ਕਾਂਗਰਸ ਜੰਗ ਦਾ ਅਖਾੜਾ ਬਣ ਚੁੱਕੀ-ਚੁੱਘ
ਅੰਮ੍ਰਿਤਸਰ, 2 ਅਗਸਤ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਕਾਂਗਰਸ ਲੋਕਾਂ ਦੇ ਮੁੱਦਿਆਂ ’ਤੇ ਲੜਨ ਦੀ ਜਗ੍ਹਾ ਕੁਰਸੀਆਂ ਅਤੇ ਧੜੇਬੰਦੀ ਦੀ ਲੜਾਈ ਲੜ ਰਹੀ ਹੈ। ਚੁੱਘ ਨੇ ਕਿਹਾ ਕਿ ਸੰਗਰੂਰ ਵਿਚ ਜੋ ਦੇਖਣ ਨੂੰ ਮਿਲਿਆ, ਉਸ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਖ਼ੁਦ ਨੂੰ ਸੰਭਾਲ ਨਹੀਂ ਸਕਦੀ ਪੰਜਾਬ ਨੂੰ ਕੀ ਸੰਭਾਲੇਗੀ।
ਅੰਮ੍ਰਿਤਸਰ, 2 ਅਗਸਤ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਕਾਂਗਰਸ ਲੋਕਾਂ ਦੇ ਮੁੱਦਿਆਂ ’ਤੇ ਲੜਨ ਦੀ ਜਗ੍ਹਾ ਕੁਰਸੀਆਂ ਅਤੇ ਧੜੇਬੰਦੀ ਦੀ ਲੜਾਈ ਲੜ ਰਹੀ ਹੈ। ਚੁੱਘ ਨੇ ਕਿਹਾ ਕਿ ਸੰਗਰੂਰ ਵਿਚ ਜੋ ਦੇਖਣ ਨੂੰ ਮਿਲਿਆ, ਉਸ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਖ਼ੁਦ ਨੂੰ ਸੰਭਾਲ ਨਹੀਂ ਸਕਦੀ ਪੰਜਾਬ ਨੂੰ ਕੀ ਸੰਭਾਲੇਗੀ। ਭੁਪੇਸ਼ ਬਘੇਲ ਦੀ ਮੌਜੂਦਗੀ ’ਚ ਕਾਂਗਰਸੀ ਆਗੂਆਂ ਦੀ ਖੁੱਲ੍ਹ ਕੇ ਹੋਈ ਝੜਪ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਦੀ ਪੋਲ ਖੋਲ੍ਹਦੀ ਹੈ। ਚੁੱਘ ਨੇ ਕਿਹਾ ਕਿ ਕਾਂਗਰਸ ਅੱਜ ਇਕ ਸਿਆਸੀ ਪਾਰਟੀ ਨਹੀਂ, ਸਗੋਂ ਆਪਸੀ ਜੰਗ ਦਾ ਅਖਾੜਾ ਬਣ ਚੁੱਕੀ ਹੈ।