ਹਾਕੀ ਦਾ ਭਗਵਾਂਕਰਨ ਮੰਦਭਾਗਾ-ਹਰਪਾਲ ਸਿੰਘ ਚੀਮਾ
ਸੰਗਰੂਰ, 2 ਅਗਸਤ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਦੇ ਵਿੱਤ, ਕਰ, ਆਬਕਾਰੀ, ਯੋਜਨਾ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਭਾਰਤ ਦੀ ਹਾਕੀ ਟੀਮ ਦੀ ਜਰਸੀ ਦਾ ਰੰਗ ਬਦਲ ਕੇ ਭਗਵਾਂ ਕਰ ਦਿੱਤਾ ਹੈ ਅਤੇ ਤਰਕ ਇਹ ਦਿੱਤਾ ਹੈ ਕਿ ਨੀਲੇ ਟਰਫ ਉਤੇ ਨੀਲੀ ਜਰਸੀ ਕਾਰਨ ਖਿਡਾਰੀਆਂ ਦੀ ਪਛਾਣ ਨਹੀਂ ਸੀ ਹੁੰਦੀ। ਇਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਘੱਟੋ-ਘੱਟ ਖੇਡਾਂ ਨੂੰ ਤਾਂ ਸਿਆਸਤ ਤੋਂ ਦੂਰ ਰੱਖਿਆ ਜਾਵੇ।
ਸੰਗਰੂਰ, 2 ਅਗਸਤ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਦੇ ਵਿੱਤ, ਕਰ, ਆਬਕਾਰੀ, ਯੋਜਨਾ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਭਾਰਤ ਦੀ ਹਾਕੀ ਟੀਮ ਦੀ ਜਰਸੀ ਦਾ ਰੰਗ ਬਦਲ ਕੇ ਭਗਵਾਂ ਕਰ ਦਿੱਤਾ ਹੈ ਅਤੇ ਤਰਕ ਇਹ ਦਿੱਤਾ ਹੈ ਕਿ ਨੀਲੇ ਟਰਫ ਉਤੇ ਨੀਲੀ ਜਰਸੀ ਕਾਰਨ ਖਿਡਾਰੀਆਂ ਦੀ ਪਛਾਣ ਨਹੀਂ ਸੀ ਹੁੰਦੀ। ਇਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਘੱਟੋ-ਘੱਟ ਖੇਡਾਂ ਨੂੰ ਤਾਂ ਸਿਆਸਤ ਤੋਂ ਦੂਰ ਰੱਖਿਆ ਜਾਵੇ। ਹਾਕੀ ਇੰਡੀਆ ਦੇ ਪ੍ਰਧਾਨ ਨੇ ਵੀ ਇਸ ਗੱਲ ਦਾ ਬੁਰਾ ਮਨਾਇਆ ਹੈ। ਅਜਿਹਾ ਕਰਨ ਤੋਂ ਪਹਿਲਾਂ ਸਰਕਾਰ ਨੂੰ ਹਾਕੀ ਇੰਡੀਆ ਅਤੇ ਸੰਬੰਧਿਤ ਖਿਡਾਰੀਆਂ ਨਾਲ ਵਿਚਾਰ ਕਰਨਾ ਚਾਹੀਦਾ ਸੀ।ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਕੀ ਦਾ ਭਗਵਾਕਰਨ ਕਰਨ ਦਾ ਜੋ ਫੈਸਲਾ ਕੀਤਾ ਹੈ, ਇਹ ਬੇਹੱਦ ਮੰਦਭਾਗਾ ਹੈ।