06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪੀ. ਓ. ਕੇ. ’ਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਹੋਈਆਂ ਚੋਣਾਂ

Ad Position 21
No active advertisement
ਅਜੀਤ ਡੈਸਕ 28-07-2026

ਅੰਮ੍ਰਿਤਸਰ, 27 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ‘ਚ ਅੱਜ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਹੋਈ। ਚੋਣਾਂ ਦੇ ਖ਼ਿਲਾਫ਼ ਚਲ ਰਹੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਮੀਰਪੁਰ ਡਿਵੀਜ਼ਨ ਦੇ ਤਿੰਨ ਜ਼ਿਲ੍ਹਿਆਂ-ਮੀਰਪੁਰ ਖ਼ਾਸ, ਕੋਟਲੀ ਅਤੇ ਭਿੰਬਰ ‘ਚ ਵੋਟਿੰਗ ਸ਼ੁਰੂ ਹੋਈ। ਤਿੰਨ ਪੜਾਅ ‘ਚ ਹੋ ਰਹੀਆਂ ਪੀ. ਓ. ਕੇ. ਦੀਆਂ ਚੋਣਾਂ ਦੌਰਾਨ ਦੂਜੇ ਪੜਾਅ ਦੀਆਂ ਚੋਣਾਂ 2 ਅਗਸਤ ਨੂੰ ਮੁਜ਼ਫਰਾਬਾਦ ਅਤੇ ਤੀਜੇ ਪੜਾਅ ਦੀਆਂ 10 ਅਗਸਤ ਨੂੰ ਪੁਣਛ ‘ਚ ਹੋਣਗੀਆਂ। ਪੀ. ਓ. ਕੇ. ਦੇ ਮੁੱਖ ਚੋਣ ਕਮਿਸ਼ਨਰ ਜਸਟਿਸ (ਸੇਵਾਮੁਕਤ) ਗ਼ੁਲਾਮ ਮੁਸਤਫ਼ਾ ਮੁਗਲ ਨੇ ਦੱਸਿਆ ਕਿ ਖੇਤਰ ਦੇ 13 ਹਲਕਿਆਂ ‘ਚ ਕੁੱਲ 1,401,439 ਰਜਿਸਟਰਡ ਵੋਟਰ ਹਨ ਅਤੇ ਪੂਰੇ ਡਿਵੀਜ਼ਨ ‘ਚ ਕੁੱਲ 2,454 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮੀਰਪੁਰ ‘ਚ 4, ਭਿੰਬਰ ‘ਚ 3 ਅਤੇ ਕੋਟਲੀ ਵਿਚ 6 ਸੀਟਾਂ ‘ਤੇ ਕੁੱਲ 288 ਉਮੀਦਵਾਰ ਚੋਣ ਲੜ ਰਹੇ ਹਨ। ਪੀ. ਓ. ਕੇ. ਦੇ ਨਿਵਾਸੀਆਂ ਨੂੰ ਪੋਲਿੰਗ ਸਟੇਸ਼ਨਾਂ ਤੋਂ ਦੂਰ ਰਹਿਣ ਅਤੇ ਚੋਣ ਨਤੀਜਿਆਂ ਦਾ ਵਿਰੋਧ ਕਰਨ ਦਾ ਸੱਦਾ ਦੇਣ ਵਾਲੀ ਸੰਯੁਕਤ ਅਵਾਮੀ ਐਕਸ਼ਨ ਕਮੇਟੀ ਨੇ ਚੋਣ ਪ੍ਰਕਿਰਿਆ ਨੂੰ ਧੋਖਾਧੜੀ ਵਾਲੀ ਕਾਰਵਾਈ ਦੱਸਦਿਆਂ ਦਾਅਵਾ ਕੀਤਾ ਕਿ ਪਾਕਿਸਤਾਨੀ ਫ਼ੌਜ ਅਤੇ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸੱਤਾਧਾਰੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹੀ ਨਤੀਜੇ ਤੈਅ ਕਰ ਦਿੱਤੇ ਹਨ। ਜਿਸ ਦੇ ਚੱਲਦਿਆਂ ਢਡਿਆਲ ਤਹਿਸੀਲ ਅਤੇ ਕੋਟਲੀ ਦੇ ਕੁਝ ਇਲਾਕਿਆਂ ਕੁਲਹਾਰ, ਤੱਤ ਪਾਣੀ ਬੰਦਾ ਹੋਰ, ਬਾਲਾ ਬੰਦਾ ਹੋਰ, ਯੂਨੀਅਨ ਕੌਂਸਲ ਕੁੰਭਾ ਦਾਣਾ ਅਤੇ ਕੋਟਲੀ ਗੁੱਜਰਾਂ ਆਦਿ ‘ਚ ਚੋਣ ਬਾਈਕਾਟ ਦੌਰਾਨ ਪੋਲਿੰਗ ਸਟੇਸ਼ਨਾਂ ‘ਤੇ ਇਕ ਵੀ ਵੋਟਰ ਨਹੀਂ ਪਹੁੰਚਿਆ। ਚੋਣ ਕਮਿਸ਼ਨ ਨੇ ਮਕਬੂਜ਼ਾ ਕਸ਼ਮੀਰ ਚੋਣ 2026 ਦੇ ਪਹਿਲੇ ਪੜਾਅ ਦੌਰਾਨ ਕੋਟਲੀ ‘ਚ ਬੇਨਿਯਮੀਆਂ ਦੇ ਦੋਸ਼ ਵਿਚ ਦੋ ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ ਮੁਅੱਤਲ ਕਰਨ ਉਪਰੰਤ ਗ੍ਰਿਫ਼ਤਾਰ ਕਰ ਲਿਆ ਹੈ।

Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐੱਮ. ਮਨੀਸ਼ ਕੁਮਾਰ ਯਾਦਵ ਨੇ ਸਕੂਲ ’ਚ ਲਗਾਇਆ ਰੁੱਖ ਐੱਸ.ਡੀ.ਐੱਮ. ਨੇ ਵਿਦਿਆਰਥੀਆਂ ਨੂੰ ਸਫਲਤਾ ਪ੍ਰਾਪਤ ਕਰਨ ਅ... ਅਗਲੀ ਖ਼ਬਰ 1.81 ਕਰੋੜ ਰੁਪਏ ਦੇ ਕਥਿਤ ਗਬਨ ਮਾਮਲੇ ’ਚ ਹਾਈ ਕੋਰਟ ਨੇ ਪੰਜਾਬ ਵਿਜੀਲੈਂਸ ਤੋਂ ਮੰਗੀ ਸਟੇਟਸ ਰਿਪੋਰਟ
Ad Position 24
No active advertisement