02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ ਨਮਿਤ ਸ਼ਰਧਾਂਜਲੀ ਸਮਾਗਮ ’ਚ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ ਪੁੱਜੇ ਧਾਮੀ, ਕੈਬਨਿਟ ਮੰਤਰੀ ਖੁੱਡੀਆਂ, ਵਿਧਾਇਕ ਬਿਲਾਸਪੁਰ, ਜਥੇਦਾਰ ਮਾਹਲਾ ਆਦਿ ਨੇ ਭਰੀ ਹਾਜ਼ਰੀ

Ad Position 21
No active advertisement
ਅਜੀਤ ਡੈਸਕ 01-08-2026
ਸਮਾਧ ਭਾਈ (ਮੋਗਾ), 31 ਜੁਲਾਈ (ਜਗਰੂਪ ਸਿੰਘ ਸਰੋਆ)-ਸਾਬਕਾ ਬਲਾਕ ਸੰਮਤੀ ਮੈਂਬਰ ਸਰਪੰਚ ਬਲਦੇਵ ਸਿੰਘ ਮਾਨ, ਅੰਗਰੇਜ਼ ਸਿੰਘ ਮਾਨ, ਜਰਨੈਲ ਸਿੰਘ, ਨੰਬਰਦਾਰ ਕਰਨੈਲ ਸਿੰਘ, ਹਰਪਾਲ ਸਿੰਘ ਆੜ੍ਹਤੀਆ ਦੇ ਵੱਡੇ ਭਰਾ, ਮਾਰਕਫੈੱਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਦੇ ਤਾਇਆ ਅਤੇ ਜਸਵਿੰਦਰ ਸਿੰਘ ਜੱਸਾ ਦੇ ਸਤਿਕਾਰਯੋਗ ਪਿਤਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਹਰਦਿੱਤ ਜੀ ਪਿੰਡ ਸੰਗਤਪੁਰਾ (ਮੋਗਾ) ਵਿਖੇ ਹੋਇਆ। ਇਸ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਭੁਪਿੰਦਰ ਸਿੰਘ ਅਤੇ ਭਾਈ ਜਗਸੀਰ ਸਿੰਘ ਦੀਨਾ ਸਾਹਿਬ ਦੇ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਭਾਈ ਪ੍ਰੇਮ ਸਿੰਘ ਨੇ ਅਰਦਾਸ ਕੀਤੀ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੇਸ਼, ਸਮਾਜ, ਕੌਮ ਅਤੇ ਪਰਿਵਾਰ ਲਈ ਸੇਵਾ ਕਰਨ ਦਾ ਮੌਕਾ ਕਿਸੇ-ਕਿਸੇ ਨੂੰ ਮਿਲਦਾ ਹੈ ਅਤੇ ਉਹ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ ਦੇ ਹਿੱਸੇ ਆਇਆ। ਉਨ੍ਹਾਂ ਕਿਹਾ ਕਿ ਜਥੇਦਾਰ ਸੰਗਤਪੁਰਾ ਧਾਰਮਿਕ ਖੇਤਰ ਵਿਚ ਪਰਪੱਕ ਇਨਸਾਨ ਹੋਣ ਕਰਕੇ ਸੂਬੇ ਭਰ ਦੇ ਸਿੱਖਾਂ ਲਈ ਪ੍ਰੇਰਨਾ ਸਰੋਤ ਰਹਿਣਗੇ। ਉਨ੍ਹਾਂ ਕਿਹਾ ਜਥੇਦਾਰ ਸੰਗਤਪੁਰਾ ਆਪਣੇ ਮਨੁੱਖੀ ਸਰੀਰ ਦਾ ਸਦਉਪਯੋਗ ਕਰਕੇ ਮਾਨਵਤਾ ਦੀ ਭਲਾਈ ਲਈ ਧਾਰਮਿਕ ਕਾਰਜ ਕਰਕੇ ਹਮੇਸ਼ਾ ਪੰਥ ਦੇ ਵਡੇਰੇ ਹਿਤਾਂ ਲਈ ਸਮਰਪਿਤ ਰਹੇ। ਇਸ ਸਮੇਂ ‘ਆਪ’ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸ਼੍ਰੋਮਣੀ ਅਕਾਲੀ ਦਲ (ਬ) ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਬਾਘਾ ਪੁਰਾਣਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ ਬਹੁਤ ਮਿਲਾਪੜੇ ਤੇ ਸਾਊ ਸੁਭਾਅ ਦੇ ਮਾਲਕ ਸਨ ਅਤੇ ਉਨ੍ਹਾਂ ਨੇ ਆਪਣੀ ਚੰਗੀ ਸ਼ਖ਼ਸੀਅਤ ਸਦਕੇ ਆਪਣੇ ਪਰਿਵਾਰ ਨੂੰ ਇਕਜੁੱਟ ਰੱਖਿਆ ਅਤੇ ਉੱਚ ਮੁਕਾਮਾਂ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਮਨੁੱਖਾਂ ਦੇ ਚਲੇ ਜਾਣ ਨਾਲ ਪਰਿਵਾਰ ਨਹੀਂ ਸਗੋਂ ਧਾਰਮਿਕ ਖੇਤਰ ਅਤੇ ਇਲਾਕੇ ਨੂੰ ਵੀ ਵੱਡਾ ਘਾਟਾ ਪੈ ਜਾਂਦਾ ਹੈ। ਸਟੇਜ ਸਕੱਤਰ ਦੀ ਸੇਵਾ ਜਤਿੰਦਰ ਬਿੱਟੂ ਚੰਨੂਵਾਲਾ ਨੇ ਨਿਭਾਈ। ਇਸ ਮੌਕੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸਾਬਕਾ ਐਮ.ਪੀ. ਬੀਬੀ ਪਰਮਜੀਤ ਕੌਰ ਗੁਲਸ਼ਨ, ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਮੋਗਾ, ਖਣਮੁੱਖ ਭਾਰਤੀ ਪੱਤੋ, ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ, ਸੰਜੀਤ ਸਿੰਘ ਸਨੀ ਹਲਕਾ ਇੰਚਾਰਜ ਮੋਗਾ, ਜਗਤਾਰ ਸਿੰਘ ਰਾਜੇਆਣਾ, ਜਥੇਦਾਰ ਸਤਪਾਲ ਸਿੰਘ ਤਲਵੰਡੀ, ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਧਰਮਪਾਲ ਸਿੰਘ ਡੀ.ਪੀ, ਜਥੇਦਾਰ ਸੁਖਹਰਪ੍ਰੀਤ ਸਿੰਘ ਰੋਡੇ, ਬਲਵਿੰਦਰਜੀਤ ਸਿੰਘ ਬਰਾੜ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਇਕੱਤਰ ਸਿੰਘ ਥਰਾਜ, ਪ੍ਰਧਾਨ ਜਗਜੀਤ ਸਿੰਘ ਸਮਾਧ ਭਾਈ, ਸਾਧੂ ਸਿੰਘ ਰਾਜਪੂਤ, ਭੁਪਿੰਦਰ ਸਿੰਘ ਧਾਲੀਵਾਲ, ਤਰਸੇਮ ਸਿੰਘ ਸੇਮਾ, ਸਾਬਕਾ ਚੇਅਰਮੈਨ ਪ੍ਰੀਤਮ ਸਿੰਘ ਕੁੱਸਾ, ਅਮਰਪਾਲ ਸਿੰਘ ਕੁੱਸਾ, ਹਰਪਾਲ ਸਿੰਘ ਨਿਹਾਲ ਸਿੰਘ ਵਾਲਾ, ਜਸਪਾਲ ਸਿੰਘ ਨਿਹਾਲ ਸਿੰਘ ਵਾਲਾ, ਬਲਜੀਤ ਸਿੰਘ ਨਿਹਾਲ ਸਿੰਘ ਵਾਲਾ, ਸਵਰਨ ਸਿੰਘ ਨਿਹਾਲ ਸਿੰਘ ਵਾਲਾ, ਮੈਨੇਜਰ ਹਰਭਗਵਾਨ ਸਿੰਘ ਭੁੱਲਰ, ਮੈਨੇਜਰ ਰਾਜਪਾਲ ਸਿੰਘ, ਪੱਤਰਕਾਰ ਵੀਰਪਾਲ ਭਗਤਾ, ਸੁਖਪਾਲ ਸਿੰਘ ਸੋਨੀ, ਗਗਨਦੀਪ ਗਰੇਵਾਲ ਸਾਬਕਾ ਚੇਅਰਮੈਨ, ਹਰਿੰਦਰਪਾਲ ਗਰਗ, ਸੁਖਜਿੰਦਰ ਸਿੰਘ ਖੋਸਾ, ਸੁਖਜਿੰਦਰ ਖ਼ਾਨਦਾਨ ਪ੍ਰਧਾਨ, ਗੁਰਤੇਜ ਚਾਨੀ ਸਿਰੀਏਵਾਲਾ, ਸੈਂਕੀ ਗੋਇਲ, ਰੁਪਿੰਦਰ ਕੋਠਾ ਗੁਰੂ, ਵਿਜੇ ਕੁਮਾਰ ਪੱਪੂ, ਰਘਵੀਰ ਸਿੰਘ ਕਾਕਾ, ਕੁਲਦੀਪ ਸਿੰਘ ਬਰਾੜ, ਅਜਾਇਬ ਭਗਤਾ, ਰਣਧੀਰ ਧੀਰਾ, ਸੁਖਚੈਨ ਮੁੰਦਰੀ, ਸੁਖਚੈਨ ਸਿੰਘ ਢਿੱਲੋਂ, ਯਸ਼ਪਾਲ ਰਾਏ, ਮਨੀ ਬਰਾੜ, ਰਜਿੰਦਰਪਾਲ ਸਿੰਘ ਥਰਾਜ, ਜਗਦੀਪ ਸਿੰਘ ਗਟਰਾ, ਵਰਿੰਦਰ ਕੁਮਾਰ ਪ੍ਰਧਾਨ ਮੋਗਾ, ਬਲੌਰ ਸਿੰਘ ਗਿੱਲ ਮਾੜੀ ਮੁਸਤਫ਼ਾ, ਐਡਵੋਕੇਟ ਰਜਿੰਦਰ ਸਿੰਘ ਰੋਮਾਣਾ, ਬੀਬੀ ਨਰਿੰਦਰ ਕੌਰ ਰਣੀਆਂ, ਬੀਬੀ ਗੁਰਵਿੰਦਰ ਕੌਰ ਭੋਲੂ ਵਾਲਾ, ਪ੍ਰੀਤਪਾਲ ਸਿੰਘ ਐਡੀਸ਼ਨਲ ਸੈਕਟਰੀ ਐਸ.ਜੀ.ਪੀ.ਸੀ, ਜਗਰੂਪ ਸਿੰਘ ਮਠਾੜੂ, ਹਰਮਿੰਦਰ ਕੋਟਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੰਬਰਦਾਰ ਅਤੇ ਪੰਚ-ਸਰਪੰਚ ਹਾਜ਼ਰ ਸਨ। ਅੰਤ ਵਿਚ ਮਾਰਕਫੈੱਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਪਤਵੰਤਿਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਕੇਂਦਰ-ਰੰਧਾਵਾ ਅਗਲੀ ਖ਼ਬਰ ਭਾਈ ਗੋਬਿੰਦ ਸਿੰਘ ਲੌਗੋਵਾਲ ਵਲੋਂ ਸ਼ਰਧਾਂਜਲੀ ਭੇਟ
Ad Position 24
No active advertisement