05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਈ-20 ਪੈਟਰੋਲ ਨਾਲ ਮਾਈਲੇਜ ਘਟੇਗੀ, ਪਰ ਇੰਜਣ ਨੂੰ ਨਹੀਂ ਹੋਵੇਗਾ ਕੋਈ ਨੁਕਸਾਨ-ਗਡਕਰੀ

Ad Position 21
No active advertisement
ਅਜੀਤ ਡੈਸਕ 31-07-2026
ਨਵੀਂ ਦਿੱਲੀ, 30 ਜੁਲਾਈ (ਏਜੰਸੀ)-ਕੇਂਦਰ ਸਰਕਾਰ ਅਨੁਸਾਰ ਈ-20 ਪੈਟਰੋਲ ਨਾਲ ਗੱਡੀਆਂ ਦੀ 2-6 ਫ਼ੀਸਦੀ ਮਾਈਲੇਜ ਘਟ ਸਕਦੀ ਹੈ ਪਰ ਇੰਜਣ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਦੇਸ਼ ਭਰ ’ਚ ਈ-20 ਪੈਟਰੋਲ ਦੀ ਵਰਤੋਂ ਨਾਲ ਵਾਹਨਾਂ ਦੀ ਮਾਈਲੇਜ ਘਟਣ ਅਤੇ ਇੰਜਣ ਨੂੰ ਨੁਕਸਾਨ ਪਹੁੰਚਣ ਦੇ ਸਵਾਲਾਂ ਨੂੰ ਲੈ ਕੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ ’ਚ ਇਕ ਲਿਖਤੀ ਜਵਾਬ ’ਚ 20 ਫ਼ੀਸਦੀ ਈਥਾਨੌਲ ਵਾਲੇ ਪੈਟਰੋਲ (ਈ-20) ਦੇ ਅਸਰ ਸੰਬੰਧੀ ਦੇਸ਼ ਨੂੰ ਵਿਸਤਾਰ ’ਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਈ-20 ਪੈਟਰੋਲ ਦੀ ਵਰਤੋਂ ਨਾਲ ਗੱਡੀਆਂ ਦੀ ਸ਼੍ਰੇਣੀ ਅਤੇ ਉਮਰ ਦੇ ਆਧਾਰ ’ਤੇ ਮਾਈਲੇਜ 2 ਤੋਂ 6 ਫ਼ੀਸਦੀ ਤੱਕ ਘੱਟ ਸਕਦੀ ਹੈ। ਹਾਲਾਂਕਿ ਕੇਂਦਰੀ ਮੰਤਰੀ ਨੇ ਦੇਸ਼ ਭਰ ਦੇ ਵਾਹਨ ਮਾਲਕਾਂ ਨੂੰ ਭਰੋਸਾ ਦਿੰਦਿਆ ਸਪਸ਼ਟ ਕੀਤਾ ਕਿ ਡਾਇਨਾਮੋਮੀਟਰ ’ਤੇ ਇੰਜਣ ਦੀ ਮਜ਼ਬੂਤੀ ਦੀ ਜਾਂਚ ਅਤੇ ਸੜਕ ’ਤੇ ਗੱਡੀਆਂ ਦੇ ਕੀਤੇ ਗਏ ਲਾਈਵ ਪ੍ਰੀਖਣ ’ਚ ਈ-20 ਪੈਟਰੋਲ ਨਾਲ ਇੰਜਣ ’ਚ ਕੋਈ ਵੀ ਖਰਾਬੀ ਨਹੀਂ ਦੇਖੀ ਗਈ। ਉਨ੍ਹਾਂ ਦੱਸਿਆ ਕਿ ਏ.ਆਰ.ਏ.ਆਈ (ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ), ਐਸ.ਆਈ.ਏ.ਐਮ (ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਜ਼) ਅਤੇ ਇੰਡੀਅਨ ਆਇਲ ਵਲੋਂ ਬੀ.ਐਸ-3,ਬੀ.ਐਸ-4 ਅਤੇ ਬੀ.ਐਸ-6 ਵਾਹਨਾਂ ’ਤੇ ਕਈ ਪ੍ਰੀਖਣ ਕੀਤੇ ਗਏ ਹਨ। ਇਨ੍ਹਾਂ ਪ੍ਰੀਖਣਾਂ ਦੌਰਾਨ ਇੰਜਣ ’ਚ ਕੋਈ ਖ਼ਰਾਬੀ ਨਹੀਂ ਆਈ ਅਤੇ ਨਾ ਹੀ ਇੰਜਣ ਦੀ ਉਮਰ ’ਤੇ ਕੋਈ ਅਸਰ ਪਿਆ। ਗਡਕਰੀ ਨੇ ਅੰਕੜਿਆਂ ਦਾ ਹਵਾਲਾ ਦਿੰਦਿਆ ਦੱਸਿਆ ਕਿ ਮੌਜੂਦਾ ਸਮੇਂ ਭਾਰਤ ਦੀਆਂ ਸੜਕਾਂ ’ਤੇ 20 ਕਰੋੜ ਤੋਂ ਵੱਧ ਦੋ ਪਹੀਆ ਵਾਹਨ ਅਤੇ 3 ਕਰੋੜ ਤੋਂ ਵੱਧ ਪੈਟਰੋਲ ਕਾਰਾਂ ਈ-20 ਪੈਟਰੋਲ ’ਤੇ ਚੱਲ ਰਹੀਆਂ ਹਨ। ਇਸ ਦੇ ਬਾਵਜੂਦ ਅਜੇ ਤੱਕ ਈ-20 ਤੇਲ ਕਾਰਨ ਇੰਜਣ ਖ਼ਰਾਬ ਹੋਣ ਜਾਂ ਗੱਡੀ ਬੰਦ ਹੋਣ ਦਾ ਕੋਈ ਵੀ ਪ੍ਰਮਾਣਿਤ ਸਬੂਤ ਨਹੀਂ ਮਿਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਅਣਗੌਲਿਆ ਕਰਨਾ ਸਰਕਾਰ ਦਾ ਪੰਥ ਵਿਰੋਧੀ ਰਵੱਈਆ-ਧਾਮੀ ਅਗਲੀ ਖ਼ਬਰ ਵਾਂਗਚੁਕ ਵਲੋਂ ਕੇਂਦਰ ਨੂੰ ਆਪਣੇ ‘ਨੋ-ਐੱਫ.ਆਈ.ਆਰ.’ ਵਾਅਦੇ ਨੂੰ ਨਿਭਾਉਣ ਦੀ ਅਪੀਲ
Ad Position 24
No active advertisement