12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

64.5 ਕਰੋੜ ਲੋਕ ਭੁੱਖ ਨਾਲ ਜੂਝ ਰਹੇ-ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਤੇ ਮਹਿੰਗਾਈ ਨੇ ਖਾਦ ਸੰਕਟ ਨੂੰ ਹੋਰ ਗੰਭੀਰ ਬਣਾਇਆ

Ad Position 21
No active advertisement
ਅਜੀਤ ਡੈਸਕ 25-07-2026
ਮੰਡੀ ਗੋਬਿੰਦਗੜ੍ਹ, 24 ਜੁਲਾਈ (ਮੋਹਿਤ ਸਿੰਗਲਾ)-ਸੰਯੁਕਤ ਰਾਸ਼ਟਰ ਦੀ ਨਵੀਂ ‘ਸਟੇਟ ਆਫ਼ ਫੂਡ ਸਿਕਿਉਰਿਟੀ ਐਂਡ ਨਿਊਟ੍ਰੀਸ਼ਨ ਇਨ ਦ ਵਰਲਡ 2025’ ਰਿਪੋਰਟ ਨੇ ਵਿਸ਼ਵ ਵਿਚ ਖਾਦ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ।ਰਿਪੋਰਟ ਮੁਤਾਬਕ ਸਾਲ 2024 ਦੌਰਾਨ ਦੁਨੀਆ ਭਰ ਵਿਚ ਕਰੀਬ 64.5 ਕਰੋੜ ਲੋਕ ਭੁੱਖ ਨਾਲ ਪ੍ਰਭਾਵਿਤ ਰਹੇ। ਇਸ ਤੋਂ ਇਲਾਵਾ ਹਰ ਤੀਜਾ ਵਿਅਕਤੀ ਪੋਸ਼ਟਿਕ ਅਤੇ ਸੰਤੁਲਿਤ ਭੋਜਨ ਖਰੀਦਣ ਦੇ ਯੋਗ ਨਹੀਂ ਸੀ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਲਵਾਯੂ ਪਰਿਵਰਤਨ, ਵਧਦੀ ਮਹਿੰਗਾਈ, ਭੂ-ਰਾਜਨੀਤਿਕ ਟਕਰਾਅ ਅਤੇ ਖੇਤੀ ਦੀ ਵਧਦੀ ਲਾਗਤ ਇਸ ਸੰਕਟ ਦੇ ਮੁੱਖ ਕਾਰਨ ਹਨ। ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਦੇ ਸਮੇਂ ਨਾਲੋਂ ਭੁੱਖ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਿਚ ਲਗਭਗ 6.1 ਕਰੋੜ ਦਾ ਵਾਧਾ ਹੋਇਆ ਹੈ। ਪਹਿਲੀ ਵਾਰ ਅਫਰੀਕਾ, ਏਸ਼ੀਆ ਨਾਲੋਂ ਵੱਧ ਭੁੱਖ ਪ੍ਰਭਾਵਿਤ ਮਹਾਂਦੀਪ ਬਣ ਗਿਆ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਲਗਾਤਾਰ ਬਦਲਦਾ ਮੌਸਮ, ਸੋਕੇ, ਹੜ੍ਹਾਂ ਅਤੇ ਹੋਰ ਕੁਦਰਤੀ ਆਫ਼ਤਾਂ ਕਾਰਨ ਖਾਦ ਉਤਪਾਦਨ ‘ਤੇ ਨਕਾਰਾਤਮਕ ਅਸਰ ਪੈ ਰਿਹਾ ਹੈ। ਰਿਪੋਰਟ ਅਨੁਸਾਰ ਕਰੋੜਾਂ ਲੋਕਾਂ ਨੂੰ ਭੋਜਨ ਤਾਂ ਮਿਲ ਰਿਹਾ ਹੈ ਪਰ ਉਹ ਪੋਸ਼ਟਿਕ ਨਹੀਂ ਹੈ। ਸਾਲ 2017 ਤੋਂ ਬਾਅਦ ਸਿਹਤਮੰਦ ਭੋਜਨ ਦੀ ਲਾਗਤ ਵਿਚ ਲਗਭਗ 45 ਫ਼ੀਸਦੀ ਵਾਧਾ ਹੋਇਆ ਹੈ, ਜਿਸ ਕਾਰਨ ਗਰੀਬ ਲੋਕਾਂ ਲਈ ਪੋਸ਼ਟਿਕ ਖੁਰਾਕ ਹਾਸਲ ਕਰਨਾ ਹੋਰ ਮੁਸ਼ਕਲ ਹੋ ਗਿਆ ਹੈ।ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਵਿਕਾਸ ਸਹਾਇਤਾ ਵਿਚ ਕਮੀ, ਅੰਤਰਰਾਸ਼ਟਰੀ ਵਪਾਰਕ ਵਿਵਾਦ, ਖਾਦ ਅਤੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ, ਐਲ ਨੀਨੋ ਅਤੇ ਜਲਵਾਯੂ ਪਰਿਵਰਤਨ ਆਉਣ ਵਾਲੇ ਸਾਲਾਂ ਵਿਚ ਖਾਦ ਸੰਕਟ ਨੂੰ ਹੋਰ ਗੰਭੀਰ ਬਣਾ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਕਬਾੜੀਏ ਦੇ ਕਤਲ ਮਾਮਲੇ ’ਚ ਦੋਸ਼ੀ ਨੂੰ ਉਮਰ ਕੈਦ ਅਗਲੀ ਖ਼ਬਰ ਮਹਿਲਾ ਪੁਲਿਸ ਇੰਸਪੈਕਟਰ ਦੀ ਸ਼ਿਕਾਇਤ ’ਤੇ ਸਬ ਇੰਸਪੈਕਟਰ ਖ਼ਿਲਾਫ਼ ਮਾਮਲਾ ਦਰਜ
Ad Position 24