11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪੰਥਕ ਮਸਲਿਆਂ ਨੂੰ ਹੱਲ ਕਰਵਾਉਣ ਲਈ ਗੰਭਰੀਤਾ ਨਾਲ ਕੰਮ ਰਿਹਾ-ਚੰਦੂਮਾਜਰਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਨਣ ਵਾਲੇ ਤੇ ਪੰਥ ਪ੍ਰਸਤ ਲੋਕ ਸਾਡੇ ਨਾਲ-ਜਥੇ: ਛੋਟੇਪੁਰ

Ad Position 21
No active advertisement
ਅਜੀਤ ਡੈਸਕ 25-07-2026
ਡੇਰਾ ਬਾਬਾ ਨਾਨਕ, 24 ਜੁਲਾਈ (ਵਿਜੇ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪਾਰਟੀ ਦੇ ਗਠਨ ਤੋਂ ਲੈ ਕੇ ਹੁਣ ਤੱਕ ਪੰਥਕ ਅਤੇ ਪੰਜਾਬ ਨੂੰ ਦਰਪੇਸ਼ ਮਸਲਿਆਂ ਨੂੰ ਹੱਲ ਕਰਵਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ, ਜਦਕਿ ਪੰਜਾਬ ਦੀਆਂ ਪੰਥਕ ਸਫਾਂ ਅੰਦਰ ਪੈਦਾ ਹੋਈਆਂ ਚੁਣੌਤੀਆਂ ਦੇ ਸੁਹਿਰਦ ਹੱਲ ਲਈ ਸਾਰੀਆਂ ਪੰਥਕ ਧਿਰਾਂ ਨੂੰ ਵੀ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਜਥੇਦਾਰ ਅਮਰੀਕ ਸਿੰਘ ਖਲੀਲਪੁਰ ਦੇ ਗ੍ਰਹਿ ਵਿਖੇ ਪੁੱਜੇ ਪਾਰਟੀ ਦੇ ਮੁੱਖ ਬੁਲਾਰੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਕੋਰ ਕਮੇਟੀ ਮੈਂਬਰ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ’ਚ ਤਬਦੀਲ ਕਰਨ, ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ’ਤੇ ਮਾਂ ਨੂੰ ਮਿਲਾਉਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਵਰਗੇ ਗੰਭੀਰ ਮਸਲਿਆਂ ਨੂੰ ਲੈ ਕੇ ਚੁੱਪ ਧਾਰੀ ਬੈਠੀ ਹੈ, ਜਦਕਿ ਪੰਜਾਬ ਸਰਕਾਰ ਇਸ ਸਾਰੇ ਵਰਤਾਰੇ ਨੂੰ ਤਮਾਸ਼ਬੀਨ ਦੇ ਰੂਪ ’ਚ ਵੇਖ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਉੱਪਰ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਹਲਾਤ ਬਦ ਤੋਂ ਬਦਤਰ ਹਨ। ਕਾਰੋਬਾਰੀਆਂ, ਦੁਕਾਨਦਾਰਾਂ ਤੋਂ ਚਿੱਟੇ ਦਿਨ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਜਿਸ ਦੇ ਚਲਦਿਆਂ ਪੰਜਾਬ ਦੇ ਲੋਕਾਂ ਅੰਦਰ ਡਰ ਵਾਲਾ ਮਾਹੌਲ ਹੈ ਪਰ ਮੁੱਖ ਮੰਤਰੀ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਬਜਾਏ ਵਿਅੰਗਬਾਜ਼ੀ ਤੇ ਚੁਟਕਲੇ ਸੁਣਾ ਕੇ ਸਰਕਾਰ ਦਾ ਡੰਗ ਟਪਾ ਰਹੇ ਹਨ। ਉਨ੍ਹਾਂ ਸਰਕਾਰ ਦੀ ਪਿਛਲੇ ਸਾਢੇ 4 ਸਾਲ ਦੀ ਕਾਰਗੁਜਾਰੀ ’ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਅੱਜ ਪੰਜਾਬ 4.50 ਲੱਖ ਕਰੋੜ ਦਾ ਕਰਜਾਈ ਹੈ, ਜਦਕਿ ਸਰਕਾਰ ਕੋਲ ਕਰਜ਼ੇ ਦਾ ਵਿਆਜ ਤਾਰਨ ਜੋਗੇ ਵੀ ਪੈਸੇ ਨਹੀ ਹਨ। ਉਨ੍ਹਾਂ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਹੱਕ ਮੰਗਦੇ ਮੁਲਾਜ਼ਮਾਂ ਨੂੰ ਡਾਂਗ ਫੇਰੀ ਜਾ ਰਹੀ ਹੈ, ਜਿਸ ਦਾ ਜਵਾਬ ਭਗਵੰਤ ਮਾਨ ਦੀ ਸਰਕਾਰ ਨੂੰ 2027 ਦੀਆਂ ਚੋਣਾਂ ’ਚ ਲੋਕ ਕਚਹਿਰੀ ਅੰਦਰ ਦੇਣਾ ਪਵੇਗਾ। ਇਸ ਮੌਕੇ ਚੇਅਰਮੈਨ ਮਨਮੇਹਨ ਸਿੰਘ ਪੱਖੋਕੇ, ਕਸ਼ਮੀਰ ਸਿੰਘ ਸਰਪੰਚ, ਦਿਲਬਾਗ ਸਿੰਘ ਮੰਗੀਆਂ, ਮੱਖਣ ਸਿੰਘ ਸਾਬਕਾ ਸਰਪੰਚ, ਸਤਿੰਦਰ ਸਿੰਘ ਖਲੀਲਪੁਰ, ਕੁਲਬੀਰ ਸਿੰਘ ਮੱਲੀ, ਕਰਨੈਲ ਸਿੰਘ, ਦਿਲਬਾਗ ਸਿੰਘ ਪੱਬਾਰਾਲੀ, ਹਰਚਰਨ ਸਿੰਘ ਖਹਿਰਾ, ਬਲਜੀਤ ਸਿੰਘ ਪੱਖੋਕੇ, ਮਨਜੀਤ ਸਿੰਘ ਮੂਲੋਵਾਲੀ, ਸੁਖਪਾਲ ਸਿੰਘ ਤਲਵੰਡੀ, ਗੁਰਮੇਜ ਸਿੰਘ ਸ਼ਾਹਪੁਰ, ਇੰਸਪੈਕਟਰ ਬਖਸ਼ੀਸ਼ ਸਿੰਘ, ਗੁਰਭੇਜ ਸਿੰਘ ਬਹਿਲੋਲੋਪੁਰ, ਰਤਨ ਸਿੰਘ ਵਾਹਲਾ, ਦਿਲਬਾਗ ਸਿੰਘ ਮਸ਼ਰਾਲਾ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਲਖਵਿੰਦਰ ਸਿੰਘ ਜੌਹਲ ਲਵਲੀ ਯੂਨੀਵਰਸਿਟੀ ਵਿਚ ‘ਪ੍ਰੋਫ਼ੈਸਰ ਆਫ਼ ਪ੍ਰੈਕਟਿਸ’ ਬਣੇ ਅਗਲੀ ਖ਼ਬਰ ਚੰਗੀ ਗਾਇਕੀ ਲਈ ਰਿਆਜ਼ ਜ਼ਰੂਰੀ-ਅਸੀਸ ਕੌਰ
Ad Position 24