ਤਿੰਨ ਸਾਲਾਂ ਵਿਚ 62 ਅਰਬ ਤੋਂ ਵੱਧ ਕਰੰਸੀ ਨੋਟ ਹੋਏ ਖ਼ਰਾਬ
ਭਾਰਤੀ ਰਿਜ਼ਰਵ ਬੈਂਕ ਵਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ
ਮੰਡੀ ਗੋਬਿੰਦਗੜ੍ਹ, 2 ਅਗਸਤ (ਮੋਹਿਤ ਸਿੰਗਲਾ)-ਭਾਰਤੀ ਰਿਜ਼ਰਵ ਬੈਂਕ (ਆਰ. ਬੀ.
ਮੰਡੀ ਗੋਬਿੰਦਗੜ੍ਹ, 2 ਅਗਸਤ (ਮੋਹਿਤ ਸਿੰਗਲਾ)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਤਾਜ਼ਾ ਅੰਕੜਿਆਂ ਨੇ ਇਕ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਦੇਸ਼ ਭਰ ਵਿਚ 62 ਕਰੋੜ ਨਹੀਂ, ਸਗੋਂ ਲਗਭਗ 62.13 ਅਰਬ ਕਰੰਸੀ ਨੋਟ ਖ਼ਰਾਬ ਹੋਣ ਕਾਰਨ ਚਲਣ ਵਿਚੋਂ ਬਾਹਰ ਕਰਨੇ ਪਏ। ਨੋਟਾਂ ’ਤੇ ਲਿਖਣਾ, ਸਟੇਪਲ ਲਗਾਉਣਾ, ਉਨ੍ਹਾਂ ਨੂੰ ਵਾਰ-ਵਾਰ ਮੋੜਨਾ ਅਤੇ ਗਿੱਲੇ ਜਾਂ ਤੇਲ ਵਾਲੇ ਹੱਥਾਂ ਨਾਲ ਵਰਤਣਾ ਨੋਟਾਂ ਦੇ ਜਲਦੀ ਖ਼ਰਾਬ ਹੋਣ ਦੇ ਮੁੱਖ ਕਾਰਨ ਦੱਸੇ ਗਏ ਹਨ। ਆਰ.ਬੀ.ਆਈ. ਅਨੁਸਾਰ ਸਾਲ 2024-25 ਦੌਰਾਨ ਸਭ ਤੋਂ ਵੱਧ 23.86 ਅਰਬ ਨੋਟ ਖ਼ਰਾਬ ਹੋਣ ਕਾਰਨ ਚਲਣ ਵਿਚੋਂ ਹਟਾਏ ਗਏ। ਇਸ ਤੋਂ ਪਹਿਲਾਂ 2023-24 ਵਿਚ 21.25 ਅਰਬ ਅਤੇ 2025-26 ਵਿਚ ਇਹ ਗਿਣਤੀ ਘਟ ਕੇ 17.02 ਅਰਬ ਰਹਿ ਗਈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਲੋਕ ਨੋਟਾਂ ਦੀ ਸਹੀ ਸੰਭਾਲ ਕਰਨ ਤਾਂ ਉਨ੍ਹਾਂ ਦੀ ਉਮਰ ਵਧ ਸਕਦੀ ਹੈ ਅਤੇ ਨਵੇਂ ਨੋਟ ਛਾਪਣ ’ਤੇ ਹੋਣ ਵਾਲਾ ਵੱਡਾ ਸਰਕਾਰੀ ਖਰਚ ਵੀ ਘਟਾਇਆ ਜਾ ਸਕਦਾ ਹੈ।ਅੰਕੜਿਆਂ ਮੁਤਾਬਕ ਸਭ ਤੋਂ ਵੱਧ ਨੁਕਸਾਨ 500 ਰੁਪਏ ਦੇ ਨੋਟਾਂ ਨੂੰ ਹੋਇਆ। ਪਿਛਲੇ ਤਿੰਨ ਸਾਲਾਂ ਵਿਚ 21.30 ਅਰਬ 500 ਰੁਪਏ ਦੇ ਨੋਟ ਖ਼ਰਾਬ ਹੋਣ ਕਾਰਨ ਚਲਣ ਵਿਚੋਂ ਬਾਹਰ ਕਰ ਦਿੱਤੇ ਗਏ। ਇਸ ਤੋਂ ਬਾਅਦ 10 0 ਰੁਪਏ ਦੇ 17.67 ਅਰਬ, 50 ਰੁਪਏ ਦੇ 6.52 ਅਰਬ, 200 ਰੁਪਏ ਦੇ 5.40 ਅਰਬ, 10 ਰੁਪਏ ਦੇ 5.47 ਅਰਬ, 20 ਰੁਪਏ ਦੇ 4.06 ਅਰਬ ਅਤੇ 5 ਰੁਪਏ ਦੇ ਲਗਭਗ 95 ਕਰੋੜ ਨੋਟ ਖ਼ਰਾਬ ਪਾਏ ਗਏ।