03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਕੈਨੇਡਾ ’ਚ ਇਮਾਰਤ ’ਚ ਲੱਗੀ ਅੱਗ ਦੀ ਲਪੇਟ ’ਚ ਆ ਕੇ ਬਜ਼ੁਰਗ ਜੋੜੇ ਦੀ ਮੌਤ

Ad Position 21
No active advertisement
ਅਜੀਤ ਡੈਸਕ 16-07-2026

ਹੰਬੜਾਂ, 15 ਜੁਲਾਈ (ਮੇਜਰ ਹੰਬੜਾਂ)-ਕੈਨੇਡਾ ਦੇ ਐਡਮਿੰਟਨ ’ਚ 132 ਐਵੇਨਿਊ ਅਤੇ 82 ਸਟ੍ਰੀਟ ਦੇ ਨੇੜੇ ਇਕ ਤਿੰਨ ਮੰਜ਼ਿਲਾ ਅਪਾਰਮੈਂਟ ਅਤੇ ਕਮਰਸ਼ੀਅਲ ਇਮਾਰਤ ’ਚ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰਿਆ, ਜਿਸ ਵਿਚ ਤੀਜੀ ਮੰਜ਼ਿਲ ’ਤੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਆਲੀਵਾਲ ਦੇ ਬਜ਼ੁਰਗ ਜੋੜੇ ਦੀ ਅੱਗ ਲੱਗਣ ਨਾਲ ਦਰਦਨਾਕ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਬਜ਼ੁਰਗ ਜੋੜੇ ਦੀ ਪਛਾਣ ਮੇਜਰ ਸਿੰਘ ਭੰਡਾਲ (82) ਅਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ (80) ਕਨੇਚ ਵਾਲਿਆ ਵਜੋਂ ਹੋਈ ਹੈ। ਮ੍ਰਿਤਕ ਜੋੜੇ ਦੇ ਭਤੀਜੇ ਪੰਚ ਜਗਪਾਲ ਸਿੰਘ ਭੋਲਾ (ਟੈਂਟ ਵਾਲੇ) ਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ ਨੇ ਦੁਖੀ ਮਨ ਨਾਲ ਦੱਸਿਆ ਕਿ ਮੇਜਰ ਸਿੰਘ ਭੰਡਾਲ ਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਆਪਣੀ ਬੇਟੀ ਸੰਦੀਪ ਕੌਰ ਕੋਲ ਲੰਮੇ ਸਮੇਂ ਤੋਂ ਕੈਨੇਡਾ ’ਚ ਰਹਿ ਰਹੇ ਸਨ।

Ad Position 22
No active advertisement
ਪਿਛਲੀ ਖ਼ਬਰ ਜਸਵੰਤ ਸਿੰਘ ਖਾਲੜਾ ਦੇ ਹੱਤਿਆਰਿਆਂ ਦੀ ਰਿਹਾਈ ਨਿਆਂ ਤੇ ਮਨੁੱਖੀ ਅਧਿਕਾਰਾਂ ’ਤੇ ਗੰਭੀਰ ਸਵਾਲ-ਜਸਟਿਸ ਰਣਜੀਤ ਸਿੰਘ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਇਕੱਤਰਤਾ
Ad Position 24
No active advertisement