੱਡੀਆਂ ਅਤੇ ਘਾਹ ਉਤੇ ਚਿੱਟੀ ਬਰਫ਼ ਵਰਗੀ ਜੰਮੀ ਪਰਤ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ, ਇਹ ਦ੍ਰਿਸ਼ ਦੇਖਣ ਵਿਚ ਬਹੁਤ ਖੂਬਸੂਰਤ ਲੱਗਦੇ ਹਨ ਪਰ ਇਸ ਨਾਲ ਵਾਹਨ ਚਾਲਕਾਂ ਅਤੇ ਕਿਸਾਨਾਂ ਲਈ ਮੁਸ਼ਕਲਾਂ ਕਾਫ਼ੀ ਵਧ ਗਈਆਂ ਹਨ।ਮੌਸਮ ਵਿਭਾਗ ਅਨੁਸਾਰ ਹਫ਼ਤੇ ਦੇ ਅੰਤ ਵਿਚ ਦੱਖਣ-ਪੂਰਬੀ ਖੇਤਰਾਂ ਵਿਚ ਠੰਢ ਦਾ ਇਕ ਹੋਰ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ। ਇਸ ਕਾਰਨ ਤਾਪਮਾਨ ਹੋਰ ਵੀ ਹੇਠਾਂ ਡਿੱਗਣ, ਤੇਜ਼ ਬਰਫ਼ੀਲੀਆਂ ਹਵਾਵਾਂ ਚੱਲਣ, ਮੀਂਹ ਪੈਣ ਅਤੇ ਪਹਾੜੀ ਇਲਾਕਿਆਂ ਵਿਚ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਦੂਜੇ ਪਾਸੇ, ਰਾਜਧਾਨੀ ਕੈਨਬਰਾ ਅਤੇ ਪੈਰਿਸ਼ਵੈਲੀ ਸਮੇਤ ਕਈ ਥਾਵਾਂ ‘ਤੇ ਸਕੂਲਾਂ ਦੀਆਂ ਛੁੱਟੀਆਂ ਹੋਣ ਕਰਕੇ ਵੱਡੀ ਗਿਣਤੀ ਵਿਚ ਲੋਕ ਬਰਫ਼ਬਾਰੀ ਦਾ ਆਨੰਦ ਮਾਣ ਰਹੇ ਹਨ।ਮੌਸਮ ਦੇ ਮਾਹਿਰਾਂ ਨੇ ਲੋਕਾਂ ਨੂੰ ਸਵੇਰ ਵੇਲੇ ਅਤੇ ਦੇਰ ਰਾਤ ਨੂੰ ਸਫ਼ਰ ਕਰਦੇ ਸਮੇਂ ਖ਼ਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸਾਰਿਆਂ ਨੂੰ ਗਰਮ ਕੱਪੜੇ ਪਹਿਨਣ ਅਤੇ ਬਜ਼ੁਰਗਾਂ, ਬੱਚਿਆਂ ਦੇ ਨਾਲ-ਨਾਲ ਪਾਲਤੂ ਜਾਨਵਰਾਂ ਦੀ ਵੀ ਵਿਸ਼ੇਸ਼ ਦੇਖਭਾਲ ਕਰਨ ਦੀ ਸਲਾਹ ਦਿੱਤੀ ਗਈ ਹੈ। ਠੰਢ ਦਾ ਇਹ ਆਖ਼ਰੀ ਦੌਰ ਕਈ ਸ਼ਹਿਰਾਂ ਵਿਚ ਅਜੇ ਕੁਝ ਦਿਨ ਹੋਰ ਇਸੇ ਤਰ੍ਹਾਂ ਬਣਿਆ ਰਹਿ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਵੀਅਤਨਾਮ ਹਾਦਸਾ-15 ਭਾਰਤੀਆਂ ਦੀ ਮੌਤ ਤੋਂ ਬਾਅਦ ਸਪੀਡਬੋਟ ਚਾਲਕ ਹਿਰਾਸਤ ਵਿਚ ਲਿਆ ਅਗਲੀ ਖ਼ਬਰ ਪ੍ਰੋ. ਸਿੰਮੀ ਅਗਨੀਹੋਤਰੀ ਐਕਸੀਲੈਂਸ ਐਵਾਰਡ ਹੋਣਹਾਰ ਵਿਦਿਆਰਥੀਆਂ ਲਈ ਬਣਿਆ ਪ੍ਰੇਰਨਾ ਸਰੋਤ-ਅਗਨੀਹੋਤਰੀ
Ad Position 24
No active advertisement