09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪੰਜਾਬ ਭਾਜਪਾ ਦੇ ਨਵੇਂ ਜਥੇਬੰਦਕ ਢਾਂਚੇ ’ਚ ਮਾਝਾ, ਮਾਲਵਾ ਤੇ ਦੋਆਬਾ ਖੇਤਰ ਦੇ ਸੁਮੇਲ ਦੇ ਬਾਵਜੂਦ ਟਕਸਾਲੀ ਭਾਜਪਾਈਆਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਹੈ ਮਹਿੰਗਾ ਸੰਦੀਪ ਕੁਮਾਰ ਮਾਹਨਾ

ਚੰਡੀਗੜ੍ਹ, 3 ਅਗਸਤ –ਪੰਜਾਬ ਭਾਰਤੀ ਜਨਤਾ ਪਾਰਟੀ ਦੀ ਨਵੀਂ ਸੂਬਾ ਕਾਰਜਕਾਰਨੀ ਦੇ ਐਲਾਨ ਨਾਲ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਨਵਾਂ ਰੂਪ ਤਾਂ ਮਿਲ ਗਿਆ ਹੈ, ਪਰ ਨਵੀਂ ਟੀਮ ਦੀ ਬਣਤਰ ਨੇ ਪਾਰਟੀ ਦੇ ਅੰਦਰ ਕਈ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ। ਸੂਬਾ ਕਾਰਜਕਾਰਨੀ ਵਿਚ ਕਈ ਟਕਸਾਲੀ ਅਤੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਆਗੂਆਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਨਾਲ-ਨਾਲ ਲੁਧਿਆਣਾ ਅਤੇ ਮੁਹਾਲੀ ਜ਼ਿਲ੍ਹਿਆਂ ਨਾਲ ਸਬੰਧਿਤ ਆਗੂਆਂ ਨੂੰ ਮਿਲੀ ਵੱਧ ਤਰਜੀਹ ਨੂੰ ਲੈ ਕੇ ਭਾਜਪਾ ਦੇ ਸਿਆਸੀ ਅਤੇ ਜਥੇਬੰਦਕ ਹਲਕਿਆਂ ਵਿਚ ਚਰਚਾ ਤੇਜ਼ ਹੋ ਗਈ ਹੈ।

Ad Position 21
No active advertisement
ਅਜੀਤ ਡੈਸਕ 04-08-2026
ਚੰਡੀਗੜ੍ਹ, 3 ਅਗਸਤ –ਪੰਜਾਬ ਭਾਰਤੀ ਜਨਤਾ ਪਾਰਟੀ ਦੀ ਨਵੀਂ ਸੂਬਾ ਕਾਰਜਕਾਰਨੀ ਦੇ ਐਲਾਨ ਨਾਲ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਨਵਾਂ ਰੂਪ ਤਾਂ ਮਿਲ ਗਿਆ ਹੈ, ਪਰ ਨਵੀਂ ਟੀਮ ਦੀ ਬਣਤਰ ਨੇ ਪਾਰਟੀ ਦੇ ਅੰਦਰ ਕਈ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ। ਸੂਬਾ ਕਾਰਜਕਾਰਨੀ ਵਿਚ ਕਈ ਟਕਸਾਲੀ ਅਤੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਆਗੂਆਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਨਾਲ-ਨਾਲ ਲੁਧਿਆਣਾ ਅਤੇ ਮੁਹਾਲੀ ਜ਼ਿਲ੍ਹਿਆਂ ਨਾਲ ਸਬੰਧਿਤ ਆਗੂਆਂ ਨੂੰ ਮਿਲੀ ਵੱਧ ਤਰਜੀਹ ਨੂੰ ਲੈ ਕੇ ਭਾਜਪਾ ਦੇ ਸਿਆਸੀ ਅਤੇ ਜਥੇਬੰਦਕ ਹਲਕਿਆਂ ਵਿਚ ਚਰਚਾ ਤੇਜ਼ ਹੋ ਗਈ ਹੈ। ਨਵੀਂ ਕਾਰਜਕਾਰਨੀ ਵਿਚ ਕੁੱਝ ਨਵੇਂ ਚਿਹਰਿਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪ ਕੇ ਪਾਰਟੀ ਨੇ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣ ਦਾ ਸੰਦੇਸ਼ ਦਿੱਤਾ ਹੈ, ਪਰ ਦੂਜੇ ਪਾਸੇ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਕਰਨ, ਔਖੇ ਸਮਿਆਂ ਵਿਚ ਜੱਥੇਬੰਦੀ ਨੂੰ ਸਰਗਰਮ ਰੱਖਣ ਅਤੇ ਲੰਮੇ ਸਮੇਂ ਤੋਂ ਭਾਜਪਾ ਦੀ ਵਿਚਾਰਧਾਰਾ ਨਾਲ ਜੁੜੇ ਕਈ ਟਕਸਾਲੀ ਆਗੂਆਂ ਨੂੰ ਸੂਚੀ ਵਿਚ ਥਾਂ ਨਾ ਮਿਲਣ ਕਾਰਨ ਅੰਦਰਖਾਤੇ ਨਾਰਾਜ਼ਗੀ ਦੀਆਂ ਆਵਾਜ਼ਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ। ਪਾਰਟੀ ਨਾਲ ਜੁੜੇ ਕੁੱਝ ਆਗੂਆਂ ਦਾ ਕਹਿਣਾ ਹੈ ਕਿ ਨਵੀਂ ਟੀਮ ਬਣਾਉਂਦੇ ਸਮੇਂ ਤਜਰਬੇ ਅਤੇ ਜਥੇਬੰਦਕ ਯੋਗਦਾਨ ਨੂੰ ਉਮੀਦ ਅਨੁਸਾਰ ਮਹੱਤਵ ਨਹੀਂ ਦਿੱਤਾ ਗਿਆ। ਉਨ੍ਹਾਂ ਅਨੁਸਾਰ ਕਈ ਅਜਿਹੇ ਆਗੂ, ਜਿਨ੍ਹਾਂ ਨੇ ਪਾਰਟੀ ਦੇ ਵਿਸਥਾਰ ਲਈ ਲੰਮੇ ਸਮੇਂ ਤੱਕ ਕੰਮ ਕੀਤਾ ਅਤੇ ਵੱਖ-ਵੱਖ ਜਥੇਬੰਦਕ ਜ਼ਿੰਮੇਵਾਰੀਆਂ ਨਿਭਾਈਆਂ, ਉਹ ਇਸ ਵਾਰ ਸੂਬਾ ਕਾਰਜਕਾਰਨੀ ਤੋਂ ਬਾਹਰ ਰਹਿ ਗਏ ਹਨ। ਕੁੱਝ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਸੂਬਾ ਕਾਰਜਕਾਰਨੀ ਬਣਾਉਂਦੇ ਸਮੇਂ ਖੇਤਰੀ ਸੰਤੁਲਨ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਾਇਮ ਰੱਖਿਆ ਜਾਣਾ ਚਾਹੀਦਾ ਸੀ। ਉਨ੍ਹਾਂ ਦਾ ਤਰਕ ਹੈ ਕਿ ਪਾਰਟੀ ਨੂੰ ਮਾਝਾ, ਦੋਆਬਾ ਅਤੇ ਮਾਲਵਾ ਦੇ ਸਾਰੇ ਖੇਤਰਾਂ ਵਿਚ ਜਥੇਬੰਦਕ ਸੰਤੁਲਨ ਬਣਾਉਣ ਦੀ ਲੋੜ ਹੈ, ਤਾਂ ਜੋ ਹਰ ਜ਼ਿਲ੍ਹੇ ਅਤੇ ਖੇਤਰ ਦੇ ਸਰਗਰਮ ਆਗੂਆਂ ਨੂੰ ਬਣਦੀ ਨੁਮਾਇੰਦਗੀ ਮਿਲ ਸਕੇ। ਪੰਜਾਬ ਵਿਚ ਭਾਜਪਾ ਆਪਣਾ ਜਥੇਬੰਦਕ ਆਧਾਰ ਹੋਰ ਮਜ਼ਬੂਤ ਕਰਨ ਅਤੇ ਸੂਬੇ ਦੇ ਹਰ ਖੇਤਰ ਵਿਚ ਸਿਆਸੀ ਪਕੜ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਵਿਚ ਨਵੀਂ ਸੂਬਾ ਕਾਰਜਕਾਰਨੀ ਦੀ ਕਾਰਗੁਜ਼ਾਰੀ ਅਤੇ ਪਾਰਟੀ ਦੇ ਅੰਦਰ ਪੈਦਾ ਹੋ ਰਹੇ ਸੰਤੁਲਨ ਦੇ ਸਵਾਲ ਲੀਡਰਸ਼ਿਪ ਲਈ ਅਹਿਮ ਹੋਣਗੇ। ਕਿਸੇ ਵੀ ਪਾਰਟੀ ਲਈ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣਾ ਜ਼ਰੂਰੀ ਹੁੰਦਾ ਹੈ, ਪਰ ਇਸ ਦੇ ਨਾਲ-ਨਾਲ ਤਜਰਬੇਕਾਰ ਅਤੇ ਟਕਸਾਲੀ ਆਗੂਆਂ ਦੀ ਭੂਮਿਕਾ ਨੂੰ ਵੀ ਬਣਾਈ ਰੱਖਣਾ ਲਾਜ਼ਮੀ ਹੈ।ਪੰਜਾਬ ਭਾਜਪਾ ਦੀ ਨਵੀਂ ਟੀਮ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਉਹ ਨਵੇਂ ਚਿਹਰਿਆਂ ਨੂੰ ਮੌਕਾ ਦੇਣ ਦੇ ਨਾਲ-ਨਾਲ ਪੁਰਾਣੇ ਆਗੂਆਂ ਦੇ ਤਜਰਬੇ ਅਤੇ ਜਥੇਬੰਦਕ ਯੋਗਦਾਨ ਨੂੰ ਵੀ ਸਹੀ ਢੰਗ ਨਾਲ ਵਰਤੇ।
Ad Position 22
No active advertisement
ਪਿਛਲੀ ਖ਼ਬਰ ਰਾਖਵੇਂ ਵਰਗਾਂ ਅਤੇ ਦਰਮਿਆਨੀ ਕਿਰਸਾਨੀ ਦਾ ਚੰਨੀ ਦੇ ਹੱਕ ਵਿਚ ਲਾਮਬੱਧ ਹੋਣਾ ਪੰਜਾਬ ’ ਚ ਨਵੀਂ ਸਫਬੰਦੀ ਦੀ ਸ਼ੁਰੂਆਤ ਅਮਨ... ਅਗਲੀ ਖ਼ਬਰ ਹੁਸ਼ਿਆਰਪੁਰ ਭਾਜਪਾ ’ ਚ ਧੜੇਬੰਦੀ ਦਾ ਕਾਟੋ - ਕਲੇਸ਼ ਵਧਿਆ
Ad Position 24