14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਜਲੰਧਰ ’ਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਰਹੀ ਪ੍ਰੇਰਣਾਦਾਇਕ-ਵਿਨੀਤ ਜੋਸ਼ੀ

Ad Position 21
No active advertisement
ਅਜੀਤ ਡੈਸਕ 22-07-2026

ਚੰਡੀਗੜ੍ਹ, 21 ਜੁਲਾਈ (ਸੰਦੀਪ ਕੁਮਾਰ ਮਾਹਨਾ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਕਿਹਾ ਕਿ ਜਲੰਧਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਨੇ ਉਨ੍ਹਾਂ ਨੂੰ ਰਾਸ਼ਟਰ ਅਤੇ ਸੰਗਠਨ ਪ੍ਰਤੀ ਹੋਰ ਸਮਰਪਣ ਨਾਲ ਕੰਮ ਕਰਨ ਦੀ ਨਵੀਂ ਪ੍ਰੇਰਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਦਾ ਕਾਰਕੁਨਾਂ ਪ੍ਰਤੀ ਸਨੇਹ, ਸਾਦਗੀ ਅਤੇ ਆਪਣਾਪਣ ਹੀ ਉਨ੍ਹਾਂ ਦੀ ਅਸਲ ਪਹਿਚਾਣ ਹੈ। ਜੋਸ਼ੀ ਨੇ ਦੱਸਿਆ ਕਿ 17 ਜੁਲਾਈ ਨੂੰ ਜਲੰਧਰ ਦੌਰੇ ਦੌਰਾਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਦਾ ਮੌਕਾ ਮਿਲਿਆ, ਜੋ ਉਨ੍ਹਾਂ ਦੇ ਜਨਤਕ ਜੀਵਨ ਦੀਆਂ ਸਭ ਤੋਂ ਯਾਦਗਾਰ ਮੁਲਾਕਾਤਾਂ ਵਿਚੋਂ ਇਕ ਰਹੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਬੇਹੱਦ ਵਿਅਸਤ ਪ੍ਰੋਗਰਾਮ ਹੋਣ ਦੇ ਬਾਵਜੂਦ ਮੋਦੀ ਨੇ ਉਨ੍ਹਾਂ ਨੂੰ ਵੇਖਦੇ ਹੀ ਪਛਾਣ ਲਿਆ। ਇਹ ਪਲ ਉਨ੍ਹਾਂ ਲਈ ਮਾਣ ਅਤੇ ਭਾਵਨਾਵਾਂ ਨਾਲ ਭਰਿਆ ਹੋਇਆ ਸੀ।ਵਿਨੀਤ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਸਾਲ 1997 ਤੋਂ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੰਮ ਕਰਨ ਅਤੇ ਉਨ੍ਹਾਂ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਿਆ ਹੈ। ਕਰੀਬ ਤਿੰਨ ਦਹਾਕਿਆਂ ਦੇ ਇਸ ਸਫ਼ਰ ਦੌਰਾਨ ਉਨ੍ਹਾਂ ਨੇ ਮੋਦੀ ਦੀ ਸਾਦਗੀ, ਅਨੁਸ਼ਾਸਨ, ਮਿਹਨਤ, ਰਾਸ਼ਟਰ ਸਭ ਤੋਂ ਪਹਿਲਾਂ ਦੀ ਭਾਵਨਾ ਅਤੇ ਹਰ ਕਾਰਕੁਨ ਨਾਲ ਆਤਮਿਕ ਜੁੜਾਅ ਨੂੰ ਬਹੁਤ ਨੇੜਿਓਂ ਮਹਿਸੂਸ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਹਰ ਕਾਰਕੁਨ ਨਾਲ ਨਿੱਘਾ ਰਿਸ਼ਤਾ ਹੀ ਉਨ੍ਹਾਂ ਨੂੰ ਵਿਲੱਖਣ ਨੇਤਾ ਬਣਾਉਂਦਾ ਹੈ। ਇਕ ਆਮ ਕਾਰਕੁਨ ਨੂੰ ਸਾਲਾਂ ਬਾਅਦ ਵੀ ਯਾਦ ਰੱਖਣਾ ਅਤੇ ਉਸ ਨਾਲ ਆਪਣੇਪਣ ਨਾਲ ਮਿਲਣਾ ਉਨ੍ਹਾਂ ਦੇ ਵਿਅਕਤੀਤਵ ਦੀ ਵੱਡੀ ਖ਼ੂਬੀ ਹੈ। ਇਹੀ ਕਾਰਨ ਹੈ ਕਿ ਉਹ ਭਾਜਪਾ ਦੇ ਕਰੋੜਾਂ ਕਾਰਕੁਨਾਂ ਦੇ ਨਾਲ-ਨਾਲ ਦੇਸ਼ ਅਤੇ ਵਿਦੇਸ਼ ਵਿਚ ਵੱਸਦੇ ਭਾਰਤੀਆਂ ਦੇ ਦਿਲਾਂ ਵਿਚ ਵੀ ਵਿਸ਼ੇਸ਼ ਸਥਾਨ ਰੱਖਦੇ ਹਨ।

Ad Position 22
No active advertisement
ਪਿਛਲੀ ਖ਼ਬਰ ਮਾਮਲਾ ਜੰਤਰ ਮੰਤਰ ਦਿੱਲੀ ਵਿਖੇ ਵਿਦਿਆਰਥੀਆਂ ’ਤੇ ਕੀਤੇ ਅੰਨ੍ਹੇ ਤਸ਼ੱਦਦ ਦਾ-ਸੀ. ਪੀ. ਆਈ. ਐੱਮ. ਨੇ ਰੋਸ ਵਜੋਂ ਕੇਂਦਰ ਸ... ਅਗਲੀ ਖ਼ਬਰ ਅਧਿਆਤਮਿਕ ਗੁਰੂ ’ਤੇ ਪੋਕਸੋ ਤਹਿਤ ਜਬਰ ਜਨਾਹ ਅਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ
Ad Position 24