09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਰਾਖਵੇਂ ਵਰਗਾਂ ਅਤੇ ਦਰਮਿਆਨੀ ਕਿਰਸਾਨੀ ਦਾ ਚੰਨੀ ਦੇ ਹੱਕ ਵਿਚ ਲਾਮਬੱਧ ਹੋਣਾ ਪੰਜਾਬ ’ ਚ ਨਵੀਂ ਸਫਬੰਦੀ ਦੀ ਸ਼ੁਰੂਆਤ ਅਮਨਦੀਪ ਸਿੰਘ ਬਿੱਟਾ

ਸੰਗਰੂਰ, 3 ਅਗਸਤ–ਕਾਂਗਰਸ ਵਲੋਂ ਪੰਜਾਬ ਭਰ ਵਿਚ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਹਰ ਬੂਥ, ਕਾਂਗਰਸ ਮਜਬੂਤ’ ਦੇ ਅੰਤਰਗਤ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਨਸਾ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵਲੋਂ ਮੀਟਿੰਗਾਂ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਖਿਲਾਫ ਨਾਅਰੇਬਾਜੀ ਕਰਨ ਦੇ ਨਾਲ ਨਾਲ ਚੰਨੀ ਦੇ ਹੱਕ ਵਿਚ ਕੀਤੀ ਜਾ ਰਹੀ ਨਾਅਰੇਬਾਜੀ ਨੇ ਕੇਵਲ ਕਾਂਗਰਸ ਵਿਚ ਹੀ ਨਹੀਂ ਬਲਕਿ ਵਿਰੋਧੀ ਰਾਜਨੀਤਕ ਦਲਾਂ ਵਿਚ ਵੀ ਚਰਚਾਵਾਂ ਦਾ ਬਾਜ਼ਾਰ ਗਰਮਾ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਦਾ ਪ੍ਰਭਾਵ ਜੋ ਕੇਵਲ ਕੁਝ ਕੁ ਜ਼ਿਲ੍ਹਿਆਂ ਵਿਚ ਮੰਨਿਆ ਜਾਂਦਾ ਸੀ, ਦੀ ਰਾਜਨੀਤਕ ਪੈਂਠ ਹੁਣ ਪੂਰੇ ਪੰਜਾਬ ਵਿਚ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ।

Ad Position 21
No active advertisement
ਅਜੀਤ ਡੈਸਕ 04-08-2026
ਸੰਗਰੂਰ, 3 ਅਗਸਤ–ਕਾਂਗਰਸ ਵਲੋਂ ਪੰਜਾਬ ਭਰ ਵਿਚ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਹਰ ਬੂਥ, ਕਾਂਗਰਸ ਮਜਬੂਤ’ ਦੇ ਅੰਤਰਗਤ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਨਸਾ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵਲੋਂ ਮੀਟਿੰਗਾਂ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਖਿਲਾਫ ਨਾਅਰੇਬਾਜੀ ਕਰਨ ਦੇ ਨਾਲ ਨਾਲ ਚੰਨੀ ਦੇ ਹੱਕ ਵਿਚ ਕੀਤੀ ਜਾ ਰਹੀ ਨਾਅਰੇਬਾਜੀ ਨੇ ਕੇਵਲ ਕਾਂਗਰਸ ਵਿਚ ਹੀ ਨਹੀਂ ਬਲਕਿ ਵਿਰੋਧੀ ਰਾਜਨੀਤਕ ਦਲਾਂ ਵਿਚ ਵੀ ਚਰਚਾਵਾਂ ਦਾ ਬਾਜ਼ਾਰ ਗਰਮਾ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਦਾ ਪ੍ਰਭਾਵ ਜੋ ਕੇਵਲ ਕੁਝ ਕੁ ਜ਼ਿਲ੍ਹਿਆਂ ਵਿਚ ਮੰਨਿਆ ਜਾਂਦਾ ਸੀ, ਦੀ ਰਾਜਨੀਤਕ ਪੈਂਠ ਹੁਣ ਪੂਰੇ ਪੰਜਾਬ ਵਿਚ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਸੂਤਰ ਦੱਸਦੇ ਹਨ ਕਿ ਕੇਵਲ ਕਾਂਗਰਸ ਨਾਲ ਸਬੰਧਤ ਐਸ.ਸੀ, ਪੱਛੜੀ ਸ਼੍ਰੇਣੀਆਂ ਨਾਲ ਸਬੰਧਤ ਵਰਗ ਦੇ ਨਾਲ ਨਾਲ ਮੱਧਵਰਗੀ ਸ਼੍ਰੇਣੀ ਦੇ ਕਿਸਾਨਾਂ ਵਿਚ ਹੀ ਨਹੀਂ ਬਲਕਿ ਰਾਜਨੀਤਕ ਮੰਚ ਤੋਂ ਨਿਰਲੇਪ ਉਪਰੋਕਤ ਸ੍ਰੇਣੀਆਂ ਨਾਲ ਸਬੰਧ ਰੱਖਣ ਵਾਲੇ ਵਰਗ ਵੀ ਚਰਨਜੀਤ ਸਿੰਘ ਚੰਨੀ ਦੀ ਲੋਕ ਪ੍ਰਿਯਤਾ ਵਿਚ ਰੰਗੇ ਨਜ਼ਰ ਆ ਰਹੇ ਹਨ। ਇਸ ਦੀ ਪ੍ਰਤੱਖ ਉਦਾਹਰਨ ਸੰਗਰੂਰ ਵਿਚ ਬੀਤੇ ਦਿਨੀਂ ਉਸ ਵੇਲੇ ਦੇਖਣ ਨੂੰ ਮਿਲੀ ਜਦ ਜ਼ਿਲ੍ਹੇ ਦੇ ਤਾਕਤਵਰ ਕਹੇ ਜਾਣ ਵਾਲੇ ਆਗੂ ਵਿਜੈਇੰਦਰ ਸਿੰਗਲਾ ਦੇ ਕੱਟੜ ਸਮਰਥਕ ਸਮਝੇ ਜਾਣ ਵਾਲੇ ਰਣਜੀਤ ਸਿੰਘ ਤੂਰ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਮਨਜੀਤ ਸਿੰਘ ਭਿੰਡਰਾਂ, ਚਮਕੌਰ ਸਿੰਘ ਜੱਸੀ ਕਰਤਾਰਪੁਰਾ, ਹਰੀ ਸਿੰਘ ਫੱਗੂਵਾਲਾ ਆਪ ਮੁਹਾਰੇ ਹੀ ਚੰਨੀ ਦੇ ਹੱਕ ਵਿਚ ਨਾਅਰੇਬਾਜੀ ਕਰਦੇ ਦੇਖੇ ਗਏ। ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਅਤੇ ਵਿਧਾਇਕ ਕਾਲਾ ਢਿੱਲੋਂ ਨੇ ਪੂਰੀ ਮੀਟਿੰਗ ਦੀ ਕਮਾਨ ਆਪਣੇ ਹੱਥ ਵਿਚ ਰੱਖੀ ਪਰ ਉੱਥੇ ਵੀ ਕੁਝ ਆਗੂਆਂ ਨੇ ਆਪ ਮੁਹਾਰੇ ਹੀ ਚੰਨੀ ਦੇ ਹੱਕ ਵਿਚ ਜਾ ਕੇ ਆਪਣੀ ਭੜਾਸ ਨਾਅਰਿਆਂ ਰਾਹੀਂ ਕੱਢੀ। ਰਾਖਵੇਂ ਵਰਗਾਂ ਅਤੇ ਦਰਮਿਆਨੀ ਜਿਮੀਂਦਾਰ ਜਮਾਤ ਵਿਚ ਚੰਨੀ ਦੇ ਹੱਕ ਵਿਚ ਉੱਠ ਰਹੀ ਇਹ ਆਵਾਜ ਪੰਜਾਬ ਦੇ ਰਾਜਨੀਤਕ ਨਕਸ਼ੇ ਉੱਤੇ ਨਵੀਂ ਦਸਤਕ ਦਾ ਆਗਾਜ ਹੈ। ਚੰਨੀ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਕਾਂਗਰਸ ਵਿਚ ਰਹਿ ਕੇ ਆਪਣੀ ਰਾਜਨੀਤਕ ਭਵਿੱਖ ਤਲਾਸ਼ਣ ਦੇ ਰੌਂਅ ਵਿਚ ਹਨ। ਸੰਭਵ ਹੈ ਕਿ ਲੋਕ ਸਭਾ ਇਜਲਾਸ ਉਪਰੰਤ ਪੰਜਾਬ ਕਾਂਗਰਸ ਦਾ ਕਲੇਸ਼ ਨਿਬੇੜਣ ਲਈ ਹਾਈ ਕਮਾਨ ਮੁੜ ਹੰਭਲਾ ਮਾਰ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਕੀ ਦੇ ਤਾਜਪੋਸ਼ੀ ਸਮਾਗਮ ’ਚ ਚੰਨੀ ਦਾ ਵੱਡਾ ਐਲਾਨ ਕਾਂਗਰਸ ਸਰਕਾਰ ਬਣੀ ਤਾਂ ਧੱਕੇ ਨਾਲ ਬਣੀਆਂ ਕਮੇਟੀਆਂ ਭੰਗ ਕਰਕੇ ਮ... ਅਗਲੀ ਖ਼ਬਰ ਪੰਜਾਬ ਭਾਜਪਾ ਦੇ ਨਵੇਂ ਜਥੇਬੰਦਕ ਢਾਂਚੇ ’ਚ ਮਾਝਾ, ਮਾਲਵਾ ਤੇ ਦੋਆਬਾ ਖੇਤਰ ਦੇ ਸੁਮੇਲ ਦੇ ਬਾਵਜੂਦ ਟਕਸਾਲੀ ਭਾਜਪਾਈਆਂ ਨੂ...
Ad Position 24