09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਅਮਰੀਕਾ ਵਲੋਂ ਇਕ ਹੋਰ ਸੈਨਿਕ ਦੀ ਮੌਤ ਬਾਅਦ ਈਰਾਨ ’ਤੇ ਹਮਲੇ ਤੇਜ਼

Ad Position 21
No active advertisement
ਅਜੀਤ ਡੈਸਕ 21-07-2026

ਦੁਬਈ, 20 ਜੁਲਾਈ (ਏਜੰਸੀ)-ਇਕ ਹੋਰ ਅਮਰੀਕੀ ਸੈਨਿਕ ਦੀ ਮੌਤ ਦੇ ਬਾਅਦ ਅਮਰੀਕਾ ਨੇ ਸੋਮਵਾਰ ਨੂੰ ਈਰਾਨ ’ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ। ਇਨ੍ਹਾਂ ਹਮਲਿਆਂ ’ਚ ਉੱਤਰ-ਪੱਛਮੀ ਸ਼ਹਿਰ ਦੇ ਨੇੜਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੇ ਜਵਾਬ ’ਚ ਈਰਾਨ ਨੇ ਬਹਿਰੀਨ (ਜਿਥੇ ਅਮਰੀਕੀ ਜਲ ਸੈਨਾ ਦਾ 5ਵਾਂ ਬੇੜਾ ਤਾਇਨਾਤ ਹੈ) ਅਤੇ ਕੁਵੈਤ ’ਤੇ ਹਮਲੇ ਕੀਤੇ। ਤਾਜ਼ਾ ਹਮਲਿਆਂ ਨੇ ਫਿਰ ਦਿਖਾਇਆ ਕਿ ਕਿਵੇਂ ਕਦਮ-ਦਰ-ਕਦਮ ਅਮਰੀਕਾ ਅਤੇ ਈਰਾਨ ਪੂਰੀ ਤਰ੍ਹਾਂ ਯੁੱਧ ਦੇ ਨੇੜੇ ਪਹੁੰਚ ਗਏ ਹਨ ਕਿਉਂਕਿ ਪਿਛਲੇ ਮਹੀਨੇ ਲੜਾਈ ਨੂੰ ਸਥਾਈ ਤੌਰ ‘ਤੇ ਖਤਮ ਕਰਨ ਲਈ ਕੀਤਾ ਗਿਆ ਅੰਤਰਿਮ ਸਮਝੌਤਾ ਟੁੱਟ ਗਿਆ ਹੈ ਅਤੇ ਹੋਰਮੁਜ਼ ਜਲ ਮਾਰਗ ’ਚ ਜਹਾਜ਼ਾਂ ਦੀ ਆਵਾਜਾਈ ਬਹੁਤ ਹੱਦ ਤੱਕ ਠੱਪ ਹੋ ਗਈ ਹੈ। ਦੋਵੇਂ ਦੇਸ਼ਾਂ ਨੇ ਆਮ ਨਾਗਰਿਕਾਂ ਲਈ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ। ਸੰਘਰਸ਼ ਵਧ ਜਾਣ ਨਾਲ ਵਿਸ਼ਵ ਪੱਧਰ ’ਤੇ ਊਰਜਾ ਦਾ ਸੰਕਟ ਹੋਰ ਵਧ ਗਿਆ ਹੈ। ਅਮਰੀਕੀ ਫ਼ੌਜ ਨੇ ਦੱਸਿਆ ਕਿ ਸਨਿਚਰਵਾਰ ਨੂੰ ਇਰਾਕ ’ਚ ਇਕ ਈਰਾਨੀ ਡਰੋਨ ਹਮਲੇ ’ਚ ਉਸ ਦੇ ਇਕ ਹੋਰ ਸੈਨਿਕ ਦੀ ਮੌਤ ਹੋ ਗਈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਆਪਣੇ ਮਾਰੇ ਗਏ ਸੈਨਿਕਾਂ ਦੇ ਸਨਮਾਨ ’ਚ ਈਰਾਨ ’ਤੇ ਜ਼ੋਰਦਾਰ ਹਮਲੇ ਕੀਤੇ। ਅਮਰੀਕੀ ਫ਼ੌਜ ਅਨੁਸਾਰ ਈਰਾਨ ਦੇ ਫ਼ੌਜੀ ਕਮਾਂਡ ਸੈਂਟਰਾਂ, ਹਵਾਈ ਰੱਖਿਆ ਅਤੇ ਤੱਟਵਰਤੀ ਨਿਗਰਾਨੀ ਕੇਂਦਰਾਂ, ਸਮੁੰਦਰੀ ਸਮਰੱਥਾਵਾਂ, ਮਿਜ਼ਾਈਲ ਅਤੇ ਡਰੋਨ ਲਾਂਚ ਸਥਾਨਾਂ ਅਤੇ ਸੰਚਾਰ ਨੈਟਵਰਕਾਂ ਨੂੰ ਨਿਸ਼ਾਨਾ ਬਣਾਇਆ। ਉਧਰ ਈਰਾਨ ਦੀ ਸਰਕਾਰੀ ਖ਼ਬਰ ਏਜੰਸੀ ਅਨੁਸਾਰ ਅਮਰੀਕੀ ਹਮਲਿਆਂ ’ਚ ਉੱਤਰ-ਪੱਛਮੀ ਸ਼ਹਿਰ ਤਬਰੀਜ਼ ਨੇੜੇ ਇਕ ਵਿਅਕਤੀ ਮਾਰਿਆ ਗਿਆ। ਇਸੇ ਸ਼ਹਿਰ ਨੇੜੇ ਈਰਾਨ ਦੇ ਜ਼ਮੀਨਦੋਜ਼ ਮਿਜ਼ਾਈਲ ਅੱਡੇ ਮੌਜੂਦ ਹਨ। ਅਮਰੀਕੀ ਹਮਲਿਆਂ ’ਚ ਖੁਜ਼ੇਸਤਾਨ ਸੂਬੇ ’ਚ ਬੰਦਰ ਇਮਾਮ ਖੋਮੇਨੀ, ਹੀਮੋਜ਼ਗਾਨ ਸੂਬੇ ’ਚ ਸਿਰਿਕ ਅਤੇ ਜਾਸਕ ਅਤੇ ਸਿਸਤਾਨ ਅਤੇ ਬਲੂਚਿਸਤਾਨ ਸੂਬੇ ’ਚ ਕੋਨਾਰਕ ਅਤੇ ਚਾਬਹਾਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

Ad Position 22
No active advertisement
ਪਿਛਲੀ ਖ਼ਬਰ ਤ੍ਰਿਪੁਰਾ ਪੁਲਿਸ ਮੁਖੀ ਅਨੁਰਾਗ ਧਨਖੜ ਆਪਣੇ ਦਫ਼ਤਰ ’ਚ ਮ੍ਰਿਤਕ ਮਿਲੇ ਅਗਲੀ ਖ਼ਬਰ ਚੋਰੀ ਕਰਨ ਦੀ ਨੀਅਤ ਨਾਲ ਆਏ ਦੋ ਚੋਰ ਚੜ੍ਹੇ ਪਿੰਡ ਡਾਲਾ ਵਾਸੀਆਂ ਦੇ ਅੜਿੱਕੇ-ਕੀਤਾ ਪੁਲਿਸ ਹਵਾਲੇ
Ad Position 24