05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਆਸਟ੍ਰੇਲੀਆ ਵਲੋਂ ਭਾਰਤ ਦੀਆਂ 44 ਫਿਊਮੀਗੇਸ਼ਨ ਕੰਪਨੀਆਂ ਦੇ ਲਾਇਸੈਂਸ ਰੱਦ, ਬਾਸਮਤੀ ਬਰਾਮਦਕਾਰਾਂ ਲਈ ਵੱਡੀ ਚਿੰਤਾ

Ad Position 21
No active advertisement
ਅਜੀਤ ਡੈਸਕ 15-07-2026

ਮੂਣਕ, 14 ਜੁਲਾਈ (ਵਰਿੰਦਰ ਭਾਰਦਵਾਜ)-ਆਸਟ੍ਰੇਲੀਆ ਵਲੋਂ ਭਾਰਤ ਦੀਆਂ 44 ਫਿਊਮੀਗੇਸ਼ਨ ਕੰਪਨੀਆਂ ਦੇ ਲਾਇਸੈਂਸ ਰੱਦ ਕਰਨ ਨਾਲ ਬਾਸਮਤੀ ਬਰਾਮਦਕਾਰਾਂ ਦੀ ਚਿੰਤਾ ਵਧਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਇਨ੍ਹਾਂ ਕੰਪਨੀਆਂ ਰਾਹੀਂ ਹੀ ਪੰਜਾਬ ਅਤੇ ਹਰਿਆਣਾ ਦਾ 90 ਫ਼ੀਸਦੀ ਬਾਸਮਤੀ ਚੌਲ ਬਾਹਰੀ ਦੇਸ਼ਾਂ ਲਈ ਬਰਾਮਦ ਹੁੰਦਾ ਸੀ, ਜੋ ਕਿ ਹੁਣ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਕਿਉਂਕਿ ਆਸਟ੍ਰੇਲੀਆ ਵਲੋਂਂ 44 ਭਾਰਤੀ ਫਿਊਮੀਗੇਸ਼ਨ ਕੰਪਨੀਆਂ ਦੇ ਲਾਇਸੈਂਸ ਰੱਦ ਕਰਨ ਨਾਲ ਪੰਜਾਬ ਅਤੇ ਹਰਿਆਣਾ ਦੇ ਬਾਸਮਤੀ ਬਰਾਮਦਕਾਰ ਕਸੂਤੇ ਫਸ ਗਏ ਹਨ। ਆਸਟ੍ਰੇਲੀਆ ਸਮੇਤ ਯੂਰਪੀਅਨ ਦੇਸ਼ਾਂ ਨੂੰ ਭਾਰਤ ’ਚੋਂ ਬਰਾਮਦ ਹੁੰਦੇ ਬਾਸਮਤੀ ਚੌਲਾਂ ’ਚ ਵੱਡੀ ਹਿੱਸੇਦਾਰੀ ਪੰਜਾਬ ਅਤੇ ਹਰਿਆਣਾ ਦੀ ਸੀ, ਕਿਉਕਿ ਦੋਵੇਂ ਰਾਜਾਂ ਤੋਂ ਕਰੀਬ 90 ਫ਼ੀਸਦੀ ਬਾਸਮਤੀ ਚੌਲਾਂ ਦੀ ਬਰਾਮਦ ਹੁੰਦੀ ਹੈ। ਹਰਿਆਣਾ ਦੀਆਂ ਪੰਜ ਅਤੇ ਪੰਜਾਬ ਦੀਆਂ ਤਿੰਨ ਫਿਊਮੀਗੇਸ਼ਨ ਕੰਪਨੀਆਂ ਯਾਨੀ ਕਿ ਅਨਾਜ ਨੂੰ ਕੀੜਿਆਂ ਤੋਂ ਬਚਾਉਣ ਲਈ ਸਪਰੇਅ ਕਰਨ ਵਾਲੀਆਂ ਕੰਪਨੀਆਂ ‘ ਤੇ ਰੋਕ ਲਗਾਈ ਗਈ ਹੈ। ਵੇਰਵਿਆਂ ਅਨੁਸਾਰ ਕਰੀਬ 100 ਤੋਂ ਵੱਧ ਭਾਰਤੀ ਕੰਟੇਨਰ ਇਸ ਵੇਲੇ ਆਸਟ੍ਰੇਲੀਆ ਦੇ ਸਮੁੰਦਰੀ ਰਸਤੇ ‘ਚ ਹੋਏ ਹਨ, ਜਦੋਂ ਇਹ ਚੌਲ ਆਸਟ੍ਰੇਲੀਆ ਪਹੁੰਚੇਗਾ ਤਾਂ ਭਾਰਤੀ ਬਰਾਮਦਕਾਰਾਂ ਨੂੰ ਇਸ ਦੀ ਫਿਊਮੀਗੇਸ਼ਨ ਮੁੜ ਆਪਣੇ ਖਰਚੇ ‘ ਤੇ ਕਰਵਾਉਣੀ ਪਵੇਗੀ। ਇਸ ਨਾਲ ਭਾਰਤੀ ਬਰਾਮਦਕਾਰਾਂ ਉਤੇ 700 ਤੋਂ 1200 ਆਸਟ੍ਰੇਲੀਅਨ ਡਾਲਰ ਪ੍ਰਤੀ ਕੰਟੇਨਰ ਵਾਧੂ ਖਰਚਾ ਪਵੇਗਾ। ਅਜਿਹਾ ਹੋਣ ਨਾਲ ਭਾਰਤੀ ਬਰਾਮਦਕਾਰਾਂ ਦਾ ਕਰੀਬ 200 ਕਰੋੜ ਦਾ ਚੌਲ ਇਸ ਵੇਲੇ ਖਤਰੇ ਵਿਚ ਹੈ। ਇਸ ਨਾਲ ਸਭ ਤੋਂ ਵੱਡੀ ਵਿੱਤੀ ਸੱਟ ਪੰਜਾਬ ਅਤੇ ਹਰਿਆਣਾ ਦੇ ਬਰਾਮਦਕਾਰਾਂ ਨੂੰ ਵੱਜੇਗੀ। ਬਾਸਮਤੀ ਰਾਈਸ ਮਿਲਰਜ ਐਂਡ ਐਕਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਤੇ ਉਪ ਪ੍ਰਧਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਬਰਾਮਦਕਾਰਾਂ ਵਲੋਂਂ ਮਾਨਤਾ ਪ੍ਰਾਪਤ ਫਿਊਮੀਕੇਸ਼ਨ ਕੰਪਨੀ ਤੋਂ ਫਿਊਮੀਗੇਸ਼ਨ ਕਰਵਾ ਕੇ ਬਾਸਮਤੀ ਚੌਲ ਕੰਟੇਨਰਾਂ ਰਾਂਹੀ ਆਸਟ੍ਰੇਲੀਆ ਭੇਜਿਆ ਜਾ ਰਿਹਾ ਹੈ ਪਰ ਹੁਣ ਆਸਟ੍ਰੇਲੀਆ ਵਲੋਂਂ ਕੰਪਨੀਆਂ ਦੇ ਲਾਇਸੈਂਸ ਹੀ ਰੱਦ ਕਰ ਦਿੱਤੇ ਗਏ ਹਨ। ਇਹ ਫੈਸਲਾ ਆਉਣ ਨਾਲ ਵੱਡੀ ਮਾਤਰਾ ਵਿਚ ਬਰਾਮਦਕਾਰਾਂ ਦੇ ਚੌਲ ਸਮੁੰਦਰੀ ਰਸਤੇ ‘ ਚ ਹਨ, ਜਦੋਂ ਇਹ ਚੌਲ ਆਸਟ੍ਰੇਲੀਆ ਪੁੱਜੇਗਾ ਤਾਂ ਮੁੜ ਇਨ੍ਹਾਂ ਦੀ ਫਿਊਮੀਗੇਸ਼ਨ ਕਰਵਾਉਣੀ ਪਵੇਗੀ, ਜਿਸ ਦਾ ਖਰਚਾ ਬਰਾਮਦਕਾਰਾਂ ਨੂੰ ਖ਼ੁਦ ਝੱਲਣਾ ਪਵੇਗਾ।

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਡੇਰਾ ਸਮਰਥਕਾਂ ਨੂੰ ਬਰੀ ਕਰਨ ਖ਼ਿਲਾਫ਼ ਹਰਿਆਣਾ ਸਰਕਾਰ ਦੀ ਅਪੀਲ ਰੱਦ ਅਗਲੀ ਖ਼ਬਰ ਸਰਬਜੀਤ ਸਿੰਘ ਖ਼ਾਲਸਾ ’ਤੇ ਲਗਾਏ ਪਾਰਟੀ ਸਿਧਾਂਤਾਂ ਤੋਂ ਉਲਟ ਚੱਲਣ ਦੇ ਦੋਸ਼
Ad Position 24
No active advertisement