25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਨਾਇਬ ਸੈਣੀ ਦੀਆਂ ਮੁਲਾਕਾਤਾਂ ਨੇ ਵਧਾਈ ਚਰਚਾ

ਚੰਡੀਗੜ੍ਹ, 25 ਸਤੰਬਰ–ਪੰਜਾਬ ਦੀ ਸਿਆਸਤ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀਆਂ ਸਰਗਰਮੀਆਂ ਦੇ ਨਵੇਂ ਪੱਖ ਚਰਚਾ ਵਿਚ ਆਉਣ ਲੱਗੇ ਹਨ। ਪਾਰਟੀ ਵਲੋਂ ਸੰਗਠਨ ਦੇ ਵਿਸਥਾਰ ਅਤੇ ਸਿਆਸੀ ਸਰਗਰਮੀਆਂ ਦੇ ਨਾਲ-ਨਾਲ ਧਾਰਮਿਕ ਤੇ ਸਮਾਜਿਕ ਪ੍ਰਭਾਵ ਵਾਲੀਆਂ ਸ਼ਖ਼ਸੀਅਤਾਂ ਨਾਲ ਵਧਾਇਆ ਜਾ ਰਿਹਾ ਸੰਪਰਕ ਵੀ ਸਿਆਸੀ ਹਲਕਿਆਂ ਦੀ ਨਜ਼ਰ ਵਿਚ ਹੈ।

Ad Position 21
No active advertisement
ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ 26-09-2026
ਚੰਡੀਗੜ੍ਹ, 25 ਸਤੰਬਰ–ਪੰਜਾਬ ਦੀ ਸਿਆਸਤ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀਆਂ ਸਰਗਰਮੀਆਂ ਦੇ ਨਵੇਂ ਪੱਖ ਚਰਚਾ ਵਿਚ ਆਉਣ ਲੱਗੇ ਹਨ। ਪਾਰਟੀ ਵਲੋਂ ਸੰਗਠਨ ਦੇ ਵਿਸਥਾਰ ਅਤੇ ਸਿਆਸੀ ਸਰਗਰਮੀਆਂ ਦੇ ਨਾਲ-ਨਾਲ ਧਾਰਮਿਕ ਤੇ ਸਮਾਜਿਕ ਪ੍ਰਭਾਵ ਵਾਲੀਆਂ ਸ਼ਖ਼ਸੀਅਤਾਂ ਨਾਲ ਵਧਾਇਆ ਜਾ ਰਿਹਾ ਸੰਪਰਕ ਵੀ ਸਿਆਸੀ ਹਲਕਿਆਂ ਦੀ ਨਜ਼ਰ ਵਿਚ ਹੈ। ਖ਼ਾਸ ਤੌਰ ’ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੁੱਝ ਮਹੀਨਿਆਂ ਦੇ ਅੰਤਰਾਲ ਵਿਚ ਹੋਈਆਂ ਮੁਲਾਕਾਤਾਂ ਨੇ ਇਸ ਚਰਚਾ ਨੂੰ ਹੋਰ ਤੇਜ਼ ਕਰ ਦਿੱਤਾ ਹੈ ਕਿ ਕੀ ਭਾਜਪਾ ਪੰਜਾਬ ਵਿਚ ਧਾਰਮਿਕ ਪ੍ਰਭਾਵ ਨੂੰ ਆਪਣੀ ਸਿਆਸੀ ਪਹੁੰਚ ਦੇ ਵਿਸਥਾਰ ਨਾਲ ਜੋੜਨ ਦੀ ਕਵਾਇਦ ਕਰ ਰਹੀ ਹੈ? ਜਿਕਰਯੋਗ ਹੈ ਕਿ ਇਸ ਸਾਲ 31 ਮਈ ਨੂੰ ਨਾਇਬ ਸਿੰਘ ਸੈਣੀ ਡੇਰਾ ਬਿਆਸ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ 23 ਸਤੰਬਰ ਨੂੰ ਪਟਿਆਲਾ ਜ਼ਿਲ੍ਹੇ ਦੇ ਦੌਲਤਪੁਰ ਵਿਖੇ ਇਕ ਉਦਯੋਗਿਕ ਸਮਾਗਮ ਦੌਰਾਨ ਨਾਇਬ ਸਿੰਘ ਸੈਣੀ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੁੜ ਇਕੱਠੇ ਨਜ਼ਰ ਆਏ। ਸਮਾਗਮ ’ਚ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਸਮੇਤ ਭਾਜਪਾ ਨਾਲ ਸਬੰਧਤ ਹੋਰ ਆਗੂ ਵੀ ਮੌਜੂਦ ਸਨ। ਬਾਬਾ ਢਿੱਲੋਂ ਦੀ ਇਸ ਸਮਾਗਮ ਵਿਚ ਮੌਜੂਦਗੀ ਅਤੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਮੁੜ ਮੁਲਾਕਾਤ ਨੇ ਪੰਜਾਬ ਦੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਭਾਵੇਂ ਦੋਵਾਂ ਮੁਲਾਕਾਤਾਂ ਨੂੰ ਕਿਸੇ ਚੋਣੀ ਸਮਝੌਤੇ ਜਾਂ ਸਿਆਸੀ ਸਾਂਝ ਨਾਲ ਜੋੜ ਕੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ, ਪਰ ਪੰਜਾਬ ਦੀ ਸਿਆਸਤ ਵਿਚ ਧਾਰਮਿਕ ਤੇ ਸਮਾਜਿਕ ਪ੍ਰਭਾਵ ਵਾਲੀਆਂ ਸੰਸਥਾਵਾਂ ਦੀ ਭੂਮਿਕਾ ਨੂੰ ਦੇਖਦਿਆਂ ਇਨ੍ਹਾਂ ਮੁਲਾਕਾਤਾਂ ਦੇ ਸਿਆਸੀ ਅਰਥ ਕੱਢੇ ਜਾਣੇ ਸ਼ੁਰੂ ਹੋ ਗਏ ਹਨ। ਖ਼ਾਸ ਤੌਰ ’ਤੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਭਾਜਪਾ ਆਪਣੇ ਰਵਾਇਤੀ ਸਿਆਸੀ ਆਧਾਰ ਤੋਂ ਅੱਗੇ ਵਧਣ ਲਈ ਪੰਜਾਬ ਦੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਵਰਗਾਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਡੇਰਾ ਬਿਆਸ ਨਾਲ ਸੰਪਰਕ ਇਸੇ ਵਿਆਪਕ ਰਣਨੀਤੀ ਦਾ ਹਿੱਸਾ ਹੈ ਜਾਂ ਆਮ ਧਾਰਮਿਕ-ਸਮਾਜਿਕ ਸੰਪਰਕ, ਇਸ ਬਾਰੇ ਫ਼ਿਲਹਾਲ ਕੋਈ ਅਧਿਕਾਰਤ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ। ਇਸ ਪੂਰੇ ਘਟਨਾਕ੍ਰਮ ਨੂੰ ਪੰਜਾਬ ਭਾਜਪਾ ਦੀ ਸੂਬਾਈ ਅਗਵਾਈ ਵਿਚ ਹੋਏ ਬਦਲਾਅ ਦੇ ਸੰਦਰਭ ਵਿਚ ਵੀ ਦੇਖਿਆ ਜਾ ਰਿਹਾ ਹੈ। ਭਾਜਪਾ ਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਇਕਾਈ ਦੀ ਕਮਾਨ ਸੌਂਪੀ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ਸਿਆਸੀ ਹਲਕਿਆਂ ਵਿਚ ਪਾਰਟੀ ਵਲੋਂ ਸਿੱਖ ਅਤੇ ਦਿਹਾਤੀ ਸਮਾਜ ਤੱਕ ਆਪਣੀ ਪਹੁੰਚ ਵਧਾਉਣ ਦੀ ਕੋਸ਼ਿਸ਼ ਵਜੋਂ ਵੀ ਵਿਚਾਰਿਆ ਗਿਆ। ਇਸ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਦਾ ਡੇਰਾ ਬਿਆਸ ਪਹੁੰਚ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਨਾ ਵੀ ਸਿਆਸੀ ਚਰਚਾ ਦਾ ਵਿਸ਼ਾ ਬਣਿਆ। ਹਾਲਾਂਕਿ ਇਸ ਮੁਲਾਕਾਤ ਨੂੰ ਕਿਸੇ ਚੋਣੀ ਸਮਰਥਨ ਜਾਂ ਵੋਟ ਰਣਨੀਤੀ ਨਾਲ ਜੋੜਨ ਵਾਲਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਪੰਜਾਬ ਵਿਚ ਡੇਰਾ ਬਿਆਸ ਦਾ ਵੱਡਾ ਪ੍ਰਭਾਵ ਮੰਨਿਆ ਜਾਂਦਾ ਹੈ ਅਤੇ ਡੇਰੇ ਨਾਲ ਜੁੜੇ ਸ਼ਰਧਾਲੂ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਵਿਚ ਵੀ ਹਨ। ਚੋਣਾਂ ਦੇ ਸਮੇਂ ਵੱਖ-ਵੱਖ ਸਿਆਸੀ ਆਗੂਆਂ ਵਲੋਂ ਡੇਰਾ ਮੁਖੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਪਹਿਲਾਂ ਵੀ ਸਿਆਸੀ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ। ਇਸੇ ਪਿਛੋਕੜ ਵਿਚ ਹੁਣ ਬਿਆਸ ਮੁਖੀ ਨਾਲ ਨਾਇਬ ਸਿੰਘ ਸੈਣੀ ਦੀਆਂ ਲਗਾਤਾਰ ਮੁਲਾਕਾਤਾਂ ਨੂੰ ਵੀ ਦੇਖਿਆ ਜਾ ਰਿਹਾ ਹੈ। ਪੰਜਾਬ ਵਿਚ ਭਾਜਪਾ ਦੀ ਰਵਾਇਤੀ ਸਿਆਸੀ ਪਛਾਣ ਨੂੰ ਮੁੱਖ ਤੌਰ ’ਤੇ ਸ਼ਹਿਰੀ ਅਤੇ ਵਪਾਰੀ ਵਰਗ ਨਾਲ ਜੋੜਿਆ ਜਾਂਦਾ ਰਿਹਾ ਹੈ। ਹੁਣ ਪਾਰਟੀ ਵਲੋਂ ਸੂਬਾਈ ਅਗਵਾਈ ਵਿਚ ਨਵੇਂ ਸਮਾਜਿਕ ਵਰਗਾਂ ਦੀ ਨੁਮਾਇੰਦਗੀ, ਦਿਹਾਤੀ ਖੇਤਰਾਂ ਵਿਚ ਸਰਗਰਮੀ ਅਤੇ ਸਿੱਖ ਸਮਾਜ ਨਾਲ ਸੰਪਰਕ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਇਸ ਪੁਰਾਣੇ ਆਧਾਰ ਤੋਂ ਅੱਗੇ ਵਧਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪਾਰਟੀ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਦੀਆਂ ਸਰਗਰਮੀਆਂ ਵੀ ਤੇਜ਼ ਕੀਤੀਆਂ ਜਾ ਰਹੀਆਂ ਹਨ। ਅਜਿਹੇ ਵਿਚ ਧਾਰਮਿਕ ਤੇ ਸਮਾਜਿਕ ਪ੍ਰਭਾਵ ਵਾਲੀਆਂ ਸ਼ਖ਼ਸੀਅਤਾਂ ਨਾਲ ਸੰਪਰਕ ਨੂੰ ਲੈ ਕੇ ਸਿਆਸੀ ਚਰਚਾ ਹੋਣਾ ਸੁਭਾਵਿਕ ਹੈ।
Ad Position 22
No active advertisement
ਪਿਛਲੀ ਖ਼ਬਰ ਪੀ . ਏ . ਯੂ . ਲੁਧਿਆਣਾ ਵਿਖੇ 28 ਨੂੰ ਹੋਵੇਗਾ ਪ੍ਰੋਗਰਾਮ ‘ ਜਸ਼ਨ - ਏ - ਇਨਕਲਾਬ ’- ਸ਼ੈਰੀ ਕਲਸੀ , ਗੋਲਡੀ , ਲਾਲਪੁਰਾ... ਅਗਲੀ ਖ਼ਬਰ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ 4 ਅਕਤੂਬਰ ਨੂੰ ਹੋਵੇਗਾ ਵਿਸ਼ਾਲ ਸੰਤ ਸਮਾਗਮ
Ad Position 24