ਰਾਜ ਪੱਧਰੀ ਰੈਲੀ ਉਪਰੰਤ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਹੋਵੇਗਾ ਰੋਸ ਮਾਰਚ-ਬਾਸੀ
ਮੁੱਲਾਂਪੁਰ-ਦਾਖਾ, 21 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਇੰਸਪੈਕਟਰ ਕੇਡਰ ਵਲੋਂ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਦੀ ਅਫ਼ਸਰਸ਼ਾਹੀ ਦੁਆਰਾ ਵੈਟਨਰੀ ਇੰਸਪੈਕਟਰ ਕੇਡਰ ਨਾਲ ਅਪਣਾਏ ਵਤੀਰੇ ਦੇ ਖਿਲਾਫ਼ ਸੰਘਰਸ਼ ਨੂੰ ਅੱਗੇ ਤੋਰਦਿਆਂ ਐਸੋਸੀਏਸ਼ਨ ਵਲੋਂ 31 ਜੁਲਾਈ ਨੂੰ ਮੁਹਾਲੀ ਵਿਖੇ ਡਾਇਰੈਕਟਰ ਪਸ਼ੂ ਪਾਲਣ ਦਫ਼ਤਰ ਅੱਗੇ ਸੂਬਾ ਪੱਧਰੀ ਰੋਸ ਰੈਲੀ ਉਪਰੰਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਵੱਲ ਪੈਦਲ ਰੋਸ ਮਾਰਚ ਹੋਵੇਗਾ, ਇਹ ਜਾਣਕਾਰੀ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਬਾਸੀ ਅਤੇ ਸੂਬਾ ਜਨਰਲ ਸਕੱਤਰ ਵਿਪਨ ਕੁਮਾਰ ਗੋਇਲ ਵਲੋਂ ਐਸੋ: ਦੀ ਮੀਟਿੰਗ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਵਿਭਾਗ ਦੀ ਅਫ਼ਸਰਸ਼ਾਹੀ ਵੈਟਨਰੀ ਇੰਸਪੈਕਟਰ ਕੇਡਰ ਦੀਆਂ ਮੰਗਾਂ ਨੂੰ ਲਗਾਤਾਰ ਅਣਦੇਖਿਆ ਕਰ ਰਹੀ ਹੈ, ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟੋਰੇਟ ਵੈਟਨਰੀ ਇੰਸਪੈਕਟਰ ਕੇਡਰ ਨਾਲ ਲਗਾਤਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਾਲ ਲਗਾਤਾਰ ਵਿਭਾਗੀ ਮੀਟਿੰਗਾਂ ਦੌਰਾਨ ਮੰਗਾਂ ਅਤੇ ਮਸਲੇ ਜਿਉਂ ਦੇ ਤਿਉਂ ਹਨ, ਜਿਸ ਕਾਰਨ ਵੈਟਨਰੀ ਇੰਸਪੈਕਟਰਜ਼ ਕੇਡਰ ਦੇ ਮਨਾਂ ਦੇ ਅੰਦਰ ਤਿੱਖਾ ਰੋਸ ਹੈ। ਮੀਟਿੰਗ ਸਮੇਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾਂ, ਰਾਜੀਵ ਮਲਹੋਤਰਾ, ਪਰਮਜੀਤ ਸਿੰਘ ਸੋਹੀ, ਦਲਜੀਤ ਸਿੰਘ ਚਾਹਲ, ਧਰਮਵੀਰ ਸਿੰਘ ਸਰਾਂ, ਹਰਦੀਪ ਸਿੰਘ ਗਿਆਨਾ, ਸਤਨਾਮ ਸਿੰਘ ਅਮ੍ਰਿਤਸਰ, ਰਾਜਨ ਕੰਬੋਜ ਫਾਜ਼ਿਲਕਾ, ਹਰਦੀਪ ਸਿੰਘ ਮੋਗਾ, ਦਮਨਦੀਪ ਸਿੰਘ ਗਿੱਲ, ਰਾਜਿੰਦਰ ਕੰਬੋਜ, ਸ਼ਾਮ ਨਾਥ ਫਤਹਿਗੜ੍ਹ ਸਾਹਿਬ, ਗੁਰਿੰਦਰਪਾਲ ਸਿੰਘ ਨਵਾਂ ਸ਼ਹਿਰ, ਮਨਜੀਤ ਸਿੰਘ ਮਲੇਰਕੋਟਲਾ, ਹਰਜੋਤ ਸਿੰਘ ਸੈਣੀ ਹੁਸ਼ਿਆਰਪੁਰ, ਗੁਰਮੀਤ ਸਿੰਘ ਮਹਿਤਾ ਮੁਕਤਸਰ, ਰਾਕੇਸ਼ ਕੁਮਾਰ ਸੈਣੀ ਪਠਾਣਕੋਟ, ਪਰਵੀਨ ਕੁਮਾਰ ਗੁਰਦਾਸਪੁਰ, ਮੋਹਿਤ ਕੁਮਾਰ ਕਪੂਰਥਲਾ, ਸੂਬਾ ਪ੍ਰੈੱਸ ਸਕੱਤਰ ਡੀ.ਵੀ.ਆਈ ਗੁਰਜੀਤ ਸਿੰਘ ਹੋਰ ਮੌਜੂਦ ਸਨ।
ਵੈਟਰਨਰੀ ਇੰਸਪੈਕਟਰ ਐਸੋ: ਵਲੋਂ ਡਾਇਰੈਕਟੋਰੇਟ ਪਸ਼ੂ ਪਾਲਣ ਦੇ ਮੁਹਾਲੀ ਦਫ਼ਤਰ ਅੱਗੇ ਰੋਸ ਰੈਲੀ 31 ਨੂੰ
ਅਜੀਤ ਡੈਸਕ
22-07-2026