03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੰਜਾਬ ’ਚ ਭਾਜਪਾ ਸਰਕਾਰ ਬਣਨ ’ਤੇ ‘ਡੀਨੋਟੀਫਾਈਡ’ ਕਬੀਲਿਆਂ ਨੂੰ 10 ਫ਼ੀਸਦੀ ਰਾਖਵਾਂਕਰਨ ਦੇਵਾਂਗੇ-ਨਾਇਬ ਸਿੰਘ ਸੈਣੀ ‘ ਅਖਿਲ ਭਾਰਤੀਯ ਸਮਸਤ ਸੰਗਠਨ ਸਮਾਜ’ ਵਲੋਂ ਵਿਸ਼ਾਲ ਕਾਨਫ਼ਰੰਸ

ਸਾਦਿਕ (ਫ਼ਰੀਦਕੋਟ), 2 ਅਗਸਤ (ਜਸਵੰਤ ਸਿੰਘ ਪੁਰਬਾ, ਗੁਰਭੇਜ ਸਿੰਘ ਚੌਹਾਨ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਸਬਾ ਸਾਦਿਕ ਵਿਖੇ ‘ਅਖਿਲ ਭਾਰਤੀਯ ਸਮਸਤ ਸੰਗਠਨ ਸਮਾਜ’ ਵਲੋਂ ਕਰਵਾਈ ਗਈ ਇਕ ਵਿਸ਼ਾਲ ਕਾਨਫ਼ਰੰਸ ਵਿਚ ਕਿਹਾ ਕਿ ਪੰਜਾਬ ਵਿਚ ਭਾਜਪਾ ਸਰਕਾਰ ਆਉਣ ’ਤੇ ‘ਡੀਨੋਟੀਫਾਈਡ’ ਕਬੀਲਿਆਂ ਲਈ ਸਰਕਾਰ ਹਰਿਆਣਾ ਦੀ ਤਰਜ ’ਤੇ 10 ਫ਼ੀਸਦੀ ਰਾਖਵਾਂਕਰਨ ਦੇਵੇਗੀ। ਉਨ੍ਹਾਂ ਇਸ ਦੇ ਨਾਲ ਅਪੀਲ ਕੀਤੀ ਕਿ ਇਹ ਸਮਾਜ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਵੋਟਾਂ ਪਾ ਕੇ ਸਫ਼ਲ ਕਰੇ ਤਾਂ ਜੋ ਪੰਜਾਬ ਅੰਦਰ ਡਬਲ ਇੰਜਣ ਵਾਲੀ ਸਰਕਾਰ ਬਣ ਸਕੇ।

Ad Position 21
No active advertisement
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਰਜਿੰਦਰ ਸਿੰਘ ਦੇਸੂਯੋਧਾ, ਜਸਪਾਲ ਸਿੰਘ ਤੇ ਹੋਰ।ਨਾਲ ਸਤਨਾਮ ਸਿੰਘ ਸੰਧੂ ਵੀ ਨਜ਼ਰ ਆ ਰਹੇ। ਅਜੀਤ ਤਸਵੀਰ 03-08-2026
ਸਾਦਿਕ (ਫ਼ਰੀਦਕੋਟ), 2 ਅਗਸਤ (ਜਸਵੰਤ ਸਿੰਘ ਪੁਰਬਾ, ਗੁਰਭੇਜ ਸਿੰਘ ਚੌਹਾਨ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਸਬਾ ਸਾਦਿਕ ਵਿਖੇ ‘ਅਖਿਲ ਭਾਰਤੀਯ ਸਮਸਤ ਸੰਗਠਨ ਸਮਾਜ’ ਵਲੋਂ ਕਰਵਾਈ ਗਈ ਇਕ ਵਿਸ਼ਾਲ ਕਾਨਫ਼ਰੰਸ ਵਿਚ ਕਿਹਾ ਕਿ ਪੰਜਾਬ ਵਿਚ ਭਾਜਪਾ ਸਰਕਾਰ ਆਉਣ ’ਤੇ ‘ਡੀਨੋਟੀਫਾਈਡ’ ਕਬੀਲਿਆਂ ਲਈ ਸਰਕਾਰ ਹਰਿਆਣਾ ਦੀ ਤਰਜ ’ਤੇ 10 ਫ਼ੀਸਦੀ ਰਾਖਵਾਂਕਰਨ ਦੇਵੇਗੀ। ਉਨ੍ਹਾਂ ਇਸ ਦੇ ਨਾਲ ਅਪੀਲ ਕੀਤੀ ਕਿ ਇਹ ਸਮਾਜ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਵੋਟਾਂ ਪਾ ਕੇ ਸਫ਼ਲ ਕਰੇ ਤਾਂ ਜੋ ਪੰਜਾਬ ਅੰਦਰ ਡਬਲ ਇੰਜਣ ਵਾਲੀ ਸਰਕਾਰ ਬਣ ਸਕੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਵਿਚ ਭਾਜਪਾ ਸਰਕਾਰ ਬਣਨ ਨਾਲ ਜਿਹੜੀਆਂ ਸਹੂਲਤਾਂ ਕੇਂਦਰ ਸਰਕਾਰ ਹਰਿਆਣਾ ਰਾਜ ਅੰਦਰ ਦੇ ਰਹੀ ਹੈ। ਉਹੀ ਇੰਨ-ਬਿੰਨ ਪੰਜਾਬ ਵਿਚ ਵੀ ਲਾਗੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਬੜੇ ਮੁਸ਼ਕਿਲਾਂ ਦੇ ਦੌਰ ਵਿਚ ਫ਼ਸਿਆ ਹੋਇਆ ਹੈ। ਇਥੋਂ ਦੇ ਲੋਕਾਂ ਨੇ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਅਤੇ ਇਹ ਪਾਰਟੀ ਭਾਰੀ ਬਹੁਮਤ ਨਾਲ ਵਿਧਾਨ ਸਭਾ ਵਿਚ ਗਈ, ਹੁਣ ਸਾਢੇ 4 ਸਾਲ ਬਾਅਦ ਲੋਕਾਂ ਨੂੰ ਪਤਾ ਚੱਲਿਆ ਕਿ ਇਸ ਸਰਕਾਰ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਇਸ ਤੋਂ ਪਹਿਲਾਂ ਸਮਾਜ ਦੇ ਕੌਮੀ ਪ੍ਰਧਾਨ ਰਜਿੰਦਰ ਸਿੰਘ ਦੇਸੂਯੋਧਾ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਦੇਸ਼ ਦੇ ‘ਡੀਨੋਟੀਫਾਈਡ’ ਕਬੀਲਿਆਂ ਲਈ ਰੇਣਕੇ ਅਤੇ ਇਦਾਤੇ ਕਮਿਸ਼ਨ ਲਾਗੂ ਕਰੇ। ਕਾਨਫ਼ਰੰਸ ਨੂੰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਭਾਜਪਾ ਦੇ ਸੂਬਾਈ ਸਕੱਤਰ ਅਨਿਲ ਸਰੀਨ, ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ, ਸੰਦੀਪ ਸਿੰਘ ਸੰਨੀ ਬਰਾੜ, ਦੁਰਗੇਸ਼ ਸ਼ਰਮਾ ਸੂਬਾਈ ਸਕੱਤਰ, ਸ਼ਿਵਰਾਜ ਚੌਧਰੀ, ਮਨਿੰਦਰ ਕੌਰ ਸਲੀਣਾ, ਕੌਮੀ ਜਨਰਲ ਸਕੱਤਰ ਜਸਪਾਲ ਸਿੰਘ ਪੰਜਗਰਾਈਂ, ਸੂਬਾ ਪ੍ਰਧਾਨ ਵਾਹਿਗੁਰੂ ਸਿੰਘ ਕਾਬਲਵਾਲਾ, ਸਰਬਣ ਸਿੰਘ ਪੰਜਗਰਾਈਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਰਮਜੀਤ ਸਿੰਘ ਬਰਗਾੜੀ, ਪੂਰਨ ਚੰਦ, ਸ਼ਿੰਗਾਰਾ ਸਿੰਘ, ਪ੍ਰੇਮ ਹਿੰਮਤਾ ਸਾਂਸੀ, ਰਵਿੰਦਰ ਸਿੰਘ ਮੁੱਲਾਂਪੁਰਾ, ਨਿੱਕਾ ਸਿੰਘ ਸਿੱਕਲੀਘਰ ਸਮੇਤ ਭਾਰੀ ਗਿਣਤੀ ’ਚ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਈਰਾਨੀ ਵਿਦੇਸ਼ ਮੰਤਰੀ ਵਲੋਂ ਆਸਿਮ ਮੁਨੀਰ ਨਾਲ ਖੇਤਰੀ ਸਥਿਤੀ ’ਤੇ ਚਰਚਾ
Ad Position 24
No active advertisement