03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਭਾਕਿਯੂ ਏਕਤਾ ਸਿੱਧੂਪੁਰ ਨੇ ਵੱਖ-ਵੱਖ ਥਾਈਂ 5 ਘੰਟੇ ਲਈ ਟੋਲ ਪਲਾਜ਼ੇ ਕੀਤੇ ਟੋਲ ਮੁਕਤ

Ad Position 21
No active advertisement
ਅਜੀਤ ਡੈਸਕ 15-07-2026

ਜਲੰਧਰ, 14 ਜੁਲਾਈ (ਅਜੀਤ ਬਿਊਰੋ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਵੱਖ-ਵੱਖ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਛੋਟੇ-ਵੱਡੇ ਟੋਲ ਪਲਾਜ਼ਿਆਂ ਨੂੰ 5 ਘੰਟਿਆਂ ਲਈ ਟੋਲ ਮੁਕਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਥਾਈਂ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਹ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਲੈਂਡ ਮਾਰਗੇਜ ਬੈਂਕਾਂ ਵਿਚ ਹੋਈਆਂ ਕਥਿਤ ਬੇਨਿਯਮੀਆਂ ਦੇ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ, ਪੰਜਾਬ ਸਰਕਾਰ ਵਲੋਂ ਲਿਆਂਦੀ ਗਈ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਵਾਉਣ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤਾ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੇਂਦਰ ਦੀਆਂ ਨੀਤੀਆਂ ‘ਤੇ ਚੱਲਦਿਆਂ ਸੂਬੇ ਦੀ ਉਪਜਾਊ ਅਤੇ ਜ਼ਰਖੇਜ਼ ਖੇਤੀਬਾੜੀ ਜ਼ਮੀਨ ਨੂੰ ਲੈਂਡ ਪੂਲਿੰਗ ਨੀਤੀ ਰਾਹੀਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਕਿਸੇ ਵੀ ਕੀਮਤ ‘ਤੇ ਖੋਹਣ ਨਹੀਂ ਦਿੱਤੀਆਂ ਜਾਣਗੀਆਂ ਅਤੇ ਇਸ ਨੀਤੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।
ਚੋਟੀਆਂ ਟੋਲ ਪਲਾਜ਼ਾ ’ਤੇ ਧਰਨਾ
ਲਹਿਰਾਗਾਗਾ, (ਅਸ਼ੋਕ ਗਰਗ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜ਼ਿਲ੍ਹਾ ਮਾਨਸਾ ਇਕਾਈ ਵਲੋਂ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਗੋਬਿੰਦਪੁਰਾ ਦੀ ਅਗਵਾਈ ਹੇਠ ਬੁਢਲਾਡਾ-ਪਟਿਆਲਾ ਰੋਡ ’ਤੇ ਜ਼ਿਲ੍ਹਾ ਮਾਨਸਾ ਅਤੇ ਸੰਗਰੂਰ ਦੀ ਹੱਦ ’ਤੇ ਸਥਿਤ ਪਿੰਡ ਚੋਟੀਆਂ ਟੋਲ ਪਲਾਜ਼ਾ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਟੋਲ ਮੁਕਤ ਰੱਖਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਗੋਬਿੰਦਪੁਰਾ, ਜ਼ਿਲ੍ਹਾ ਜਨਰਲ ਸਕੱਤਰ ਗੁਰਚਰਨ ਸਿੰਘ ਭੀਖੀ, ਦਿਦਾਰ ਸਿੰਘ ਖਾਰਾ, ਹਰਮੀਤ ਸਿੰਘ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਦਰਸਨ ਸਿੰਘ ਬਲਾਕ ਜਰਨਲ ਸਕੱਤਰ, ਜੁਗਰਾਜ ਸਿੰਘ ਹੀਰੋ ਕਲਾਂ ਬਲਾਕ ਪ੍ਰਧਾਨ ,ਗੁਰਜੀਤ ਸਿੰਘ ਟਾਹਲੀਆ ਬਲਾਕ ਪ੍ਰਧਾਨ, ਆਜੈਬ ਸਿੰਘ ਦੋਦੜਾ ਬਲਾਕ ਜਰਨਲ ਸਕੱਤਰ, ਅਮਨਦੀਪ ਸਿੰਘ ਖਿਆਲਾ ਬਲਾਕ ਆਗੂ, ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਜੀਦਾ ਟੋਲ ਪਲਾਜ਼ਾ ’ਤੇ ਧਰਨਾ ਲਗਾਇਆ
ਗੋਨਿਆਣਾ, (ਲਛਮਣ ਦਾਸ ਗਰਗ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪਿੰਡ ਜੀਦਾ ਦਾ ਟੋਲ ਪਲਾਜਾ 5 ਘੰਟੇ ਲਈ ਆਵਾਜਾਈ ਲਈ ਮੁਫ਼ਤ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਜੀਦਾ ਜ਼ਿਲ੍ਹਾ ਪ੍ਰੈੱਸ ਸਕੱਤਰ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
ਬੱਲੂਆਣਾ ਟੋਲ ਪਲਾਜ਼ਾ ਕੀਤਾ ਪਰਚੀ ਮੁਕਤ
ਬੱਲੂਆਣਾ, (ਗੁਰਨੈਬ ਸਾਜਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਗੋਨਿਆਣਾ ਵਲੋਂ ਬਠਿੰਡਾ-ਮਲੋਟ ਸੜਕ ’ਤੇ ਬੱਲੂਆਣਾ ਟੋਲ ਪਲਾਜ਼ਾ ਪੰਜ ਘੰਟੇ ਲਈ ਪਰਚੀ ਮੁਕਤ ਕੀਤਾ ਗਿਆ। ਇਸ ਮੌਕੇ ਕਾਕਾ ਸਿੰਘ ਕੋਟੜਾ ਸੂਬਾ ਜਨਰਲ ਸਕੱਤਰ, ਕੁਲਵੰਤ ਸਿੰਘ ਨੇਹੀਂਆਂ ਵਾਲਾ ਬਲਾਕ ਪ੍ਰਧਾਨ, ਗੁਰਦੀਪ ਸਿੰਘ ਮਹਿਮਾ ਸਰਜਾ ਬਲਾਕ ਜਨਰਲ ਸਕੱਤਰ ਗੋਨਿਆਣਾ, ਕੁਲਵਿੰਦਰ ਸਿੰਘ ਯੂਥ ਆਗੂ, ਪਿੰਡ ਇਕਾਈ ਪ੍ਰਧਾਨ ਗੇਜਾ ਸਿੰਘ ਲੱਖੀ ਜੰਗਲ, ਬਲਾਕ ਆਗੂ ਬਿੰਦਰ ਸਿੰਘ ਕੋਠੇ ਚੇਤ ਸਿੰਘ ਵਾਲੇ, ਪਿੰਡ ਇਕਾਈ ਪ੍ਰਧਾਨ ਛਿੰਦਰਪਾਲ ਸਿੰਘ ਕੋਠੇ ਚੇਤ ਸਿੰਘ ਵਾਲੇ, ਗੋਲਾ ਸਿੰਘ ਲੱਖੀ ਜੰਗਲ, ਰਮਨਾ ਸਿੰਘ ਲੱਖੀ ਜੰਗਲ, ਪਿੰਡ ਇਕਾਈ ਪ੍ਰਧਾਨ ਕਰਮਤੇਜ ਸਿੰਘ ਦਿਉਣ ਪਿੰਡ ਪ੍ਰਧਾਨ, ਬੱਲੂਆਣਾ ਟੋਲ ਪਲਾਜ਼ਾ ਵਰਕਰ ਯੂਨੀਅਨ ਵਲੋਂ ਗੁਰਸੇਵਕ ਸਿੰਘ, ਜਸਪ੍ਰੀਤ ਸਿੰਘ ਜੱਸੂ, ਗੁਰਪਿਆਰ ਸਿੰਘ, ਮੋਨੂੰ ਰਾਮ ਮੌਜੂਦ ਸਨ।
ਸ਼ੇਖਪੁਰਾ ਟੋਲ ਪਲਾਜ਼ਾ ਰੱਖਿਆ ਮੁਫ਼ਤ
ਤਲਵੰਡੀ ਸਾਬੋ, (ਰਣਜੀਤ ਸਿੰਘ ਰਾਜੂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਸ਼ੇਖਪੁਰਾ ਟੋਲ ਪਲਾਜ਼ੇ ਨੂੰ ਵਾਹਨਾਂ ਲਈ ਮੁਫ਼ਤ ਕਰਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਕਿਯੂ (ਸਿੱਧੂਪੁਰ) ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
ਕਾਲਾਝਾੜ ਟੋਲ ਪਲਾਜ਼ਾ ਕੀਤਾ ਟੋਲ ਮੁਕਤ
ਭਵਾਨੀਗੜ੍ਹ, (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਸੂਬਾ ਸੱਦੇ ’ਤੇ ਜ਼ਿਲ੍ਹਾ ਇਕਾਈ ਵਲੋਂ ਬਠਿੰਡਾ-ਚੰਡੀਗੜ੍ਹ ਹਾਈਵੇਅ ’ਤੇ ਸਥਿਤ ਕਾਲਾਝਾੜ ਟੋਲ ਪਲਾਜ਼ਾ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਟੋਲ ਮੁਕਤ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ, ਪ੍ਰਧਾਨ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਧਰਮਿੰਦਰ ਸਿੰਘ ਪਿਸ਼ੌਰ ਸੂਬਾ ਆਗੂ ਬੀ.ਕੇ.ਯੂ.ਏਕਤਾ ਮਲਵਈ, ਕਰਮਜੀਤ ਸਿੰਘ ਬਾਲਦ ਕਲਾਂ ਬਲਾਕ ਪ੍ਰਧਾਨ, ਰਾਮਫਲ ਸਿੰਘ ਜਲੂਰ, ਕੇਵਲ ਸਿੰਘ ਜਵੰਧਾ, ਜਸਵੰਤ ਸਿੰਘ ਛਾਹੜ, ਜਤਿੰਦਰ ਸਿੰਘ ਜਲੂਰ, ਬਿੰਦਰ ਲਹਿਲ ਕਲਾਂ, ਮੇਜਰ ਸੁਰਜਣ ਭੈਣੀ , ਕਸ਼ਮੀਰ ਸਿੰਘ ਉਗਰਾਹਾਂ, ਗੁਰਦੇਵ ਸਿੰਘ ਖਡਿਆਲ, ਕਰਮ ਸਿੰਘ ਨਮੋਲ, ਹਰਜਿੰਦਰ ਸਿੰਘ, ਮਲਕੀਤ ਸਿੰਘ ਤੂਰਬੰਨਜਾਰਾ, ਹਰੀ ਸਿੰਘ ਚੱਠਾ, ਮਨਜੀਤ ਸਿੰਘ ਖਾਈ, ਗੁਰਮੇਲ ਸਿੰਘ ਸ਼ਾਹਪੁਰ ਕਲਾਂ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।
ਬਡਬਰ ਟੋਲ ਪਲਾਜ਼ਾ ਜਾਮ ਕਰਕੇ ਦਿੱਤਾ ਧਰਨਾ
ਧਨੌਲਾ, (ਜਤਿੰਦਰ ਸਿੰਘ ਧਨੌਲਾ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਬਡਬਰ ਟੋਲ ਪਲਾਜ਼ਾ 11 ਤੋਂ 4 ਵਜੇ ਤੱਕ ਜਾਮ ਕਰ ਕੇ ਰੋਸ ਮੁਜ਼ਾਹਰਾ ਕੀਤਾ ਗਿਆ।ਇਸ ਮੌਕੇ ਜਗਜੀਤ ਸਿੰਘ ਜੱਗਾ ਬਲਾਕ ਪ੍ਰਧਾਨ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਸਹੌਰ, ਗੁਰਚਰਨ ਸਿੰਘ ਧੂਰਕੋਟ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਪੱਖੋ ਕਲਾਂ ਯੂਥ ਪ੍ਰੈੱਸ ਸਕੱਤਰ, ਮਨਦੀਪ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ ਬਰਨਾਲਾ, ਜਸਪਾਲ ਸਿੰਘ ਸਹਿਜੜੇ ਵਾਲੇ, ਗੁਰਪ੍ਰੀਤ ਸਿੰਘ ਕੁੱਬੇ, ਮਨਦੀਪ ਸਿੰਘ, ਗੁਰਚਰਨ ਸਿੰਘ ਧੂਰਕੋਟ, ਗਿਆਨ ਸਿੰਘ ਅਤੇ ਮੱਖਣ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਜਥੇਬੰਦਕ ਆਗੂ ਹਾਜ਼ਰ ਸਨ।
ਪਿੰਡ ਪੈਂਦ ਦੇ ਟੋਲ ਪਲਾਜ਼ੇ ’ਤੇ ਪਾਤੜਾਂ ਇਲਾਕੇ ਦੀ ਜਥੇਬੰਦੀ ਵਲੋਂ ਧਰਨਾ
ਪਾਤੜਾਂ, (ਜਗਦੀਸ਼ ਸਿੰਘ ਕੰਬੋਜ)-ਸ਼ੁਤਰਾਣਾ ਨੇੜੇ ਕੌਮੀ ਮਾਰਗ ’ਤੇ ਪਿੰਡ ਪੈਂਦ ਦੇ ਟੋਲ ਪਲਾਜ਼ੇ ’ਤੇ ਪਾਤੜਾਂ ਇਲਾਕੇ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਇਕਾਈ ਵਲੋਂ ਧਰਨਾ ਦਿੱਤਾ ਗਿਆ।ਇਸ ਮੌਕੇ ਜਥੇਬੰਦੀ ਦੇ ਬਲਾਕ ਪਾਤੜਾਂ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਪ੍ਰੈੱਸ ਸਕੱਤਰ ਹਰਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ

Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਮਾਮਲੇ ’ਚ ਜ਼ਮਾਨਤ ’ਤੇ ਆਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਅਗਲੀ ਖ਼ਬਰ ਫ਼ੀਲਡ ਕਾਮਿਆਂ ਵਲੋਂ ਤਨਖਾਹਾਂ ਜਾਰੀ ਕਰਵਾਉਣ ਲਈ ਰੋਸ ਵਿਖਾਵਾ
Ad Position 24
No active advertisement