05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਰਬਜੀਤ ਸਿੰਘ ਖ਼ਾਲਸਾ ’ਤੇ ਲਗਾਏ ਪਾਰਟੀ ਸਿਧਾਂਤਾਂ ਤੋਂ ਉਲਟ ਚੱਲਣ ਦੇ ਦੋਸ਼

Ad Position 21
No active advertisement
ਅਜੀਤ ਡੈਸਕ 15-07-2026

ਬਠਿੰਡਾ, 14 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਅਕਾਲੀ ਦਲ ਵਾਰਿਸ ਪੰਜਾਬ ਦੇ ਕੁਝ ਮੁੱਢਲੇ ਮੈਂਬਰਾਂ ਨੇ ਆਪਣੀ ਹੀ ਪਾਰਟੀ ਦੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਉਨ੍ਹਾਂ ’ਤੇ ਪਾਰਟੀ ਸਿਧਾਂਤਾਂ ਤੋਂ ਉਲਟ ਚੱਲਣ ਦੇ ਦੋਸ਼ ਲਗਾਏ ਹਨ। ਇਸ ਸੰਬੰਧੀ ਬਠਿੰਡਾ ’ਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਚਰਨਜੀਤ ਸਿੰਘ ਭਿੰਡਰ ਨੇ ਦੱਸਿਆ ਕਿ ਉਹ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਮੁੱਢਲੇ ਮੈਂਬਰ ਹਨ ਪਰ ਪਾਰਟੀ ਦੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਵਿਤਕਰਾ ਕਰਦੇ ਹੋਏ ਉਨ੍ਹਾਂ ਦੇ ਹੱਕ ਖੋਹ ਰਹੇ ਹਨ ਅਤੇ ਗੈਰ-ਇਖਲਾਕੀ ਅਤੇ ਦਲਬਦਲੂਆਂ ਨੂੰ ਪਾਰਟੀ ’ਚ ਲਿਆ ਕੇ ਉਨ੍ਹਾਂ ਦੇ ਸਿਰ ’ਤੇ ਬਿਠਾਇਆ ਜਾ ਰਿਹਾ। ਉਨ੍ਹਾਂ ਭਾਈ ਖ਼ਾਲਸਾ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਕ ਵਿਵਾਦਗ੍ਰਸਤ ਵਿਅਕਤੀ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦਾ ਇੰਚਾਰਜ ਲਗਾਉਣ ਲਈ ਪਾਰਟੀ ਉੱਪਰ ਨਾਜਾਇਜ਼ ਦਬਾਓ ਬਣਾ ਰਹੇ ਹਨ ਤੇ 16 ਜੁਲਾਈ ਨੂੰ ਹਲਕਾ ਰਾਮਪੁਰਾ ’ਚ ਰੈਲੀ ਕਰਨ ਜਾ ਰਹੇ ਹਨ, ਜਿਸ ਬਾਰੇ ਪਾਰਟੀ ਹਾਈਕਮਾਨ ਨੂੰ ਗ਼ੌਰ ਕਰਨ ਦੀ ਲੋੜ ਹੈ। ਉਨ੍ਹਾਂ ਭਾਈ ਖ਼ਾਲਸਾ ’ਤੇ ਪਾਰਟੀ ’ਚ ਪਰਿਵਾਰਵਾਦ ਨੂੰ ਬੜਾਵਾ ਦੇਣ ਦੇ ਦੋਸ਼ ਵੀ ਲਗਾਏ। ਇਸ ਮੌਕੇ ਕਰਮਜੀਤ ਸਿੰਘ ਸੁਨਾਮ, ਸਰਬਜੀਤ ਸਿੰਘ ਬੈਂਕਾਂ, ਅੰਗਰੇਜ਼ ਸਿੰਘ ਗੋਰਾ ਮੱਤਾ, ਸੁਖਜਿੰਦਰ ਸਿੰਘ ਰੰਧਾਵਾ, ਗੁਰਚਰਨ ਸਿੰਘ ਸਾਦਿਕ, ਨਾਇਬ ਸਿੰਘ ਨਵਾਂ ਕਿਲਾ, ਦਿਲਬਾਗ ਸਿੰਘ ਸਿਮਰੇਵਾਲਾ, ਗੁਰਮੀਤ ਸਿੰਘ ਦਬੜੀਖਾਨਾ ਤੇ ਸੁਖਪ੍ਰੀਤ ਸਿੰਘ ਸਾਦਿਕ ਮੌਜੂਦ ਸਨ।
ਪਾਰਟੀ ਤੇ ਮੇਰਾ ਅਕਸ ਵਿਗਾੜਨ ਦੀ ਕੋਸ਼ਿਸ਼-ਖ਼ਾਲਸਾ
ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਕਿਸੇ ਵਰਕਰ ਨਾਲ ਕੋਈ ਵਿਤਕਰਾ ਨਹੀਂ ਕਰ ਰਹੇ ਤੇ ਨਾ ਹੀ ਪਰਿਵਾਰ ਨੂੰ ਪਾਰਟੀ ’ਚ ਤਰਜ਼ੀਹ ਦਿੱਤੀ ਹੈ, ਸਾਰੀਆਂ ਨਿਯੁਕਤੀਆਂ ਪੜਤਾਲ ਅਤੇ ਲੋਕਾਂ ਦੀ ਮੰਗ ਅਨੁਸਾਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ’ਚ ਆਏ ਕਿਸੇ ਵਿਅਕਤੀ ਖ਼ਿਲਾਫ਼ ਚਰਨਜੀਤ ਸਿੰਘ ਭਿੰਡਰ ਜਾਂ ਹੋਰਾਂ ਕੋਲ ਠੋਸ ਸਬੂਤ ਹਨ ਤਾਂ ਉਹ ਪੇਸ਼ ਕਰਨ, ਬਣਦੀ ਕਾਰਵਾਈ ਕਰਾਂਗੇ ਪਰ ਬਿਨਾ ਵਜ੍ਹਾ ਕਿਸੇ ’ਤੇ ਉਂਗਲ ਚੁੱਕਣਾ ਠੀਕ ਨਹੀਂ। ਇਹ ਪਾਰਟੀ ਤੇ ਉਨ੍ਹਾਂ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਹੈ।
 

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਵਲੋਂ ਭਾਰਤ ਦੀਆਂ 44 ਫਿਊਮੀਗੇਸ਼ਨ ਕੰਪਨੀਆਂ ਦੇ ਲਾਇਸੈਂਸ ਰੱਦ, ਬਾਸਮਤੀ ਬਰਾਮਦਕਾਰਾਂ ਲਈ ਵੱਡੀ ਚਿੰਤਾ ਅਗਲੀ ਖ਼ਬਰ ਬੜੂ ਸਾਹਿਬ ਟਰੱਸਟ ਵਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਨਮਾਨਿਤ
Ad Position 24
No active advertisement