ਮੁੱਲਾਂਪੁਰ-ਦਾਖਾ, 15 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਭਾਰਤ ਸਰਕਾਰ ਦਾ ਅਮਰੀਕਾ ਨਾਲ ਵਪਾਰ ਸਮਝੌਤਾ ਤਾਂ ਹੀ ਸਹੀ ਮੰਨਿਆ ਜਾਵੇਗਾ, ਜੇਕਰ ਖੇਤੀ/ਡੇਅਰੀ ਉਤਪਾਦ ਇਸ ਸਮਝੌਤੇ ਤੋਂ ਬਾਹਰ ਹੋਣ। ਸਾਡੇ ਅਰਥਚਾਰੇ ਨੂੰ ਬਚਾਉਣ ਲਈ ਖੇਤੀ ਅਤੇ ਡੇਅਰੀ ਉਤਪਾਦਾਂ ਨੂੰ ਇਸ ਸਮਝੌਤੇ ਤੋਂ ਬਾਹਰ ਰੱਖਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਅਮਰੀਕਾ ਦਾ ਖੇਤੀ ਸੈਕਟਰ, ਡੇਅਰੀ ਉਦਯੋਗ, ਪੋਲਟਰੀ ਭਾਰਤ ਨਾਲੋਂ ਪੂਰੀ ਤਰ੍ਹਾਂ ਵੱਖਰਾ ਹੈ। ਇਹ ਪ੍ਰਤੀਕਿਰਿਆ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਬਾਪੂ ਤਰਸੇਮ ਸਿੰਘ ਸੀਨੀਅਰ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਆਪਣਾ ਪੱਖ ਰੱਖਦਿਆਂ ਪ੍ਰਗਟਾਈ। ਤਰਸੇਮ ਸਿੰਘ ਖ਼ਾਲਸਾ, ਮਨਪ੍ਰੀਤ ਸਿੰਘ ਇਆਲੀ ਨੇ ਦੱਸਿਆ ਕਿ ਭਾਰਤ ਦੀ ਖੇਤੀ ਦਾ ਅਮਰੀਕਾ ਨਾਲ ਕੋਈ ਮੇਲ ਇਸ ਕਰਕੇ ਨਹੀਂ ਕਿ ਵਿਕਸਿਤ ਦੇਸ਼ ਅਮਰੀਕਾ ਵਿਚ ਜਿਥੇ ਖੇਤੀ ਉਦਯੋਗ ਅਤੇ ਖੇਤੀ ਮਸ਼ੀਨੀਕਰਨ ਉੱਪਰ ਭਾਰਤ ਨਾਲੋਂ ਚੌਥਾ ਹਿੱਸਾ ਵਿਆਜ਼ ’ਤੇ ਕਈ ਗੁਣਾਂ ਵੱਧ ਸਬਸਿਡੀ ਕਿਸਾਨ ਨੂੰ ਮਿਲ ਰਹੀ ਹੈ। ਬਾਪੂ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਆਲੀ ਨੇ ਵਪਾਰ ਸਮਝੌਤੇ ਦਾ ਤਿੱਖਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜੇਕਰ ਭਾਰਤ ਸਰਕਾਰ ਅਜਿਹਾ ਕਰਦੀ ਹੈ ਤਾਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਕਿਸਾਨ, ਡੇਅਰੀ, ਪੋਲਟਰੀ ਹਿਤੈਸ਼ੀ ਲੋਕਾਂ ਨੂੰ ਨਾਲ ਲੈ ਕੇ ਦੇਸ਼ ਵਿਆਪੀ ਸੰਘਰਸ਼ ਸ਼ੁਰੂ ਕਰੇਗਾ।
ਅਮਰੀਕਾ-ਭਾਰਤ ਵਪਾਰ ਸਮਝੌਤੇ ’ਚੋਂ ਖੇਤੀ-ਡੇਅਰੀ ਉਤਪਾਦਾਂ ਨੂੰ ਬਾਹਰ ਰੱਖਿਆ ਜਾਵੇ-ਅਕਾਲੀ ਦਲ ਵਾਰਿਸ ਪੰਜਾਬ ਦੇ
ਅਜੀਤ ਡੈਸਕ
16-07-2026