15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਵਿਵਾਦ ਦੇ ਚੱਲਦਿਆਂ ਇਸ ਵਾਰ ਵੀ ਗੁਰਦੁਆਰਾ ਸਿੰਘ ਸਿੰਘਣੀਆਂ ਵਿਖੇ ਮਨਾਈ ਜਾ ਰਹੀ ਭਾਈ ਤਾਰੂ ਸਿੰਘ ਦੀ ਸ਼ਹੀਦੀ ਬਰਸੀ

Ad Position 21
No active advertisement
ਅਜੀਤ ਡੈਸਕ 16-07-2026

ਅੰਮ੍ਰਿਤਸਰ, 15 ਜੁਲਾਈ (ਸੁਰਿੰਦਰ ਕੋਛੜ)-ਭਾਈ ਤਾਰੂ ਸਿੰਘ ਦੀ ਸ਼ਹੀਦੀ ਬਰਸੀ ਇਸ ਵਾਰ ਵੀ ਲਾਹੌਰ ‘ਚ ਉਨ੍ਹਾਂ ਦੀ ਸਮਾਧ ਵਿਖੇ ਨਹੀਂ ਬਲਕਿ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ 19 ਜੁਲਾਈ ਨੂੰ ਮਨਾਈ ਜਾਵੇਗੀ। ਪਾਕਿਸਤਾਨ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਨੇ ‘ਅਜੀਤ’ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਾਹੌਰ ‘ਚ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਨੌਲੱਖਾ ਬਾਜ਼ਾਰ ‘ਚ ਸਥਿਤ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ ਨੂੰ ਜਾਣ ਵਾਲੇ ਰਸਤੇ ਨੂੰ ਵਿਵਾਦ ਦੇ ਚੱਲਦਿਆਂ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ 7 ਸਾਲ ਪਹਿਲਾਂ ਸੀਲ ਕੀਤਾ ਗਿਆ ਸੀ। ਇਹ ਅਸਥਾਨ ਪਾਕਿਸਤਾਨੀ ਸਿੱਖਾਂ ਸਮੇਤ ਦੇਸ਼-ਵਿਦੇਸ਼ ਦੀ ਸੰਗਤ ਲਈ ਅਜੇ ਵੀ ਬੰਦ ਹੈ ਅਤੇ ਉਨ੍ਹਾਂ ਨੂੰ ਇਥੇ ਜਾਣ ਦੀ ਮਨਜ਼ੂਰੀ ਨਹੀਂ ਹੈ। ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਫੈਣੀ ਵਲੋਂ ਜਾਰੀ ਕੀਤੇ ਪੋਸਟਰ ਮੁਤਾਬਿਕ ਅਖੰਡ ਪਾਠ ਦੀ ਅਰੰਭਤਾ 17 ਜੁਲਾਈ ਨੂੰ ਪਾਕਿਸਤਾਨੀ ਸਮੇਂ ਮੁਤਾਬਿਕ ਸਵੇਰੇ 7 ਵਜੇ ਹੋਵੇਗੀ ਅਤੇ 19 ਜੁਲਾਈ ਨੂੰ ਸਵੇਰੇ 10 ਵਜੇ ਸ਼ਹੀਦ ਭਾਈ ਤਾਰੂ ਸਿੰਘ, ਸ਼ਹੀਦ ਭਾਈ ਮਨੀ ਸਿੰਘ ਅਤੇ ਸਾਕੇ ਦੇ ਸ਼ਹੀਦ ਸਿੰਘ ਸਿੰਘਣੀਆਂ ਸਮੇਤ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਪਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਦੇ ਬਿਲਕੁਲ ਸਾਹਮਣੇ ਕੁੱਝ ਕਦਮਾਂ ਦੀ ਦੂਰੀ ‘ਤੇ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਅਤੇ ਸਮਾਧ ਦੇ ਰੂਪ ‘ਚ ਮੌਜੂਦ ਹੈ। ਭਾਈ ਜੀ ਦੇ ਸ਼ਹੀਦੀ ਅਸਥਾਨ ਨੂੰ ਲੈ ਕੇ ਉੱਥੇ ਮੌਜੂਦ ਪੀਰ ਸ਼ਾਹ ਕਾਕੂ ਚਿਸ਼ਤੀ ਦੀ ਮਜ਼ਾਰ ਦੇ ਸੇਵਕਾਂ ਅਤੇ ਦਾਵਤ-ਏ-ਇਸਲਾਮੀ (ਬਰੇਲਵੀ) ਵਲੋਂ ਅਸਥਾਨ ਦੇ ਨਾਲ ਲਗਦੇ 4-5 ਕਨਾਲ ਦੇ ਖਾਲੀ ਪਲਾਟ ‘ਤੇ ਕਬਜਾ ਕਰਨ ਦੀ ਨਿਯਤ ਨਾਲ ਵਿਵਾਦ ਪੈਦਾ ਕੀਤਾ ਹੋਇਆ ਹੈ। ਜਿਸ ਕਰਕੇ ਪਾਕਿ ਸਰਕਾਰ ਨੇ ਸਮਾਧ ਨੂੰ ਪਿਛਲੇ 7 ਸਾਲ ਤੋਂ ਪੱਕੇ ਤੌਰ ‘ਤੇ ਸੀਲ ਕਰ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਨੌਕਰੀਪੇਸ਼ਾ ਮਹਿਲਾਵਾਂ ਦਾ ਗੱਲਬਾਤ ਕਰਨ ਦਾ ਸਲੀਕਾ ਅਗਲੀ ਖ਼ਬਰ ਸਰਕਾਰ ਮਸਲੇ ਦਾ ਹੱਲ ਕੱਢੇ-ਬਾਜਵਾ
Ad Position 24