07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਅਜਨਾਲਾ ਖੇਤਰ ’ਚ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਬਣਾਏ ਹੜ੍ਹਾਂ ਵਰਗੇ ਹਲਾਤ

Ad Position 21
No active advertisement
ਅਜੀਤ ਡੈਸਕ 24-07-2026

ਅਜਨਾਲਾ, 23 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਇਲਾਕੇ ਵਿਚ 3 ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਲੋਕਾਂ ਦੇ ਸਾਹ ਸੂਤ ਦਿੱਤੇ ਹਨ। ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਤੋਂ ਇਲਾਵਾ ਸੱਕੀ ਨਾਲਾ ਅਤੇ ਹੋਰ ਛੋਟੇ-ਵੱਡੇ ਨਾਲੇ ਵੀ ਨੱਕੋ-ਨੱਕ ਭਰ ਕੇ ਵਗ ਰਹੇ ਹਨ, ਜਿਸ ਕਾਰਨ ਕਈ ਥਾਵਾਂ ‘ਤੇ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ।ਤਹਿਸੀਲ ਅਜਨਾਲਾ ਦੇ ਦਰਜਨਾਂ ਪਿੰਡਾਂ ਵਿਚ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਮੀਂਹ ਦੇ ਪਾਣੀ ਦੀ ਮਾਰ ਹੇਠ ਆ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਪਈ ਹੜ੍ਹਾਂ ਰੂਪੀ ਕੁਦਰਤੀ ਮਾਰ ਨਾਲ ਸਰਹੱਦੀ ਖੇਤਰ ਦੇ ਇਨ੍ਹਾਂ ਲੋਕਾਂ ਦਾ ਅਜੇ ਲੱਕ ਹੀ ਸਿੱਧਾ ਨਹੀਂ ਹੋਇਆ ਸੀ ਕਿ ਇਸ ਵਾਰ ਮੁੜ ਬਣੀ ਹੜ੍ਹਾਂ ਵਰਗੀ ਸਥਿਤੀ ਨੇ ਇਸ ਖੇਤਰ ਦੇ ਲੋਕਾਂ ਨੂੰ ਡੂੰਘੀ ਚਿੰਤਾ ਦੀ ਖੱਡ ਵਿਚ ਸੁੱਟ ਦਿੱਤਾ ਹੈ। ਭਾਰੀ ਮੀਂਹ ਕਾਰਨ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕਈ ਪਿੰਡਾਂ ਦੀਆਂ ਸੜਕਾਂ ਪਾਣੀ ਹੇਠ ਆ ਗਈਆਂ ਹਨ, ਜਿਸ ਕਾਰਨ ਆਵਾਜਾਈ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਮੀਂਹ ਦਾ ਅਸਰ ਸਕੂਲੀ ਸਿੱਖਿਆ ‘ਤੇ ਵੀ ਪਿਆ ਹੈ। ਅੱਜ ਸਵੇਰੇ ਸਰਹੱਦੀ ਪਿੰਡਾਂ ਦੇ ਕਈ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਆਲੇ-ਦੁਆਲੇ ਅਤੇ ਅੰਦਰ ਪਾਣੀ ਭਰ ਜਾਣ ਕਾਰਨ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸਕੂਲ ਪਹੁੰਚਣਾ ਬਹੁਤ ਮੁਸ਼ਕਿਲ ਹੋ ਗਿਆ ਸੀ। ਕਈ ਥਾਵਾਂ ‘ਤੇ ਬੱਚਿਆਂ ਨੂੰ ਪਾਣੀ ਵਿਚੋਂ ਲੰਘ ਕੇ ਸਕੂਲ ਜਾਣਾ ਪਿਆ, ਜਿਸ ਨਾਲ ਮਾਪਿਆਂ ਵਿਚ ਵੀ ਚਿੰਤਾ ਦਾ ਮਾਹੌਲ ਬਣਿਆ ਰਿਹਾ। ਮੀਂਹ ਕਾਰਨ ਕਿਸਾਨਾਂ ਦੀ ਫ਼ਸਲ ਪਾਣੀ ਵਿਚ ਡੁੱਬਣ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ ਹੈ ਅਤੇ ਪੂਰੇ ਇਲਾਕੇ ਵਿਚ ਹਾਹਾਕਾਰ ਮੱਚੀ ਹੋਈ ਹੈ।’ਅਜੀਤ’ ਨਾਲ ਗੱਲਬਾਤ ਕਰਦਿਆਂ ਕਿਸਾਨ ਸਤਨਾਮ ਸਿੰਘ ਨਾਨਕਪੁਰਾ ਥੇਹ ਨੇ ਦੱਸਿਆ ਕਿ ਉਸ ਵਲੋਂ ਪਿੰਡ ਗੁਰਾਲਾ ਦੀ ਪੰਚਾਇਤ ਤੋਂ ਠੇਕੇ ‘ਤੇ ਲਈ ਗਈ 12 ਏਕੜ ਜ਼ਮੀਨ ਵਿਚ ਲਗਾਈ ਸਾਰੀ ਝੋਨੇ ਦੀ ਫ਼ਸਲ ਭਾਰੀ ਮੀਂਹ ਕਾਰਨ ਪਾਣੀ ਵਿਚ ਡੁੱਬ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਨਾ ਫ਼ਸਲ ਬਚਣ ਦੀ ਕੋਈ ਉਮੀਦ ਹੈ ਅਤੇ ਨਾ ਹੀ ਠੇਕੇ ਦੀ ਰਕਮ ਵਾਪਸ ਕਰਨ ਦੀ ਸਮਰੱਥਾ। ਉਨ੍ਹਾਂ ਮੰਗ ਕੀਤੀ ਕਿ ਪੰਚਾਇਤ ਠੇਕੇ ਦੀ ਰਕਮ ਵਾਪਸ ਕਰੇ ਅਤੇ ਪੰਜਾਬ ਸਰਕਾਰ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਯੋਗ ਮੁਆਵਜ਼ਾ ਜਾਰੀ ਕਰੇ।

Ad Position 22
No active advertisement
ਪਿਛਲੀ ਖ਼ਬਰ ਖਨੌਰੀ ਦੇ ਬੱਤਰਾ ਲਾਟਰੀ ਸਟਾਲ ਤੋਂ ਵਿਕੀ 7 ਰੁਪਏ ਦੀ ਡੀਅਰ ਲਾਟਰੀ ਨੇ ਬਣਾਇਆ ਕਰੋੜਪਤੀ ਅਗਲੀ ਖ਼ਬਰ ਹੁਸ਼ਿਆਰਪੁਰ ਵਿਖੇ ਸੀ.ਬੀ.ਆਈ. ਵਲੋਂ ਕਾਰੋਬਾਰੀ ਦੇ ਡਰਾਈਵਰ ਦੇ ਘਰ ਛਾਪੇਮਾਰੀ
Ad Position 24
No active advertisement