11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਚੰਗੀ ਗਾਇਕੀ ਲਈ ਰਿਆਜ਼ ਜ਼ਰੂਰੀ-ਅਸੀਸ ਕੌਰ

Ad Position 21
No active advertisement
ਅਜੀਤ ਡੈਸਕ 25-07-2026
ਚੰਡੀਗੜ੍ਹ, 24 ਜੁਲਾਈ (ਅਜਾਇਬ ਸਿੰਘ ਔਜਲਾ)-ਸੰਗੀਤਕ ਖੇਤਰ ਵਿਚ ਲੰਮੇ ਸਮੇਂ ਤੱਕ ਸਰੋਤਿਆਂ ਦੇ ਦਿਲਾਂ ਟਿਕੇ ਰਹਿਣ ਲਈ ਚੰਗੀ ਗਾਇਕੀ ਲਈ ਰਿਆਜ਼ ਨੂੰ ਅਪਣਾਉਣਾ ਵਧੇਰੇ ਜ਼ਰੂਰੀ ਹੈ। ਇਹ ਗੱਲ ਚੰਡੀਗੜ੍ਹ ਸਥਿਤ ‘ਅਜੀਤ’ ਦੇ ਉਪ ਦਫ਼ਤਰ ਵਿਖੇ ਬਾਲੀਵੁੱਡ ਫ਼ਿਲਮਾਂ ਦੀ ਪਿੱਠਵਰਤੀ ਗਾਇਕਾ ਅਸੀਸ ਕੌਰ ਵਲੋਂ ਸਾਂਝੀ ਕੀਤੀ ਗਈ। ਹਰਿਆਣਾ ਦੇ ਪਾਣੀਪਤ ਪਿਛੋਕੜ ਨਾਲ ਸੰਬੰਧ ਰੱਖਣ ਵਾਲੀ ਗਾਇਕਾ ਅਸੀਸ ਕੌਰ ਦਾ ਕਹਿਣਾ ਹੈ ਕਿ ਉਹ ਮਹਿਜ 5-6 ਸਾਲ ਦੀ ਹੋਵੇਗੀ, ਜਦੋਂ ਉਸ ਨੇ ਗੁਰਬਾਣੀ ਤੇ ਸ਼ਬਦ ਗਾਇਨ ਨਾਲ ਗਾਇਕੀ ਖੇਤਰ ਵਿਚ ਪ੍ਰਵੇਸ਼ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਰ ਹਫ਼ਤੇ ਉਸ ਨੂੰ ਗੁਰਦੁਆਰਾ ਸਾਹਿਬ ਲਿਜਾ ਕੇ ਕੀਰਤਨ ਕਰਵਾਇਆ ਕਰਦੇ ਸਨ, ਹਰ ਹਫ਼ਤੇ ਉਸ ਨੂੰ ਨਵਾਂ ਸ਼ਬਦ ਤਿਆਰ ਕਰਕੇ ਹਾਜ਼ਰੀ ਲਗਾਉਣੀ ਪੈਂਦੀ ਸੀ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਦਾ ਕਹਿਣਾ ਸੀ ਕਿ ਉਸ ਨੂੰ ਰਿਆਲੈਟੀ ਸ਼ੋਅ ‘ਆਵਾਜ਼ ਪੰਜਾਬ ਦੀ’ ਤੋਂ ਇਲਾਵਾ ‘ਇੰਡੀਅਨ ਆਇਡਲ’ ਸੀਜ਼ਨ-6 ਦਾ ਵੀ ਹਿੱਸਾ ਬਣਨ ਦਾ ਮੌਕਾ ਮਿਲਿਆ, ਉਥੋਂ ਸੰਗੀਤ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਵਿਚਰਦਿਆਂ ਕਾਫ਼ੀ ਕੁੱਝ ਸੰਗੀਤ ਪ੍ਰਤੀ ਸਿੱਖਣ ਦਾ ਮੌਕਾ ਮਿਲਿਆ। ਜਿਸ ਦੀ ਬਦੌਲਤ ਉਸ ਨੂੰ ਫ਼ਿਲਮ ‘ਕਪੂਰ ਐਂਡ ਸੰਸ’ ਰਾਹੀ ਪਿੱਠਵਰਤੀ ਗਾਇਕਾ ਦੇ ਤੌਰ ’ਤੇ ਸਬੱਬ ਬਣਿਆ। ਉਨ੍ਹਾਂ ਇਹ ਦੱਸਦੇ ਹੋਏ ਖ਼ੁਸ਼ੀ ਜ਼ਾਹਿਰ ਕੀਤੀ ਕਿ ਫ਼ਿਲਮ ‘ਕੇਸਰੀ’ ਵਿਚਲੇ ਗੀਤ ‘ਵੇ-ਮਾਹੀ’ ਰਾਹੀ ਉਸ ਨੂੰ ਸਰੋਤਿਆਂ ਦਾ ਬੇਹੱਦ ਚੰਗਾ ਹੁੰਗਾਰਾ ਮਿਲਿਆ। ਇਸੇ ਤਰ੍ਹਾਂ ਫ਼ਿਲਮ ‘ਸ਼ੇਰਸ਼ਾਹ’ ਵਿਚ ਗੀਤ ‘ਰਾਤਾਂ ਲੰਮੀਆਂ’, ਫ਼ਿਲਮ ‘ਕੇਦਾਰਨਾਥ’ ’ਚ ਗੀਤ ‘ਜਾਨਨਿਸਾਰ’ ਨੇ ਵੀ ਉਸ ਲਈ ਚੰਗੇ ਰਾਹ ਖੋਲ੍ਹੇ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਖੇਤਰ ਕੋਈ ਵੀ ਹੋਵੇ, ਸਖ਼ਤ ਮਿਹਨਤ ਤੇ ਲਗਨ ਦਾ ਹੋਣਾ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪੰਥਕ ਮਸਲਿਆਂ ਨੂੰ ਹੱਲ ਕਰਵਾਉਣ ਲਈ ਗੰਭਰੀਤਾ ਨਾਲ ਕੰਮ ਰਿਹਾ-ਚੰਦੂਮਾਜਰਾ ਸ੍ਰੀ ਅਕ... ਅਗਲੀ ਖ਼ਬਰ ਮਾਨ ਸਰਕਾਰ ਕਰਜ਼ੇ ਦੇ ਸਹਾਰੇ ਚਲਾ ਰਹੀ ਹੈ ਪੰਜਾਬ-ਤਰੁਣ ਚੁੱਘ
Ad Position 24