02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

‘ਦਸਤਾਰ’ ਫ਼ਿਲਮ ਦੇ ਪ੍ਰੀਮੀਅਰ ਸ਼ੋਅ ਮੌਕੇ ਮੁਹਾਲੀ ’ਚ ਸਟਾਰ ਕਾਸਟ ਨੇ ਲਗਾਈਆਂ ਰੌਣਕਾਂ

Ad Position 21
No active advertisement
ਅਜੀਤ ਡੈਸਕ 20-07-2026

ਫ਼ਿਲਮ ਦੇਖਣ ਉਪਰੰਤ ਦਰਸ਼ਕਾਂ ਨੇ ਕੀਤੀ ਫ਼ਿਲਮ ਦੀ ਰੱਜ ਕੇ ਪ੍ਰਸ਼ੰਸਾ
ਐੱਸ. ਏ. ਐੱਸ. ਨਗਰ, 19 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਦੇ ਸੀ.ਪੀ. 67 ਮਾਲ ਦੇ ਪੀ. ਵੀ. ਆਰ. ਵਿਖੇ ‘ਵਾਈਟ ਹਿੱਲ ਸਟੂਡਿਓਜ਼’ ਦੀ ਤਰਸੇਮ ਜੱਸੜ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫ਼ਿਲਮ ‘ਦਸਤਾਰ’ ਫਿਲਮ ਦੇ ਪ੍ਰੀਮੀਅਰ ਸ਼ੋਅ ਵਿਚ ਜਿਥੇ ਫ਼ਿਲਮ ਦੀ ਸਟਾਰ ਕਾਸਟ ਤੋਂ ਇਲਾਵਾ ਕਲਾਕਾਰਾਂ ਅਤੇ ਅਦਾਕਾਰਾਂ ਨੇ ਸ਼ਮੂਲੀਅਤ ਕੀਤੀ, ਉਥੇ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਫ਼ਿਲਮ ਦੀ ਟੀਮ ਦੀ ਸਟਾਰ ਕਾਸਟ ਵਿਚ ਪਹੁੰਚੇ ਅਦਾਕਾਰਾ ਗੀਤ ਗੁਰਾਇਆ, ਅਦਾਕਾਰ ਯੋਗਰਾਜ ਸਿੰਘ, ਸਰਬਜੀਤ ਚੀਮਾ, ਨੀਟਾ ਮਹਿੰਦਰਾ, ਅਸ਼ੀਸ਼ ਦੁੱਗਲ, ਕਾਇਲ ਰੋਅ, ਜੇਸਨ ਲੈਂਬਰਟ, ਅਮਨ ਸੁਤਧਰ ਸਮੇਤ ਹੋਰਨਾਂ ਅਦਾਕਾਰਾਂ ਅਤੇ ਫ਼ਿਲਮ ਡਾਇਰੈਕਟਰ ਅਮਰ ਹੁੰਦਲ ਨੇ ਇਸ ਫ਼ਿਲਮ ਸੰਬੰਧੀ ਆਪਣੇ ਤਜਰਬੇ ਸਾਂਝੇ ਕਰਦਿਆਂ ਦਰਸ਼ਕਾਂ ਨੂੰ ਪਰਿਵਾਰ ਸਮੇਤ ਇਹ ਫ਼ਿਲਮ ਸਿਨੇਮਾ ਘਰਾਂ ਵਿਚ ਜਾ ਕੇ ਦੇਖਣ ਦੀ ਅਪੀਲ ਕੀਤੀ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਅਮਰ ਹੁੰਦਲ ਨੇ ਕਿਹਾ ਕਿ ਇਹ ਅਜਿਹੀ ਫ਼ਿਲਮ ਕੋਈ ਬੰਦਾ ਇਕੱਲਾ ਨਹੀਂ ਬਣਾ ਸਕਦਾ, ਸਾਰੀ ਟੀਮ ਦੀ ਸਖ਼ਤ ਮਿਹਨਤ ਨਾਲ ਇਹ ਫ਼ਿਲਮ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੇ ਡਾਇਲਾਗ ਜੋਸ਼ ਨਾਲ ਭਰੇ ਹੋਏ ਹਨ ਤੇ ਇਹ ਫ਼ਿਲਮ ਯਕੀਨਨ ਨੌਜਵਾਨਾਂ ਨੂੰ ਪੱਗ ਦੀ ਅਹਿਮੀਅਤ ਅਤੇ ਪੱਗ ਲਈ ਕੀਤੀਆਂ ਕੁਰਬਾਨੀਆਂ ਦੀ ਯਾਦ ਦਿਵਾਏਗੀ। ਇਸ ਦੌਰਾਨ ਅਦਾਕਾਰ ਯੋਗਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇਕ ਸੁਪਨਾ ਸੀ ਕਿਸੇ ਦਿਨ ਇਕ ਅਜਿਹੀ ਪੰਜਾਬੀ ਫ਼ਿਲਮ ਬਣੇ, ਜਿਸ ਦੀ ਹਾਲੀਵੁੱਡ ਦੀਆਂ ਫ਼ਿਲਮਾਂ ਦੇ ਨਾਲ ਤੁਲਨਾ ਕੀਤੀ ਜਾ ਸਕੇ ਤੇ ਦਸਤਾਰ ਫ਼ਿਲਮ ਹਾਲੀਵੁੱਡ ਫ਼ਿਲਮਾਂ ਦੇ ਬਰਾਬਰ ਦੀ ਫ਼ਿਲਮ ਹੈ। ਫ਼ਿਲਮ ਦੇਖ ਕੇ ਆਏ ਦਰਸ਼ਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤਰਸੇਮ ਜੱਸੜ ਦੀ ਅਦਾਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀ ਇੰਡਸਟਰੀ ਦੀ ਇਹ ਬਹੁਤ ਸ਼ਾਨਦਾਰ ਫ਼ਿਲਮ ਹੈ, ਜਿਸ ਬਾਰੇ ਦਸਤਾਰ ਸੰਬੰਧੀ ਬਹੁਤ ਵਧੀਆ ਗੱਲ ਕੀਤੀ ਗਈ ਹੈ ਤੇ ਦਸਤਾਰ ਬੰਨ੍ਹਣ ’ਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੇਖਣ ਸਮੇਂ ਕਈ ਦ੍ਰਿਸ਼ਾਂ ਕਾਰਨ ਉਹ ਭਾਵਕ ਵੀ ਹੋਏ ਹਨ ਤੇ ਅੱਖਾਂ ਵੀ ਨਮ ਹੋਈਆਂ ਹਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਫ਼ਿਲਮ ‘ਇਸ਼ਕਨਾਮਾ’ ਦੀ ਪ੍ਰਮੋਸ਼ਨ ਲਈ ਮੁਹਾਲੀ ਪਹੁੰਚੇ ਜੈ ਰੰਧਾਵਾ ਅਗਲੀ ਖ਼ਬਰ ਭਾਰਤ-ਪਾਕਿ ਦਰਮਿਆਨ 1960 ’ਚ ਹੋਏ ਸਮਝੌਤੇ ਨਾਲ ਛੇੜਛਾੜ ਨਾ ਕੀਤੀ ਜਾਵੇ-ਸਤਨਾਮ ਮਾਣਕ
Ad Position 24
No active advertisement