14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

4 ਭਾਰਤੀ ਮਲਾਹਾਂ ਦੀ ਮੌਤ ਦੇ ਮਾਮਲੇ ’ਚ ਰੂਸੀ ਕੂਟਨੀਤਕ ਤਲਬ, ਹਮਲੇ ’ਤੇ ਸਖ਼ਤ ਵਿਰੋਧ ਦਰਜ ਕਰਵਾਇਆ

Ad Position 21
No active advertisement
ਅਜੀਤ ਡੈਸਕ 22-07-2026

ਨਵੀਂ ਦਿੱਲੀ, 21 ਜੁਲਾਈ (ਪੀ.ਟੀ.ਆਈ.)-ਭਾਰਤ ਨੇ ਰੂਸੀ ਕੂਟਨੀਕ (ਚਾਰਜ ਡੀ ਅਫੇਅਰਜ਼ (ਸੀ.ਡੀ.ਏ.) ਨੂੰ ਤਲਬ ਕਰਕੇ ਯੂਕਰੇਨ ਦੇ ਤੱਟ ‘ਤੇ ਗਿਨੀ ਬਿਸਾਉ ਦੇ ਝੰਡੇ ਵਾਲੇ ਵਪਾਰਕ ਜਹਾਜ਼ ‘ਤੇ ਸਵਾਰ 4 ਭਾਰਤੀ ਮਲਾਹਾਂ ਦੀ ਮੌਤ ‘ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਕਿਹਾ ਹੈ ਕਿ ਉਸ ਨੇ ਰੂਸੀ ਕੂਟਨੀਤਕ ਨੂੰ ਵਪਾਰਕ ਜਹਾਜ਼ ਐਮ.ਵੀ. ਗੋਲਡਨ ਲਿਓ ’ਤੇ ਹੋਏ ਹਮਲੇ ਦੀ ਭਾਰਤ ਦੀਆਂ “ਗੰਭੀਰ ਚਿੰਤਾਵਾਂ ਤੇ ਸਪੱਸ਼ਟ ਨਿੰਦਾ” ਤੋਂ ਜਾਣੂ ਕਰਵਾਇਆ ਹੈ। ਵਿਦੇਸ਼ ਮੰਤਰਾਲੇ ਨੇ ਸੀ.ਡੀ.ਏ. ਵਲਾਦੀਮੀਰ ਲਾਦਾਨੋਵ ਨੂੰ ਦੱਸਿਆ ਕਿ “ਅਜਿਹੇ ਹਮਲੇ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਦੀ ਸੁਰੱਖਿਆ, ਸੁਰੱਖਿਆ ਤੇ ਸਥਿਰਤਾ ਨੂੰ ਕਮਜ਼ੋਰ ਕਰਦੇ ਹਨ।” “ਰੂਸੀ ਚਾਰਜ ਡੀ ਅਫੇਅਰਜ਼ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਆਪਣੇ ਅਧਿਕਾਰੀਆਂ ਨੂੰ ਭਾਰਤ ਦੀਆਂ ਸਖ਼ਤ ਚਿੰਤਾਵਾਂ ਤੋਂ ਜਾਣੂ ਕਰਵਾਉਣ ਕਿ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਤੇ ਇਸ ਦੇ ਨਤੀਜੇ ਵਜੋਂ ਮਾਸੂਮ ਨਾਗਰਿਕ ਜਾਨਾਂ ਦਾ ਨੁਕਸਾਨ ਅਸਵੀਕਾਰਨਯੋਗ ਹੈ ਤੇ ਇਸ ਤੋਂ ਬਚਣਾ ਚਾਹੀਦਾ ਹੈ। ਹਮਲੇ ’ਚ ਮਾਰੇ ਗਏ ਭਾਰਤੀਆਂ ਦੀ ਪਛਾਣ ਅਭਿਸ਼ੇਕ ਨਿਸ਼ਾਦ, ਗੁਰਪ੍ਰੀਤ ਸਿੰਘ ਭੱਟ, ਅਖਿਲ ਜੋਯਨ ਅਤੇ ਜਗਨ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਵਾਂ ਭਾਰਤੀ ਥਰਡ ਆਫੀਸਰ ਸੇਬੇਸਤਿਨ ਬਲੇਸਨ ਹੈ ਜੋ ਗੰਭੀਰ ਜ਼ਖ਼ਮੀ ਹੈ ਅਤੇ ਹਸਪਤਾਲ ’ਚ ਜ਼ੇਰੇ ਇਲਾਜ਼ ਹੈ। ਯੁਕਰੇਨ ’ਚ ਭਾਰਤੀ ਦੂਤਘਰ ਸਥਿਤੀ ’ਤੇ ਨੇੜਿਉਂ ਨਜ਼ਰ ਰੱਖ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਆਸਾਰਾਮ ਦੀ ਜ਼ਮਾਨਤ ਪਟੀਸ਼ਨ ’ਤੇ ਫ਼ੈਸਲੇ ਲਈ ਏਮਜ਼ ਤੋਂ ਵਿਸਥਾਰ ਨਾਲ ਮੰਗੀ ਰਿਪੋਰਟ ਅਗਲੀ ਖ਼ਬਰ ਗਾਇਕ ਹਰਭਜਨ ਸ਼ੇਰਾ ਨੂੰ ਅੱਜ ਹਾਈ ਕੋਰਟ ’ਚ ਪੇਸ਼ ਕਰਨ ਦੇ ਹੁਕਮ
Ad Position 24