07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਜੱਗੂ ਭਗਵਾਨਪੁਰੀਆ ਵਲੋਂ ਅਪਰਾਧ ਦੀ ਦੁਨੀਆ ਤੋਂ ਸੰਨਿਆਸ ਲੈਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 20-07-2026

ਕੋਟਲੀ ਸੂਰਤ ਮੱਲ੍ਹੀ (ਗੁਰਦਾਸਪੁਰ), 19 ਜੁਲਾਈ (ਕੁਲਦੀਪ ਸਿੰਘ ਨਾਗਰਾ)-ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਟੀਮ ਨੇ ਸੋਸਲ ਮੀਡੀਆ ’ਤੇ ਇਕ ਪੋਸਟ ਪਾ ਕੇ ਐਲਾਨ ਕੀਤਾ ਕਿ ਉਹ ਅਪਰਾਧ ਦੀ ਦੁਨੀਆ ਤੋਂ ਸੰਨਿਆਸ ਲੈਂਦਾ ਹੈ ਅਤੇ ਕਾਨੂੰਨ ਅਨੁਸਾਰ ਜੋ ਵੀ ਸਜ਼ਾ ਹੋਵੇਗੀ, ਉਹ ਭੁਗਤ ਕੇ ਲੋਕ ਸੇਵਾ ਕਰੇਗਾ। ਇਸ ਸੰਬੰਧੀ ਜੱਗੂ ਭਗਵਾਨਪੁਰੀਆ ਟੀਮ ਵਲੋਂ ਪਾਈ ਗਈ ਪੋਸਟ ’ਚ ਲਿਖਿਆ ਹੈ ਕਿ ਮੈਂ ਜੱਗੂ ਭਗਵਾਨਪੁਰੀਆ ਆਪਣੀ ਪੂਰੀ ਹੋਸ਼ ਹਵਾਸ ਵਿਚ ਇਹ ਗੱਲ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਤੋਂ ਮੈਂ ਗੈਂਗਸਟਰ ਲਾਈਨ ਤੋਂ ਹਰ ਤਰੀਕੇ ਨਾਲ ਸੰਨਿਆਸ ਲੈਂਦਾ ਹਾਂ, ਮੇਰੇ ਉੱਪਰ ਜਿੰਨੇ ਵੀ ਕੇਸ ਹਨ, ਚਾਹੇ ਸਹੀ ਹਨ ਜਾਂ ਗਲਤ, ਮੈਂ ਉਨ੍ਹਾਂ ਦਾ ਸਾਹਮਣਾ ਕਾਨੂੰਨੀ ਤਰੀਕੇ ਨਾਲ ਕਰਾਂਗਾ, ਜਿਨ੍ਹਾਂ ਦੀ ਜਿੰਨੀ ਵੀ ਸਜ਼ਾ ਮੇਰੇ ਹਿੱਸੇ ਵਿਚ ਬਣਦੀ ਹੈ, ਚਾਹੇ 10 ਸਾਲ ਹੋਏ ਜਾਂ 20 ਸਾਲ, ਮੈਂ ਉਹ ਪੂਰੀ ਇਮਾਨਦਾਰੀ ਨਾਲ ਭੁਗਤਾਂਗਾ, ਹੁਣ ਮੇਰਾ ਭਰੋਸਾ ਸਿਰਫ ਕਾਨੂੰਨ ਅਤੇ ਵਾਹਿਗੁਰੂ ਦੀ ਰਜ਼ਾ ਉਤੇ ਹੈ, ਮੈਂ 2007-2008 ਵਿਚ ਛੋਟੀ ਉਮਰ ਵਿਚ ਅਧਰਾਧ ਦੀ ਦੁਨੀਆ ਵਿਚ ਆਇਆ ਸੀ, ਉਸ ਸਮੇਂ ਦੀ ਨਾਦਾਨੀ ਹਾਲਤ ਵਿਚ ਅਤੇ ਮੇਰੀਆਂ ਆਪਣੀਆਂ ਗਲਤੀਆਂ ਕਰਕੇ ਮੇਰੇ ਉੱਪਰ ਕਈ ਕੇਸ ਬਣੇ, ਮੈਂ ਜੇਲ੍ਹ ਵੀ ਗਿਆ ਅਤੇ ਜੇਲ੍ਹ ਵਿਚੋਂ ਫ਼ਰਾਰ ਵੀ ਹੋਇਆ, ਇਸ ਤੋਂ ਬਾਅਦ ਮੈਂ ਇਸ ਹਨੇਰੇ ਰਾਹ ਵਿਚ ਹੋਰ ਡੂੰਘਾ ਫਸਦਾ ਗਿਆ, ਅਖੀਰ 2015 ਵਿਚ ਪੁਲਿਸ ਨੇ ਮੈਨੂੰ ਦੁਬਾਰਾ ਗ੍ਰਿਫ਼ਤਾਰ ਕੀਤਾ, ਜੇਲ੍ਹ ਦੇ ਅੰਦਰ ਜਾਣ ਤੋਂ ਬਾਅਦ ਇਕ ਤੋਂ ਬਾਅਦ ਇਕ ਵਾਰਦਾਤਾਂ ਹੁੰਦੀਆਂ ਰਹੀਆਂ। ਇਸ ਰਾਹ ’ਤੇ ਆਪਣੇ ਬਹੁਤ ਦੁਸ਼ਮਣ ਅਸੀਂ ਖਤਮ ਕਰ ਦਿੱਤੇ ਅਤੇ ਮੇਰੇ ਬਹੁਤ ਸਾਰੇ ਭਰਾ ਵੀ ਇਸ ਦੁਨੀਆਂ ਨੂੰ ਛੱਡ ਗਏ ਪਰ ਪਿਛਲੇ ਸਾਲ ਮੈਨੂੰ ਸਭ ਤੋਂ ਵੱਡਾ ਦੁੱਖ ਉਸ ਵੇਲੇ ਮਿਲਿਆ, ਜਦੋਂ ਮੇਰੀ ਮਾਤਾ ਹਰਜੀਤ ਕੌਰ ਦੀ ਹੱਤਿਆ ਹੋਈ, ਉਸ ਘਟਨਾ ਨੇ ਮੈਨੂੰ ਅੰਦਰੋਂ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ, ਉਸ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਸ ਰਾਹ ਦਾ ਅੰਤ ਸਿਰਫ ਦੁੱਖ, ਮੌਤ, ਜੇਲ੍ਹ ਅਤੇ ਪਰਿਵਾਰ ਦੀ ਬਰਬਾਦੀ ਹੈ। ਮਾਂ-ਬਾਪ ਕਦੇ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਪੁੱਤਰ ਇਸ ਰਾਹ ’ਤੇ ਚੱਲੇ, ਕਈ ਵਾਰ ਹਲਾਤ, ਸਮਾਂ ਅਤੇ ਸੰਗਤ ਇਨਸਾਨ ਤੋਂ ਗਲਤ ਫੈਸਲੇ ਕਰਵਾ ਦਿੰਦੇ ਹਨ ਪਰ ਅਖੀਰ ਆਪਣੀਆਂ ਗਲਤੀਆਂ ਦੀ ਜ਼ਿੰਮੇਵਾਰੀ ਵੀ ਖ਼ਦ ਹੀ ਲੈਣੀ ਪੈਂਦੀ ਹੈ। ਮੇਰੇ ਸਭ ਨੂੰ ਇਹੀ ਬੇਨਤੀ ਹੈ ਕਿ ਮੇਰੇ ਇਸ ਫੈਸਲੇ ਦੀ ਇੱਜ਼ਤ ਕੀਤੀ ਜਾਵੇ। ਭਗਵਾਨਪੁਰ ਗਰੁੱਪ ਦੇ ਨਵੇਂ ਆਗੂ ਦਾ ਨਾਂਅ ਜਲਦ ਹੀ ਸਾਹਮਣੇ ਆਵੇਗਾ ਅਤੇ ਉਹੀ ਗਰੁੱਪ ਨੂੰ ਅੱਗੇ ਤੋਂ ਲੀਡ ਕਰੇਗਾ। ਬਾਕੀ ਸਭ ਕੁਝ ਵਾਹਿਗੁਰੂ ਦੀ ਰਜ਼ਾ ਵਿਚ ਹੈ, ਮੈਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਸਭ ਨੂੰ ਇਸ ਚੰਗੀ ਮੱਤ ਬਖਸ਼ੇ ਤੇ ਹਰ ਘਰ ਨੂੰ ਸੁੱਖ-ਸ਼ਾਂਤੀ ਦੇਵੇ। ਮੈਂ ਆਪ ਅਤੇ ਮੇਰਾ ਪਰਿਵਾਰ ਹਮੇਸ਼ਾ ਆਪਣੇ ਇਲਾਕੇ ਦੀ ਸੇਵਾ ਕਰਦੇ ਰਹਾਂਗੇ। ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਜੱਗੂ ਭਗਵਾਨਪੁਰੀਆ ਦੀ ਟੀਮ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਜਿਥੇ ਆਪਣੀਆਂ ਸਿਆਸੀ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਉਥੇ ਲੜਕੀਆਂ ਦੇ ਵਿਆਹ ’ਤੇ 21000 ਰੁਪਏ ਸ਼ਗਨ ਦੇਣ ਤੇ ਹੋਰ ਲੋੜਵੰਦਾਂ ਦੀ ਸਹਾਇਤਾ ਵੀ ਕੀਤੀ ਜਾ ਰਹੀ ਹੈ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦੀ ਗੱਲ ਵੀ ਕਹੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਜਾਤ-ਪਾਤ ਤੋਂ ਉਪਰ ਉੱਠ ਕੇ ਇਕ ਦੂਜੇ ਦੀ ਤਾਕਤ ਬਣ ਕੇ ਪੰਜਾਬ ਨੂੰ ਸੰਭਾਲਣ ਦੀ ਲੋੜ-ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਦੇ ਸੱਭਿਆਚਾਰਕ ਪ੍ਰੋਗਰਾਮ ’ਚ ਸ਼ਿਰਕਤ
Ad Position 24
No active advertisement