ਬੇਗੋਵਾਲ, 19 ਜੁਲਾਈ (ਸੁਖਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਸਥਾਨ ਦੀ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਲੁਬਾਣਾ ਭਾਈਚਾਰੇ ਦੀ ਇਕ ਵਿਸ਼ਾਲ ਮੀਟਿੰਗ ਹੋਈ, ਜਿਸ ਵਿਚ ਲੁਬਾਣਾ ਭਾਈਚਾਰੇ ਨਾਲ ਸੰਬੰਧਿਤ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਤੇ ਵੱਖ-ਵੱਖ ਖੇਤਰਾਂ ਵਿਚ ਸੇਵਾਵਾਂ ਨਿਭਾਅ ਰਹੇ ਸਰਕਾਰੀ ਅਧਿਕਾਰੀ ਤੇ ਸੇਵਾ ਮੁਕਤ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਦਿਆਂ ਕੁਝ ਵਿਅਕਤੀਆਂ ਵਲੋਂ ਲੁਬਾਣਾ ਭਾਈਚਾਰੇ ਨੂੰ ਹੋਰ ਪਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਵਿਚੋਂ ਬਾਹਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਤੇ ਇਸ ਮਾਮਲੇ ਵਿਚ ਪੰਜਾਬ ਪਛੜੀਆਂ ਸ਼੍ਰੇਣੀਆਂ ਕਮਿਸ਼ਨਰ ਵਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਲੁਬਾਣੇ ਭਾਈਚਾਰੇ ਦੀ ਵਿੱਦਿਅਕ ਅਤੇ ਸਮਾਜਿਕ ਆਰਥਿਕ ਸਥਿਤੀ ਬਾਰੇ ਸਰਵੇਖਣ ਕਰਨ ਲਈ ਜਾਰੀ ਕੀਤੇ ਗਏ ਪੱਤਰਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ’ਤੇ ਚਿੰਤਾ ਜ਼ਾਹਿਰ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਮਾਮਲਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਨਹੀਂ, ਸਗੋਂ ਲੁਬਾਣਾ ਭਾਈਚਾਰੇ ਦੇ ਸੰਵਿਧਾਨਿਕ ਹੱਕਾਂ ਸਿੱਖਿਆ ਦੇ ਮੌਕੇ ਅਤੇ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਲੁਬਾਣਾ ਭਾਈਚਾਰੇ ਦੀ ਭਲਾਈ ਤੇ ਹੱਕਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਪੰਜਾਬ ਭਰ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਲੁਬਾਣਾ ਭਾਈਚਾਰੇ ਨੂੰ ਓ.ਬੀ.ਸੀ. ਸ਼੍ਰੇਣੀ ਵਿਚ ਬਾਹਰ ਕਰਨ ਦੇ ਕਿਸੇ ਵੀ ਯਤਨ ਦਾ ਵਿਰੋਧ ਕਰਦੇ ਹੋਏ ਮਤੇ ਪਾਸ ਕਰਕੇ ਸੰਬੰਧਿਤ ਅਧਿਕਾਰੀਆਂ ਜਾਂ ਸਾਨੂੰ ਦੇਣ। ਅਖੀਰ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਲੁਬਾਣਾ ਭਾਈਚਾਰੇ ਨੂੰ ਹਰ ਹਾਲ ਵਿਚ ਓ.ਬੀ.ਸੀ. ਸ਼ੇ੍ਰਣੀ ਵਿਚ ਬਰਕਰਾਰ ਰੱਖਿਆ ਜਾਣ ਲਈ ਨੈਸ਼ਨਲ ਕਮਿਸ਼ਨ ਆਫ਼ ਬੈਕਵਰਡ ਕਲਾਸ ਦੀ ਚੇਅਰਪਰਸਨ ਸਾਧਵੀ ਨਿਰੰਜਨ ਜੋਤੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਬੈਕਵਰਡ ਕਲਾਸਿਸ ਕਮਿਸ਼ਨ ਦੇ ਚੇਅਰਮੈਨ ਅਤੇ ਸੰਬੰਧਿਤ ਸਰਕਾਰੀ ਵਿਭਾਗਾਂ ਨਾਲ ਮੁਲਾਕਾਤ ਕਰਕੇ ਲੁਬਾਣਾ ਭਾਈਚਾਰੇ ਨੂੰ ਓ.ਬੀ.ਸੀ. ਸ਼੍ਰੇਣੀ ਵਿਚ ਬਰਕਰਾਰ ਰੱਖਣ ਲਈ ਵਿਸਥਾਰ ਪੂਰਵਕ ਮੰਗ ਪੱਤਰ ਸੌਂਪੇ ਜਾਣਗੇ। ਇਸ ਤੋਂ ਪਹਿਲਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ, ਜਿਨ੍ਹਾਂ ਚੋਂ ਭਗਵਾਨ ਸਿੰਘ ਲੁਬਾਣਾ ਪ੍ਰਧਾਨ ਬਾਬਾ ਮੱਖਣ ਸ਼ਾਹ ਫਾਊਂਡੇਸ਼ਨ ਚੰਡੀਗੜ੍ਹ, ਬਲਵਿੰਦਰ ਸਿੰਘ ਮੁਲਤਾਨੀ ਓ.ਬੀ.ਸੀ. ਫਾਊਂਡੇਸ਼ਨ ਦੇ ਚੇਅਰਮੈਨ, ਸਾਬਕਾ ਤਹਿਸੀਲਦਾਰ ਗੁਰਮੀਤ ਸਿੰਘ ਨਡਾਲਾ, ਸੁਰਿੰਦਰ ਸਿੰਘ ਰੂਬੀ ਸੇਵਾ ਮੁਕਤ ਈ.ਟੀ.ਓ., ਇੰਸਪੈਕਟਰ ਸੁਖਵਿੰਦਰ ਸਿੰਘ ਰੂਬੀ, ਸੁਰਿੰਦਰ ਸਿੰਘ ਨੌਜਵਾਨ ਨਡਾਲਾ, ਪ੍ਰੋਫੈਸਰ ਜਸਵੰਤ ਸਿੰਘ ਮੁਰੱਬੀਆ, ਬਲਵਿੰਦਰਜੀਤ ਸਿੰਘ ਸੀ.ਡੀ.ਪੀ.ਓ. ਨਡਾਲਾ, ਸਾਬਕਾ ਐਸ.ਐਸ.ਪੀ. ਜਗਜੀਤ ਸਿੰਘ ਭਗਤਾਣਾ, ਮਾਸਟਰ ਜਗਤਾਰ ਸਿੰਘ ਨਡਾਲੀ, ਮਾਸਟਰ ਕਮਲਜੀਤ ਸਿੰਘ ਨੰਗਲ ਲੁਬਾਣਾ, ਰਣਜੀਤ ਸਿੰਘ ਰਿਟਾਇਰ ਡੀ.ਐਸ.ਪੀ., ਮਾਸਟਰ ਅਮਰਿੰਦਰ ਸਿੰਘ ਬੱਲੜਵਾਲ, ਰਣਵੀਰ ਸਿੰਘ ਨੱਥੂਪੁਰ, ਹੈੱਡ ਮਾਸਟਰ ਫੁੱਮਣ ਸਿੰਘ, ਸਰਪੰਚ ਜਸਵੰਤ ਸਿੰਘ ਬਿੱਟੂ ਜਲਾਲਪੁਰ, ਕੁਲਵਿੰਦਰ ਸਿੰਘ ਬੱਬਲ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਬੀਬੀ ਰਾਜ ਕੌਰ ਦਸੂਹਾ, ਗੁਰਮੀਤ ਸਿੰਘ ਭਦਾਸ, ਜਰਨੈਲ ਸਿੰਘ ਸਾਬਕਾ ਸਰਪੰਚ ਟਾਂਡੀ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ, ਨੰਬਰਦਾਰ ਸੁਰਜੀਤ ਸਿੰਘ ਦੋਲੋਵਾਲ, ਰਣਧੀਰ ਸਿੰਘ ਨੰਗਲ ਲੁਬਾਣਾ, ਨੰਬਰਦਾਰ ਰਣਜੀਤ ਸਿੰਘ ਰਿੰਪੀ, ਪ੍ਰਗਟ ਸਿੰਘ ਨਡਾਲਾ, ਬਲਜਿੰਦਰ ਸਿੰਘ ਟਾਹਲੀ, ਭਾਈ ਜਸਵਿੰਦਰ ਸਿੰਘ ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਭੁਲੱਥ, ਜੋਗਿੰਦਰ ਸਿੰਘ ਅਜੈਬ, ਕੈਪਟਨ ਸੂਰਤ ਸਿੰਘ ਲਖਵਿੰਦਰ ਸਿੰਘ ਖ਼ਾਲਸਾ, ਜਗਿੰਦਰ ਸਿੰਘ, ਜਸਵੀਰ ਸਿੰਘ ਨੀਟਾ, ਬਿਕਰਮ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਸਰਪੰਚ ਚੈਨਚੱਕ, ਦਲਜੀਤ ਸਿੰਘ ਖ਼ਾਲਸਾ, ਪਰਵਿੰਦਰ ਸਿੰਘ ਬੰਟੀ, ਡਾ. ਮਨਿੰਦਰ ਪਾਲ ਸਿੰਘ ਮਲਕੀਤ ਸਿੰਘ ਠੁਣੀਆ, ਮਾਸਟਰ ਲਖਬੀਰ ਸਿੰਘ ਰਾਵਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੁਬਾਣਾ ਭਾਈਚਾਰੇ ਦੇ ਵੱਖ-ਵੱਖ ਅਹੁਦੇਦਾਰ ਹਾਜ਼ਰ ਸਨ |
ਲੁਬਾਣਾ ਭਾਈਚਾਰੇ ਦੀ ਭਲਾਈ ਤੇ ਹੱਕਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਬੀਬੀ ਜਗੀਰ ਕੌਰ
ਅਜੀਤ ਡੈਸਕ
20-07-2026