05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਮੌਨਸੂਨ ’ਚ ਦੇਰੀ ਤੇ ਗਰਮੀ ਕਾਰਨ ਬਿਜਲੀ ਦੀ ਮੰਗ ’ਚ ਹੋ ਰਿਹਾ ਰਿਕਾਰਡਤੋੜ ਵਾਧਾ

Ad Position 21
No active advertisement
ਅਜੀਤ ਡੈਸਕ 17-07-2026

ਪਟਿਆਲਾ, 16 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਸੂਬੇ ’ਚ ਵੱਧ ਰਹੇ ਤਾਪਮਾਨ ਅਤੇ ਮਾਨਸੂਨ ਦੀ ਆਮਦ ’ਚ ਹੋ ਰਹੀ ਦੇਰੀ ਕਾਰਨ ਬਿਜਲੀ ਦੀ ਮੰਗ ਵਿਚ ਰਿਕਾਰਡਤੋੜ ਵਾਧਾ ਹੋ ਰਿਹਾ ਹੈ, ਜਿਸ ਕਾਰਨ ਬਿਜਲੀ ਦੀ ਮੰਗ ਦੇ ਆਪਣੇ ਹੀ ਪੁਰਾਣੇ ਰਿਕਾਰਡ ਟੁੱਟਦੇ ਜਾ ਰਹੇ ਹਨ । ਇਸ ਸਾਲ ਦੀ 14 ਜੁਲਾਈ ਨੂੰ ਸੂਬੇ ਦੀ ਸੱਭ ਤੋਂ ਵੱਧ ਬਿਜਲੀ ਦੀ ਮੰਗ 17366 ਮੈਗਾਵਾਟ ਨੋਟ ਕੀਤੀ ਗਈ ਸੀ। ਪ੍ਰੰਤੂ ਅੱਜ ਵੀ 17362 ਮੈਗਾਵਾਟ ਨਾਲ ਸੂਬੇ ਦੀ ਬਿਜਲੀ ਦੀ ਮੰਗ ’ਤੇ ਟਿੱਕੀ ਹੋਈ ਹੈ ਅਤੇ ਬਿਜਲੀ ਨਿਗਮ ਵਲੋਂ ਵੀ ਇਕਾ ਦੁੱਕਾ ਥਾਵਾਂ ’ਤੇ ਬਿਜਲੀ ਕੱਟਾਂ ਨੂੰ ਛੱਡ ਕੇ ਸੂਬੇ ਨੂੰ ਬਿਜਲੀ ਮੁਹੱਈਆ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ । ਲੰਘੇ ਦੋ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ ਦੀ 2025 ਦੀ ਵੱਧ ਤੋਂ ਵੱਧ ਬਿਜਲੀ ਦੀ ਮੰਗ 17233 ਮੈਗਾਵਾਟ ਜਦੋਂ ਕਿ 2024 ਵਿਚ 16017 ਮੈਗਾਵਾਟ ਬਿਜਲੀ ਦੀ ਮੰਗ ਰਹੀ ਸੀ । ਪ੍ਰੰਤੂ ਇਸ ਸਾਲ ਦੀ ਮੰਗ ਪਿਛਲੇ ਦੋਵਾਂ ਸਾਲਾਂ ਦੇ ਹੁਣ ਤੱਕ ਰਿਕਾਰਡ ਨੂੰ ਪਾਰ ਕਰ ਚੁੱਕੀ ਹੈ। ਇਸ ਸਮੇਂ ਬਿਜਲੀ ਨਿਗਮ ਆਪਣੇ ਸਰੋਤਾਂ ਤੋਂ 5422 ਮੈਗਾਵਾਟ ਪ੍ਰਾਪਤ ਕਰ ਰਿਹਾ ਹੈ ਜਦੋਂ ਕਿ 10645 ਮੈਗਾਵਾਟ ਬਾਹਰੋਂ ਬਿਜਲੀ ਖਰੀਦ ਰਿਹਾ ਹੈ । ਇਸ ਸਮੇਂ ਬਿਜਲੀ ਨਿਗਮ ਦੇ ਆਪਣੇ ਥਰਮਲਾਂ ਵਿਚੋਂ ਰੋਪੜ ਥਰਮਲ ਪਲਾਂਟ ਦੇ ਇਕ ਯੂਨਿਟ ਨੂੰ ਛੱਡ ਕੇ ਸਾਰੇ ਥਰਮਲ ਪਲਾਟਾਂ ਦੇ 9 ਯੂਨਿਟਾਂ ਤੋਂ 1686 ਮੈਗਾਵਾਟ ਅਤੇ ਦੋਵੇਂ ਰਾਜਪੁਰਾ ਅਤੇ ਤਲਵੰਡੀ ਸਾਬੋ ਨਿੱਜੀ ਥਰਮਲ ਪਲਾਟਾਂ ਦੇ 5 ਯੂਨਿਟਾਂ ਤੋਂ 3 ਹਜਾਰ ਮੈਗਾਵਾਟ ਤੋਂ ਇਲਾਵਾ ਪਣ ਬਿਜਲੀ ਤੋਂ 442 ਅਤੇ ਸੌਰ ਊਰਜਾ ਤੋਂ 297 ਮੈਗਾਵਾਟ ਬਿਜਲੀ ਦੀ ਪ੍ਰਾਪਤੀ ਹੋ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਕੌਂਸਲਰਾਂ ਨੂੰ ਅਗਵਾ ਕਰਨ ਵਾਲਿਆਂ ਨੂੰ ਨਹੀਂ ਬਖ਼ਸ਼ਾਂਗੇ-ਰਾਜਾ ਵੜਿੰਗ ਅਗਲੀ ਖ਼ਬਰ ਪ੍ਰਧਾਨ ਮੰਤਰੀ ਦਾ ਜਲੰਧਰ ਦੌਰਾ ਪੰਜਾਬ ਲਈ ਵਿਕਾਸ ਦੀ ਨਵੀਂ ਸ਼ੁਰੂਆਤ ਬਣੇਗਾ-ਤਰੁਣ ਚੁੱਘ
Ad Position 24
No active advertisement