06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਭਾਰਤੀ ਰੇਲਵੇ ਵਿਭਾਗ ਬਿਨਾਂ ਟਿਕਟ ਸਫ਼ਰ ਕਰਨ ਵਾਲਿਆਂ ਖ਼ਿਲਾਫ਼ ਹੋਇਆ ਸਖ਼ਤ

Ad Position 21
No active advertisement
ਅਜੀਤ ਡੈਸਕ 28-07-2026

ਬਠਿੰਡਾ, 27 ਜੁਲਾਈ (ਪ੍ਰੀਤਪਾਲ ਸਿੰਘ ਰੋਮਾਣਾ)- ਭਾਰਤੀ ਰੇਲਵੇ ਦੁਆਰਾ ਦੇਸ਼ ਭਰ ਵਿਚ ਸਾਢੇ ਪੰਜ ਸਾਲਾਂ (66 ਮਹੀਨਿਆਂ) ਦੌਰਾਨ 1519.336 ਲੱਖ ਬਿਨ੍ਹਾਂ ਜਾਂ ਗਲਤ ਟਿਕਟ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਯਾਤਰੀਆਂ ਤੋਂ ਕੁਲ 9120.456 ਕਰੋੜ ਰੁਪਏ ਜੁਰਮਾਨੇ ਅਤੇ ਹੋਰ ਚਾਰਜਾਂ ਦੇ ਰੂਪ ਵਿਚ ਵਸੂਲੇ ਗਏ ਹਨ। ਇਸ ਮਾਮਲੇ ਦਾ ਖ਼ੁਲਾਸਾ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਕਾਨੂੰਨ ਤਹਿਤ ਪ੍ਰਾਪਤ ਜਾਣਕਾਰੀ ਰਾਹੀਂਂ ਹੋਇਆ ਹੈ। ਆਰ.ਟੀ.ਆਈ. ਕਾਰਕੁਨ ਸੰਜੀਵ ਗੋਇਲ ਨੇ ਦੱਸਿਆ ਕਿ ਉਸ ਨੇ ਰੇਲਵੇ ਬੋਰਡ ਤੋਂ ਵਿੱਤੀ ਸਾਲ 2020-21 ਤੋਂ ਸਤੰਬਰ 2025 ਤੱਕ ਬਿਨਾਂ ਜਾਂ ਗਲਤ ਟਿਕਟ ਨਾਲ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਅਤੇ ਉਨ੍ਹਾਂ ਤੋਂ ਵਸੂਲੀ ਗਈ ਰਕਮ ਬਾਰੇ ਜਾਣਕਾਰੀ ਮੰਗੀ ਗਈ ਸੀ। ਇਸ ਦੇ ਜਵਾਬ ਵਿਚ ਰੇਲਵੇ ਬੋਰਡ, ਨਵੀਂ ਦਿੱਲੀ ਦੇ ਡਾਇਰੈਕਟਰ (ਯਾਤਰੀ ਮਾਰਕੀਟਿੰਗ) ਵਲੋਂ ਇਹ ਅੰਕੜੇ ਜਾਰੀ ਕੀਤੇ ਗਏ ਹਨ। ਭਾਰਤੀ ਰੇਲਵੇ ਨੇ 1 ਜੁਲਾਈ 2026 ਤੋਂ ਬਿਨ੍ਹਾਂ ਜਾਂ ਗਲਤ ਟਿਕਟ ਨਾਲ ਯਾਤਰਾ ਕਰਨ ਵਾਲਿਆਂ ਖ਼ਿਲਾਫ਼ ਜੁਰਮਾਨਾ ਹੋਰ ਸਖ਼ਤ ਕਰ ਦਿੱਤਾ ਹੈ। ‘’ਜਨ ਵਿਸ਼ਵਾਸ (ਪ੍ਰਾਵਧਾਨਾਂ ਵਿਚ ਸੋਧ) ਐਕਟ, 2026’’ ਤਹਿਤ ਰੇਲਵੇ ਐਕਟ ਦੀਆਂ ਧਾਰਾਵਾਂ 137 ਅਤੇ 138 ਵਿਚ ਸੋਧ ਕਰਕੇ ਘੱਟੋ-ਘੱਟ ਜੁਰਮਾਨਾ 250 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤਾ ਗਿਆ ਹੈ। ਨਵੇਂ ਨਿਯਮਾਂ ਅਨੁਸਾਰ ਦੋਸ਼ੀ ਯਾਤਰੀ ਨੂੰ 500 ਰੁਪਏ ਘੱਟੋ-ਘੱਟ ਜੁਰਮਾਨੇ ਦੇ ਨਾਲ ਯਾਤਰਾ ਦਾ ਪੂਰਾ ਕਿਰਾਇਆ ਅਤੇ ਹੋਰ ਲਾਗੂ ਚਾਰਜ ਵੀ ਅਦਾ ਕਰਨੇ ਹੋਣਗੇ। ਜੇਕਰ ਕੋਈ ਵਿਅਕਤੀ ਜੁਰਮਾਨਾ ਅਦਾ ਨਹੀਂ ਕਰਦਾ ਤਾਂ ਰੇਲਵੇ ਐਕਟ ਤਹਿਤ ਅਦਾਲਤੀ ਕਾਰਵਾਈ, ਵਾਧੂ ਜੁਰਮਾਨਾ ਜਾਂ ਛੇ ਮਹੀਨੇ ਤੱਕ ਦੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ 1.81 ਕਰੋੜ ਰੁਪਏ ਦੇ ਕਥਿਤ ਗਬਨ ਮਾਮਲੇ ’ਚ ਹਾਈ ਕੋਰਟ ਨੇ ਪੰਜਾਬ ਵਿਜੀਲੈਂਸ ਤੋਂ ਮੰਗੀ ਸਟੇਟਸ ਰਿਪੋਰਟ ਅਗਲੀ ਖ਼ਬਰ ਕੈਨਰਾ ਬੈਂਕ ਵਲੋਂ ਪਹਿਲੀ ਤਿਮਾਹੀ ਦੇ ਵਿੱਤੀ ਨਤੀਜਿਆਂ ਦਾ ਐਲਾਨ
Ad Position 24
No active advertisement