06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਅਖੰਡ ਕੀਰਤਨੀ ਜਥੇ ਵਲੋਂ 31 ਮੈਂਬਰੀ ਅਤੇ 5 ਮੈਂਬਰੀ ਕਮੇਟੀਆਂ ਸਮੇਤ ਸਾਰੇ ਅਹੁਦੇ ਖ਼ਤਮ ਕਰਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 24-07-2026

ਅੰਮ੍ਰਿਤਸਰ, 23 ਜੁਲਾਈ (ਜਸਵੰਤ ਸਿੰਘ ਜੱਸ)-ਅਖੰਡ ਕੀਰਤਨੀ ਜਥੇ ਦੇ ਸ਼ਿਮਲਾ ਵਿਖੇ ਹੋਏ ਕੇਂਦਰੀ ਸਮਾਗਮ ਦੌਰਾਨ ਜਥੇ ਦੇ ਗੁਰੂ ਸਰੂਪ ਪੰਚਾਂ (ਪੰਜ ਪਿਆਰਿਆਂ) ਵਲੋਂ ਜਥੇ ਦੀ ਵਿਸ਼ਵ ਵਿਆਪੀ 31 ਮੈਂਬਰੀ ਕਮੇਟੀ ਅਤੇ 5 ਮੈਂਬਰੀ ਕਮੇਟੀਆਂ ਨੂੰ ਭੰਗ ਕਰਨ ਅਤੇ ਜਥੇ ਦੇ ਸਮੂਹ ਅਹੁਦੇ ਖ਼ਤਮ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਜਥੇ ਦੀ ਅਗਵਾਈ ਵਾਲੇ ਰੰਗਲੇ ਸੱਜਣ ਟਰੱਸਟ ਅੰਮ੍ਰਿਤਸਰ ਦੇ ਇੰਚਾਰਜ ਭਾਈ ਇੰਦਰਪਾਲ ਸਿੰਘ ਅਤੇ ਮੈਂਬਰ ਅਵਤਾਰ ਸਿੰਘ ਮੱਲੀਆਂ ਅਨੁਸਾਰ ਭਾਰਤ ਅਤੇ ਵਿਸ਼ਵ ਭਰ ਦੀਆਂ ਅਖੰਡ ਕੀਰਤਨੀ ਜਥੇ ਦੀਆਂ ਸਥਾਨਕ ਕਮੇਟੀਆਂ, ਖੇਤਰੀ ਕਮੇਟੀਆਂ, ਰਜਿਸਟਰਡ ਤੇ ਗ਼ੈਰ-ਰਜਿਸਟਰਡ ਕਮੇਟੀਆਂ, ਜਥੇ ਦੇ ਟਰੱਸਟ ਅਧੀਨ ਬਣੀਆਂ ਕਮੇਟੀਆਂ ਅਤੇ ਸਮੂਹ ਜਥੇਦਾਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਵੀ ਸ਼ਿਮਲਾ ਸਮਾਗਮ ਵਿਖੇ ਗੁਰੂ ਸਰੂਪ ਪੰਚਾਂ ਵਲੋਂ ਹੋਏ ਹੁਕਮ ਨੂੰ ਕਮਾਉਂਦਿਆਂ ਸਾਰੀਆਂ ਕਮੇਟੀਆਂ ਨੂੰ ਅਤੇ ਸਾਰੇ ਅਹੁਦਿਆਂ ਨੂੰ ਬਿਨਾਂ ਕਿਸੇ ਪ੍ਰਭਾਵ ਦੇ ਸਮਾਪਤ ਕਰਕੇ ਗੁਰੂ ਦੀ ਸੰਗਤ ਦੇ ਰੂਪ ਵਿਚ ਇਕਜੁੱਟ ਹੋ ਕੇ ਵਿਚਰਨ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਥੇ ਦੀਆਂ ਸੇਵਾਵਾਂ ਨਿਭਾਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਜਥੇ ਦੀ 31 ਮੈਂਬਰੀ ਕਮੇਟੀ ਦਾ ਕੋਈ ਵੀ ਮੈਂਬਰ ਜੇਕਰ ਕਿਸੇ ਹੋਰ ਕਮੇਟੀ ਜਾਂ ਅਹੁਦੇ ’ਤੇ ਸੇਵਾ ਨਿਭਾਅ ਰਿਹਾ ਹੈ ਤਾਂ ਉਹ ਤੁਰੰਤ ਪ੍ਰਭਾਵ ਨਾਲ ਉਸ ਸੇਵਾ ਤੋਂ ਮੁਕਤ ਹੈ ।

Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਵਿਭਾਗ ਵਲੋਂ ਇਕ ਚੋਣਵੇਂ ਬੈਂਕ ’ਚ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀਆਂ ਅਤੇ ਗ੍ਰਾਮ ਪੰਚਾਇਤਾਂ ਨੂੰ ਓ.ਆਰ.ਐੱਸ. ਖਾਤ... ਅਗਲੀ ਖ਼ਬਰ ਜਥੇ. ਟੇਕ ਸਿੰਘ ਧਨੌਲਾ ਵਲੋਂ ਸੰਗਤਾਂ ਨੂੰ ‘ਖ਼ਾਲਸਾ ਮਾਰਚ’ ’ਚ ਸ਼ਾਮਿਲ ਹੋਣ ਦਾ ਸੱਦਾ
Ad Position 24
No active advertisement