ਰਜਨੀਸ਼ ਧੀਮਾਨ ਬਣੇ ਸੂਬਾ ਜਨਰਲ ਸਕੱਤਰ, ਪ੍ਰਿਤਪਾਲ ਸਿੰਘ ਬੱਲੀਏਵਾਲ ਤੇ ਪਰਮਪਾਲ ਕੌਰ ਸਿੱਧੂ ਨੂੰ ਮਿਲੀ ਮੀਡੀਆ ਦੀ ਜ਼ਿੰਮੇਵਾਰੀ
ਚੰਡੀਗੜ੍ਹ, 2 ਅਗਸਤ (ਸੰਦੀਪ ਕੁਮਾਰ ਮਾਹਨਾ)-ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦੀ ਨਵੀਂ ਸੂਬਾ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵਲੋਂ ਐਲਾਨੀ ਗਈ ਨਵੀਂ ਟੀਮ ’ਚ 12 ਮੀਤ ਪ੍ਰਧਾਨਾਂ, 5 ਜਨਰਲ ਸਕੱਤਰਾਂ, 12 ਸੂਬਾ ਸਕੱਤਰਾਂ ਦੇ ਨਾਲ-ਨਾਲ ਵੱਖ-ਵੱਖ ਮੋਰਚਿਆਂ, ਮੀਡੀਆ, ਆਈ.ਟੀ., ਸੰਗਠਨ ਅਤੇ ਹੋਰ ਵਿਭਾਗਾਂ ਲਈ ਵੀ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪਾਰਟੀ ਨੇ ਇਨ੍ਹਾਂ ਨਿਯੁਕਤੀਆਂ ਨੂੰ ਸੰਗਠਨ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਸੰਗਠਨਾਤਮਕ ਤੇ ਰਾਜਨੀਤਿਕ ਚੁਣੌਤੀਆਂ ਲਈ ਤਿਆਰੀ ਦਾ ਹਿੱਸਾ ਦੱਸਿਆ ਹੈ।ਨਵੀਂ ਕਾਰਜਕਾਰਨੀ ਤਹਿਤ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ (ਫ਼ਾਜ਼ਿਲਕਾ), ਰਾਕੇਸ਼ ਰਾਠੌਰ (ਜਲੰਧਰ), ਡਾ. ਸੁਭਾਸ਼ ਸ਼ਰਮਾ (ਐਸ.ਏ.ਐਸ. ਨਗਰ), ਮਨਜੀਤ ਸਿੰਘ ਰਾਏ (ਫਿਰੋਜ਼ਪੁਰ), ਅਸ਼ਵਨੀ ਸੇਖੜੀ (ਬਟਾਲਾ), ਸੁਸ਼ੀਲ ਰਿੰਕੂ (ਜਲੰਧਰ), ਗੇਜਾ ਰਾਮ ਵਾਲਮੀਕੀ (ਸ੍ਰੀ ਫ਼ਤਿਹਗੜ੍ਹ ਸਾਹਿਬ), ਤੇਜਿੰਦਰ ਸਿੰਘ ਬਿੱਟੂ (ਜਲੰਧਰ), ਜੈਸਮੀਨ ਸੰਧਾਵਾਲੀਆ (ਕਪੂਰਥਲਾ), ਜਤਿੰਦਰ ਮਿੱਤਲ (ਲੁਧਿਆਣਾ), ਰਵੀਕਰਨ ਸਿੰਘ ਕਾਹਲੋਂ (ਗੁਰਦਾਸਪੁਰ) ਅਤੇ ਰਣਜੀਤ ਸਿੰਘ ਗਿੱਲ (ਮੁਹਾਲੀ) ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਅਨਿਲ ਸਰੀਨ (ਲੁਧਿਆਣਾ), ਰਾਜੇਸ਼ ਬੱਗਾ (ਜਲੰਧਰ), ਪਰਮਿੰਦਰ ਸਿੰਘ ਬਰਾੜ (ਮੁਹਾਲੀ), ਜੀਵਨ ਗਰਗ (ਸੰਗਰੂਰ) ਅਤੇ ਲੁਧਿਆਣਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੂੰ ਸੂਬਾ ਜਨਰਲ ਸਕੱਤਰ ਬਣਾਇਆ ਗਿਆ ਹੈ।ਸੂਬਾ ਸਕੱਤਰਾਂ ਵਜੋਂ ਮਨਜੀਤ ਸਿੰਘ ਮੰਨਾ, ਮੰਗਤ ਰਾਏ ਬਾਂਸਲ, ਰਾਕੇਸ਼ ਸ਼ਰਮਾ, ਸੂਰਜ ਭਾਰਦਵਾਜ, ਵੰਦਨਾ ਸਾਂਗਵਾਲ, ਮੀਨੂ ਸੇਠੀ, ਰੰਜਮ ਕਮਰਾ, ਚਰਨਜੀਤ ਸਿੰਘ ਬਰਾੜ, ਕਮਲਪ੍ਰੀਤ ਕੌਰ ਚੌਧਰੀ, ਮੀਨਾ ਤਰਨੈਚ, ਅਮਰਜੀਤ ਸਿੰਘ ਅਮਰੀ ਅਤੇ ਏਕਤਾ ਨਾਗਪਾਲ ਨੂੰ ਨਿਯੁਕਤ ਕੀਤਾ ਗਿਆ ਹੈ। ਸੰਗਠਨਾਤਮਕ ਢਾਂਚੇ ਤਹਿਤ ਗੁਰਦੇਵ ਸ਼ਰਮਾ (ਦੇਬੀ) ਨੂੰ ਸੂਬਾ ਖ਼ਜ਼ਾਨਚੀ, ਸੁਖਵਿੰਦਰ ਸਿੰਘ ਗੋਲਡੀ ਨੂੰ ਸਹਿ-ਖ਼ਜ਼ਾਨਚੀ, ਖੁਸ਼ਵੰਤ ਰਾਏ ਗੀਗਾ ਅਤੇ ਸੰਜੀਵ ਖੰਨਾ ਨੂੰ ਸੂਬਾ ਪ੍ਰੋਟੋਕੋਲ ਸਕੱਤਰ ਅਤੇ ਸੁਖਵਿੰਦਰ ਸਿੰਘ ਪਰਮਾਰ ਨੂੰ ਸੂਬਾ ਦਫ਼ਤਰ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਡਿਜ਼ੀਟਲ ਅਤੇ ਸੰਚਾਰ ਪ੍ਰਬੰਧ ਨੂੰ ਮਜ਼ਬੂਤ ਕਰਨ ਲਈ ਕੰਵਰ ਇੰਦਰਜੀਤ ਸਿੰਘ ਨੂੰ ਸੂਬਾ ਆਈ.ਟੀ. ਕਨਵੀਨਰ ਅਤੇ ਅਜੈ ਅਰੋੜਾ ਨੂੰ ਸੂਬਾ ਸੋਸ਼ਲ ਮੀਡੀਆ ਕਨਵੀਨਰ ਬਣਾਇਆ ਗਿਆ ਹੈ।ਮੋਰਚਿਆਂ ਦੀਆਂ ਨਿਯੁਕਤੀਆਂ ਵਿਚ ਅਨੁਜ ਖੋਸਲਾ ਨੂੰ ਯੁਵਾ ਮੋਰਚਾ, ਬੀਬਾ ਜੈ ਇੰਦਰ ਕੌਰ ਨੂੰ ਮਹਿਲਾ ਮੋਰਚਾ, ਲਖਵਿੰਦਰ ਸਿੰਘ ਨੂੰ ਕਿਸਾਨ ਮੋਰਚਾ, ਸ਼ੀਤਲ ਅੰਗੂਰਾਲ ਨੂੰ ਐਸ.ਸੀ. ਮੋਰਚਾ ਅਤੇ ਸ਼ਿਵਰਾਜ ਚੌਧਰੀ ਨੂੰ ਓ.ਬੀ.ਸੀ. ਮੋਰਚੇ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਲੰਬੇ ਸਮੇਂ ਬਾਅਦ ਯੁਵਾ ਮੋਰਚੇ ਨੂੰ ਅਨੁਜ ਖੋਸਲਾ ਦੇ ਰੂਪ ਵਿਚ ਨਵਾਂ ਸੂਬਾ ਪ੍ਰਧਾਨ ਮਿਲਿਆ ਹੈ। ਮੀਡੀਆ ਅਤੇ ਸੰਚਾਰ ਵਿੰਗ ਵਿਚ ਐਸ.ਐਸ. ਚੰਨੀ ਨੂੰ ਮੁੱਖ ਬੁਲਾਰਾ, ਵਿਨੀਤ ਜੋਸ਼ੀ ਨੂੰ ਸੂਬਾ ਮੀਡੀਆ ਮੁਖੀ, ਜਦਕਿ ਪ੍ਰਿਤਪਾਲ ਸਿੰਘ ਬੱਲੀਏਵਾਲ ਅਤੇ ਸਾਬਕਾ ਆਈ.ਏ.ਐਸ. ਪਰਮਪਾਲ ਕੌਰ ਸਿੱਧੂ ਨੂੰ ਸੂਬਾ ਮੀਡੀਆ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਬਿਕਰਮਜੀਤ ਸਿੰਘ ਚੀਮਾ ਨੂੰ ਸੂਬਾ ਸੈੱਲ ਕੋਆਰਡੀਨੇਟਰ ਅਤੇ ਹਰਵਿੰਦਰ ਸਿੰਘ ਸੰਧੂ, ਭਾਨੂ ਪ੍ਰਤਾਪ ਸਿੰਘ ਅਤੇ ਇੰਜੀਨੀਅਰ ਕਨਵਰਵੀਰ ਸਿੰਘ ਤੋਹੜਾ ਨੂੰ ਸੂਬਾ ਸੈੱਲ ਸਹਿ-ਕੋਆਰਡੀਨੇਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੀਂ ਟੀਮ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਅਤੇ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਨੂੰ ਪਿੰਡ-ਪਿੰਡ ਅਤੇ ਬੂਥ ਪੱਧਰ ਤੱਕ ਪਹੁੰਚਾਉਣ ਦੇ ਨਾਲ-ਨਾਲ ਕਾਰਕੁਨਾਂ ਨੂੰ ਹੋਰ ਸਰਗਰਮ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੀਆਂ ਸੰਗਠਨਾਤਮਕ ਗਤੀਵਿਧੀਆਂ ਅਤੇ ਚੋਣਾਂ ਲਈ ਪਾਰਟੀ ਨੂੰ ਹੋਰ ਮਜ਼ਬੂਤੀ ਨਾਲ ਤਿਆਰ ਕੀਤਾ ਜਾ ਸਕੇ।