07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

‘ਈਜ਼ੀ ਕਨੈੱਕਟ’ ਨਾਲ ਦੁਨੀਆ ਹੋਈ ਪੰਜਾਬ ਦੇ ਹੋਰ ਨੇੜੇ-ਕੇਵਲ ਸਿੰਘ ਢਿੱਲੋਂ

Ad Position 21
No active advertisement
ਅਜੀਤ ਡੈਸਕ 31-07-2026
ਚੰਡੀਗੜ੍ਹ, 30 ਜੁਲਾਈ (ਸੰਦੀਪ ਕੁਮਾਰ ਮਾਹਨਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਕੀਤੀ ਗਈ ‘ਈਜ਼ੀ ਕਨੈੱਕਟ’ ਹਵਾਈ ਸੇਵਾ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਅਤੇ ਵਿਦੇਸ਼ਾਂ ਵਿਚ ਵੱਸਦੇ ਲੱਖਾਂ ਐਨ.ਆਰ.ਆਈਜ਼ ਲਈ ਇਤਿਹਾਸਕ ਸੌਗਾਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਸਹੂਲਤ ਨਾਲ ਮੁਸਾਫ਼ਰਾਂ ਨੂੰ ਅੰਮ੍ਰਿਤਸਰ ਤੋਂ ਹੀ ਇਮੀਗ੍ਰੇਸ਼ਨ ਅਤੇ ਚੈਕ-ਇਨ ਦੀ ਸਹੂਲਤ ਮਿਲੇਗੀ ਅਤੇ ਦਿੱਲੀ ਰਾਹੀਂ 27 ਅੰਤਰਰਾਸ਼ਟਰੀ ਸ਼ਹਿਰਾਂ ਤੱਕ ਸਫ਼ਰ ਹੋਰ ਆਸਾਨ, ਤੇਜ਼ ਅਤੇ ਸੁਵਿਧਾਜਨਕ ਬਣੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਇਸ ਪਹਿਲ ਦਾ ਸਵਾਗਤ ਕਰਦਿਆਂ ਢਿੱਲੋਂ ਨੇ ਕਿਹਾ ਕਿ ਇਹ ਫ਼ੈਸਲਾ ਪੰਜਾਬ ਅਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਲੋੜ ਨੂੰ ਪੂਰਾ ਕਰਨ ਵਾਲਾ ਹੈ। ਉਨ੍ਹਾਂ ਇਸ ਉਪਰਾਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਦਾ ਧੰਨਵਾਦ ਵੀ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨੀਲੀ ਜਰਸੀ ਤੋਂ ਕੇਸਰੀ ਤੱਕ….ਕੀ ਭਾਰਤੀ ਹਾਕੀ ਦੀ ਰੂਹ ਨੂੰ ਵੀ ਰੰਗਿਆ ਜਾ ਸਕਦਾ ? ਅਗਲੀ ਖ਼ਬਰ ਐਲ.ਆਈ.ਸੀ. ਨੇ ਭਾਰਤ ਸਰਕਾਰ ਨੂੰ ਲਾਭਅੰਸ਼ ਚੈੱਕ ਸੌਂਪਿਆ
Ad Position 24
No active advertisement