08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਦੇਸ਼ ਦੇ 82 ਕਰੋੜ ਰਾਸ਼ਨ ਕਾਰਡ ਧਾਰਕਾਂ ਨੂੰ ਅਕਤੂਬਰ-2026 ਤੱਕ ਇੱਕੋ ਵਾਰ ਮਿਲੇਗਾ ਮੁਫ਼ਤ ਰਾਸ਼ਨ

Ad Position 21
No active advertisement
ਅਜੀਤ ਡੈਸਕ 15-07-2026

ਲੋਹਟਬੱਦੀ, 14 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)-ਕੇਂਦਰ ਸਰਕਾਰ ਵਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਅਧੀਨ ਮੁਫ਼ਤ ਰੂਪ ’ਚ ਵੰਡੀ ਜਾਣ ਵਾਲੀ ਰਾਸ਼ਨ ਸਮੱਗਰੀ ’ਚ ਅਕਤੂਬਰ-2026 ਤੱਕ ਇਕੱਠਾ ਕੋਟਾ ਜਾਰੀ ਕੀਤਾ ਗਿਆ ਹੈ। ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਵਿਭਾਗ ਵਲੋਂ ਸਮੂਹ ਪ੍ਰਮੁੱਖ ਸਕੱਤਰਾਂ ਨੂੰ ਜਾਰੀ ਪੱਤਰ ’ਚ ਦਰਸਾਇਆ ਗਿਆ ਹੈ ਕਿ ਮੋਦੀ ਸਰਕਾਰ ਵਲੋਂ ਦੇਸ਼ ਭਰ ’ਚ ਮੌਨਸੂਨ/ਬਰਸਾਤਾਂ ਅਤੇ ਅਨਾਜ ਭੰਡਾਰ ਲਈ ਚੁਣੌਤੀਆਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ। ਗਰੀਬ ਅੰਨ ਕਲਿਆਣ ਯੋਜਨਾ ਅਧੀਨ ਹਰ ਸੂਬੇ ਦੇ ਲੋਕਾਂ ਦੀ ਮੰਗ ਅਨੁਸਾਰ ਖਾਣਯੋਗ ਸਮੱਗਰੀ ਨੂੰ 31 ਅਗਸਤ 2026 ਤੱਕ ਮੁਕੰਮਲ ਰੂਪ ’ਚ ਵੰਡਣ ਦਾ ਹੁਕਮ ਦਿੱਤਾ ਗਿਆ ਅਤੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਰਾਸ਼ਨ ਦੀ ਵੰਡ ਬਾਇਓਮੀਟ੍ਰਿਕ ਮਸ਼ੀਨਾਂ ਰਾਹੀਂ ਹਰੇਕ ਮਹੀਨੇ ਦੇ ਪ੍ਰਮਾਣੀਕਰਨ ਵਜੋਂ ਹੋਵੇਗੀ। ਭਾਵ ਰਾਸ਼ਨ ਲੈਣ ਆਏ ਲਾਭਪਾਤਰੀ ਦਾ ਅਗਸਤ-ਸਤੰਬਰ-ਅਕਤੂਬਰ ਮਹੀਨੇ ਦਾ ਰਾਸ਼ਨ ਲੈਣ ਲਈ ਫਿੰਗਰ ਪ੍ਰਿੰਟ ਲੱਗ ਕੇ 3 ਪਰਚੀਆਂ ਦੇਣੀਆਂ ਹੋਣਗੀਆਂ। ਜਿਕਰਯੋਗ ਹੈ ਕਿ ਭਾਵੇਂ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅੰਦਰ ਹਰ ਮਹੀਨੇ ਰਾਸ਼ਨ ਵੰਡਿਆ ਜਾਂਦਾ ਹੈ ਪਰੰਤੂ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਵਲੋਂ ਪਹਿਲਾਂ ਵੀ 2 ਵਾਰ 3 ਮਹੀਨੇ ਦਾ ਇਕੱਠਾ ਰਾਸ਼ਨ ਕੋਟਾ ਜਾਰੀ ਕੀਤਾ ਜਾ ਚੁੱਕਾ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੁੱਲ 40 ਲੱਖ ਸਮਾਰਟ ਰਾਸ਼ਨ ਕਾਰਡ ਹਨ ਜਿੰਨ੍ਹਾਂ ਦੇ ਪਰਿਵਾਰਾਂ ਦੇ ਗਿਣਤੀ 1.57 ਕਰੋੜ ਹੈ। ਇਨ੍ਹਾਂ ਨੂੰ ਜੁਲਾਈ ਤੋਂ ਅਕਤੂਬਰ 2026 ਤੱਕ 4 ਮਹੀਨੇ ਦਾ ਰਾਸ਼ਨ ਮਿਲੇਗਾ, ਜਿਸ ਦਾ ਮੁੱਖ ਕਾਰਨ ਹੈ ਕਿ ਪੰਜਾਬ ਸਰਕਾਰ ਸਾਲ ’ਚ 4 ਵਾਰ ਰਾਸ਼ਨ ਦੀ ਵੰਡ ਕਰਦੀ ਹੈ। ਹਾਲ ਹੀ ’ਚ ਅਪ੍ਰੈਲ ਤੋਂ ਜੂਨ ਤੱਕ ਦਾ ਰਾਸ਼ਨ ਵੰਡਿਆ ਗਿਆ ਹੈ, ਜਦਕਿ ਜੁਲਾਈ ਮਹੀਨੇ ਦਾ ਰਾਸ਼ਨ ਅਗਲੇ 3 ਮਹੀਨਿਆਂ ਦੀ ਸਪਲਾਈ ਨਾਲ ਜੋੜਿਆ ਜਾ ਸਕਦਾ ਹੈ। ਇਸ ਘੇਰੇ ’ਚ ਆਉਂਦੇ ਪਰਿਵਾਰਾਂ ਨੂੰ ਐਨ.ਐਫ.ਐਸ.ਏ ਦੀ ਸ਼ਰਤ ਅਨੁਸਾਰ ਪ੍ਰਤੀ ਮੈਂਬਰ 5 ਕਿੱਲੋ ਦੇ ਹਿਸਾਬ ਨਾਲ ਰਾਸ਼ਨ ਜਾਰੀ ਕੀਤਾ ਗਿਆ ਹੈ।
3 ਮਹੀਨੇ ਦਾ ਅਗਾਊਂ ਰਾਸ਼ਨ ਜਾਰੀ ਕਰਨਾ ਲੋਕਾਂ ਲਈ ਰਾਹਤ ਭਰਿਆ ਕਦਮ-ਅੜੈਚਾਂ
ਕੇਂਦਰ ਸਰਕਾਰ ਵਲੋਂ ਕਿਸੇ ਵੀ ਕਾਰਨਾਂ ਨੂੰ ਮੁੱਖ ਰੱਖਦਿਆਂ ਤਿੰਨ ਮਹੀਨੇ ਦਾ ਅਗਾਊਂ ਰਾਸ਼ਨ ਕੋਟਾ ਜਾਰੀ ਕਰਨ ’ਤੇ ਗੱਲ ਕਰਦਿਆਂ ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਦੇ ਕੌਮੀ ਸਹਾਇਕ ਅਤੇ ਪੰਜਾਬ ਪ੍ਰਧਾਨ ਕਰਮਜੀਤ ਸਿੰਘ ਅੜੈਚਾਂ ਨੇ ਕਿਹਾ ਕਿ ਅਗਸਤ ਤੋਂ ਅਕਤੂਬਰ-2026 ਤੱਕ ਰਾਸ਼ਨ ਸਮੱਗਰੀ ਦੇਣਾ ਸਰਕਾਰ ਦਾ 82 ਕਰੋੜ ਗਰੀਬ ਲੋਕਾਂ ਲਈ ਰਾਹਤ ਭਰਿਆ ਕਦਮ ਹੈ। ਇਸ ਨਾਲ ਆਮ ਲੋਕ ਅਨਾਜ਼ ਦੇ ਭੰਡਾਰ ’ਚ ਚੋਰ ਬਜ਼ਾਰੀ ਕਰਨ ਵਾਲੇ ਵਪਾਰੀਆਂ ਦੀ ਖੁਦ ਵਧਾਈ ਮਹਿੰਗਾਈ ਦੀ ਮਾਰ ਤੋਂ ਬਚਕੇ ਸਰਕਾਰ ਵਲੋਂ ਵੰਡੇ ਜਾਣ ਵਾਲੇ ਅਨਾਜ਼ ਨਾਲ ਆਪਣੇ ਚੁੱਲ੍ਹੇ ਤਪਾਉਣਗੇ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ 1982 ਤੋਂ 1995 ਤੱਕ ਵਾਪਰੇ ਘਟਨਾਕ੍ਰਮ ਦੇ ਜਾਂਚ ਲਈ ‘ਟਰੁੱਥ ਕਮਿਸ਼ਨ’ ਬਣਾਇਆ ਜਾਵੇ- ਬੀਬੀ ਜਗੀਰ ਕੌਰ ਅਗਲੀ ਖ਼ਬਰ ਬਿਜਲੀ ਨਿਗਮ ਨੇ ਬਿਨਾਂ ਬਿਜਲੀ ਕੱਟਾਂ ਦੇ 17,328 ਮੈਗਾਵਾਟ ਦੀ ਰਿਕਾਰਡ ਤੋੜ ਮੰਗ ਨੂੰ ਪੂਰਾ ਕੀਤਾ-ਸੌਂਦ
Ad Position 24