07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਖਨੌਰੀ ਦੇ ਬੱਤਰਾ ਲਾਟਰੀ ਸਟਾਲ ਤੋਂ ਵਿਕੀ 7 ਰੁਪਏ ਦੀ ਡੀਅਰ ਲਾਟਰੀ ਨੇ ਬਣਾਇਆ ਕਰੋੜਪਤੀ

Ad Position 21
No active advertisement
ਅਜੀਤ ਡੈਸਕ 24-07-2026

ਕੈਥਲ ਦੇ ਕਾਰ ਮਕੈਨਿਕ ਨੂੰ ਮਿਲਿਆ 1 ਕਰੋੜ ਦਾ ਪਹਿਲਾ ਇਨਾਮ
ਖਨੌਰੀ, 23 ਜੁਲਾਈ (ਬਲਵਿੰਦਰ ਸਿੰਘ ਥਿੰਦ)-ਖਨੌਰੀ ਦਾ ਪ੍ਰਸਿੱਧ ਬੱਤਰਾ ਲਾਟਰੀ ਸਟਾਲ ਇਕ ਵਾਰ ਫਿਰ ਵੱਡੇ ਇਨਾਮ ਕਾਰਨ ਚਰਚਾ ਦਾ ਕੇਂਦਰ ਬਣ ਗਿਆ ਹੈ। ਇਸ ਸਟਾਲ ਤੋਂ ਵਿਕੀ ਸਿਰਫ਼ 7 ਰੁਪਏ ਦੀ ਡੀਅਰ ਲਾਟਰੀ ਟਿਕਟ ‘ਤੇ 1 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਇਸ ਖ਼ਬਰ ਨਾਲ ਨਾ ਸਿਰਫ਼ ਜੇਤੂ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਸਗੋਂ ਇਲਾਕੇ ਵਿਚ ਵੀ ਇਸ ਦੀ ਚਰਚਾ ਹੋ ਰਹੀ ਹੈ।ਬੱਤਰਾ ਲਾਟਰੀ ਸਟਾਲ ਦੇ ਮਾਲਕ ਪਵਨ ਬੱਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖੁਸ਼ਕਿਸਮਤ ਟਿਕਟ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਰਹਿਣ ਵਾਲੇ ਨੰਨਾ ਰਾਮ ਨੇ ਖਰੀਦੀ ਸੀ। ਨੰਨਾ ਰਾਮ ਪੇਸ਼ੇ ਤੋਂ ਕਾਰ ਮਕੈਨਿਕ ਹੈ ਅਤੇ ਇਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਹ ਕਿਰਾਏ ਦੇ ਮਕਾਨ ਵਿਚ ਰਹਿ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। 1 ਕਰੋੜ ਰੁਪਏ ਦਾ ਇਨਾਮ ਨਿਕਲਣ ਨਾਲ ਉਸ ਦੇ ਪਰਿਵਾਰ ਦੀ ਜ਼ਿੰਦਗੀ ਵਿਚ ਵੱਡਾ ਬਦਲਾਅ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਪਵਨ ਬੱਤਰਾ ਨੇ ਦੱਸਿਆ ਕਿ ਉਹ ਪਿਛਲੇ ਕਰੀਬ 30 ਸਾਲਾਂ ਤੋਂ ਖਨੌਰੀ ਵਿਚ ਲਾਟਰੀ ਕਾਰੋਬਾਰ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਸਟਾਲ ਤੋਂ ਪਹਿਲਾਂ ਵੀ ਕਈ ਵੱਡੇ ਇਨਾਮ ਨਿਕਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਸਟੇਟ ਲੋਹੜੀ ਬੰਪਰ ਦਾ ਕਰੋੜਾਂ ਰੁਪਏ ਦਾ ਪਹਿਲਾ ਇਨਾਮ ਵੀ ਉਨ੍ਹਾਂ ਦੇ ਸਟਾਲ ਤੋਂ ਹੀ ਵਿਕੀ ਟਿਕਟ ‘ਤੇ ਨਿਕਲਿਆ ਸੀ। ਇਸ ਤੋਂ ਇਲਾਵਾ 50 ਲੱਖ, 25 ਲੱਖ, 10 ਲੱਖ, 5 ਲੱਖ ਅਤੇ ਹੋਰ ਕਈ ਵੱਡੇ ਇਨਾਮ ਵੀ ਉਨ੍ਹਾਂ ਦੇ ਸਟਾਲ ਤੋਂ ਵਿਕੀਆਂ ਟਿਕਟਾਂ ਨੂੰ ਮਿਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬੱਤਰਾ ਲਾਟਰੀ ਸਟਾਲ ‘ਤੇ ਪੰਜਾਬ ਸਟੇਟ ਦੀਆਂ ਲੋਹੜੀ, ਵਿਸਾਖੀ, ਰੱਖੜੀ ਅਤੇ ਦਿਵਾਲੀ ਬੰਪਰ ਲਾਟਰੀਆਂ ਦੇ ਨਾਲ-ਨਾਲ ਡੀਅਰ ਲਾਟਰੀ ਦੀਆਂ ਰੋਜ਼ਾਨਾ ਅਤੇ ਮਾਸਿਕ ਟਿਕਟਾਂ ਵੀ ਉਪਲਬਧ ਹਨ। ਉਨ੍ਹਾਂ ਕਿਹਾ ਕਿ ਨੰਨਾ ਰਾਮ ਦੀ ਇਹ ਜਿੱਤ ਇਸ ਗੱਲ ਦੀ ਮਿਸਾਲ ਹੈ ਕਿ ਛੋਟੀ ਜਿਹੀ ਟਿਕਟ ਵੀ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ। 1 ਕਰੋੜ ਰੁਪਏ ਦਾ ਇਹ ਇਨਾਮ ਨਿਕਲਣ ਤੋਂ ਬਾਅਦ ਬੱਤਰਾ ਲਾਟਰੀ ਸਟਾਲ ‘ਤੇ ਵਧਾਈ ਦੇਣ ਵਾਲਿਆਂ ਅਤੇ ਜਾਣਕਾਰੀ ਲੈਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ।

Ad Position 22
No active advertisement
ਪਿਛਲੀ ਖ਼ਬਰ ਅਦਾਕਾਰ ਰੱਬੀ ਕੰਧੋਲਾ ਨੇ ਸਾਥੀਆਂ ਸਮੇਤ ਫੜਿਆ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਪੱਲਾ ਅਗਲੀ ਖ਼ਬਰ ਅਜਨਾਲਾ ਖੇਤਰ ’ਚ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਬਣਾਏ ਹੜ੍ਹਾਂ ਵਰਗੇ ਹਲਾਤ
Ad Position 24
No active advertisement