07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਐਚ.ਡੀ.ਐਫ਼.ਸੀ. ਲਾਈਫ਼ ਦਾ ਏ.ਯੂ.ਐਮ. 4 ਲੱਖ ਕਰੋੜ ਰੁਪਏ ਦੇ ਇਤਿਹਾਸਕ ਪੱਧਰ ਤੋਂ ਪਾਰ

Ad Position 21
No active advertisement
ਅਜੀਤ ਡੈਸਕ 24-07-2026

ਮੁੰਬਈ, 23 ਜੁਲਾਈ (ਅ.ਬ.)- ਦੇਸ਼ ਦੀਆਂ ਮੋਹਰੀ ਜੀਵਨ ਬੀਮਾ ਕੰਪਨੀਆਂ ’ਚੋਂ ਇਕ ਐਚ.ਡੀ.ਐਫ਼.ਸੀ. ਲਾਈਫ਼ ਨੇ ਐਲਾਨ ਕੀਤਾ ਹੈ ਕਿ ਉਸ ਦੀ ‘ਅਸੈਟਸ ਅੰਡਰ ਮੈਨਜਮੈਂਟ’ (ਏ,ਯੂ.ਐਮ.) ਹਾਲ ਹੀ ’ਚ 4 ਲੱਖ ਕਰੋੜ ਰੁਪਏ ਦੇ ਇਤਿਹਾਸਕ ਪੱਧਰ ਨੂੰ ਪਾਰ ਕਰ ਗਈ ਹੈ। ਇਹ ਉਪਲੱਬਧੀ ਕੰਪਨੀਆਂ ਦੀਆਂ ਉਨ੍ਹਾਂ ਨਿਰੰਤਰ ਕੋਸ਼ਿਸ਼ਾਂ ਦਾ ਮਜ਼ਬੂਤ ਪ੍ਰਮਾਣ ਹੈ, ਜਿਸ ਤਹਿਤ ਉਹ ਸੂਝ ਬੂਝ ਅਤੇ ਅਨੁਸ਼ਾਸਿਤ ਫੰਡ ਪ੍ਰਬੰਧਨ ਜ਼ਰੀਏ ਆਪਣੇ ਪਾਲਸੀ ਧਾਰਕਾਂ ਨੂੰ ਉਨ੍ਹਾਂ ਦੇ ਵਿੱਤੀ ਟੀਚੇ ਹਾਸਿਲ ਕਰਨ ਦੇ ਸਮਰੱਥ ਬਣਾ ਰਹੀ ਹੈ। ਪਿਛਲੇ 25 ਸਾਲਾਂ ’ਚ ਐਚ.ਡੀ.ਐਫ਼.ਸੀ. ਲਾਈਫ਼ ਨੇ ਗ੍ਰਾਹਕਾਂ ਦਾ ਭਰੋਸਾ ਲਗਾਤਾਰ ਮਜ਼ਬੂਤ ਕੀਤਾ ਹੈ। ਇਸ ਦੇ ਲਈ ਕੰਪਨੀ ਨੇ ਨਵੀਨਤਮ ਤੇ ਸਰਲ ਉਤਪਾਦ ਉਪਲੱਬਧ ਕਰਵਾਏ ਹਨ। ਇਹ ਗ੍ਰਾਹਕਾਂ ਨੂੰ ਲੰਬੇ ਸਮੇਂ ਤੱਕ ਵਿੱਤੀ ਟੀਚਿਆਂ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਗਏ ਹਨ। ਕੰਪਨੀ ਤਕਨੀਕ ਆਧਾਰਿਤ ਸੇਵਾਵਾਂ, ਢੁੱਕਵੇਂ ਸੰਪਰਕ ਮਾਧਿਅਮਾਂ ਤੇ ਪ੍ਰੁਮੱਖ ਕਾਰੋਬਾਰੀ ਮਾਨਕਾਂ ’ਤੇ ਲਗਾਤਾਰ ਬਿਹਤਰ ਪ੍ਰਦਰਸ਼ਨ ਜ਼ਰੀਏ ਗ੍ਰਾਹਕ ਅਨੁਭਵ ਨੂੰ ਹੋਰ ਵੀ ਬਿਹਤਰ ਬਣਾ ਰਹੀ ਹੈ। ਇਨ੍ਹਾਂ ਸਾਰੇ ਯਤਨਾਂ ਨੇ ਕੰਪਨੀ ਨੂੰ ਆਪਣੇ ਪਾਲਸੀ ਧਾਰਕਾਂ ਵਿਚਾਲੇ ਭਰੋਸਾ ਕਾਇਮ ਰੱਖਣ ਤੇ ਉਸ ਨੂੰ ਲਗਾਤਾਰ ਮਜ਼ਬੂਤ ਕਰਨ ’ਚ ਮਦਦ ਕੀਤੀ ਹੈ। ਕੰਪਨੀ ਦੀ ਇਸ ਮਹੱਤਵਪੂਰਨ ਉਪਲੱਬਧੀ ’ਤੇ ਐਚ.ਡੀ.ਐਫ਼.ਸੀ. ਲਾਈਫ਼ ਦੇ ਚੀਫ਼ ਇਨਵੈਸਟਮੈਂਟ ਅਫ਼ਸਰ ਤੇ ਚੀਫ਼ ਸਟ੍ਰੈਟਜੀ ਅਫ਼ਸਰ ਪ੍ਰਸੂਨ ਗਜਰੀ ਨੇ ਕਿਹਾ ਕਿ ਐਚ.ਡੀ.ਐਫ਼.ਸੀ. ਲਾਈਫ਼ ’ਚ ‘ਪ੍ਰੋਟੈਕਟਿੰਗ ਇੰਡੀਆ ਵਿਦ ਪ੍ਰਾਈਡ’ ਦਾ ਸਾਡਾ ਦਰਸ਼ਨ ਸਾਡੇ ਕਾਰੋਬਾਰ ਦੇ ਹਰ ਪਹਿਲੂ ਦਾ ਮਾਰਦਰਸ਼ਨ ਕਰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਅਧਿਕਾਰੀ ਵਲੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ’ਚ ਫਸਾਉਣ ਦੀ ਧਮਕੀ ਅਗਲੀ ਖ਼ਬਰ ਭਾਰਤ ਵਲੋਂ ਸੰਯੁਕਤ ਰਾਸ਼ਟਰ ’ਚ ਸਰਹੱਦ ਪਾਰ ਅੱਤਵਾਦ ’ਤੇ ਪਾਕਿਸਤਾਨ ਦੀ ਆਲੋਚਨਾ
Ad Position 24
No active advertisement