09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪਿੰਕੀ ਦੇ ਤਾਜਪੋਸ਼ੀ ਸਮਾਗਮ ’ਚ ਚੰਨੀ ਦਾ ਵੱਡਾ ਐਲਾਨ ਕਾਂਗਰਸ ਸਰਕਾਰ ਬਣੀ ਤਾਂ ਧੱਕੇ ਨਾਲ ਬਣੀਆਂ ਕਮੇਟੀਆਂ ਭੰਗ ਕਰਕੇ ਮੁੜ ਹੋਣਗੀਆਂ ਚੋਣਾਂ

ਫ਼ਿਰੋਜ਼ਪੁਰ , 3 ਅਗਸਤ ( ਸੁਖਵਿੰਦਰ ਸਿੰਘ )- ਨਗਰ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨਾਂ ਦੀ ਤਾਜਪੋਸ਼ੀ ਸਮਾਗਮ ਗਰੈਂਡ ਪੈਲੇਸ , ਬਾਰਡਰ ਰੋਡ , ਫਿਰੋਜ਼ਪੁਰ ਵਿਖੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ । ਸਮਾਗਮ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ , ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ , ਬੀਬੀ ਕਰਨ ਬਰਾੜ , ਮੁਹੰਮਦ ਸਦੀਕ , ਦਵਿੰਦਰ ਸਿੰਘ ਘੁਬਾਇਆ , ਅਜੇਪਾਲ ਸੰਧੂ , ਭੁਪਿੰਦਰ ਸਾਹੂ ਕੇ , ਜੋਲੀ ਜਲਾਦਪੁਰ ਸਮੇਤ ਕਈ ਆਗੂ ਅਤੇ ਵਰਕਰ ਤੇ ਸਮਰਥਕ ਹਾਜ਼ਰ ਸਨ ।

Ad Position 21
No active advertisement
ਅਜੀਤ ਡੈਸਕ 04-08-2026
ਫ਼ਿਰੋਜ਼ਪੁਰ , 3 ਅਗਸਤ ( ਸੁਖਵਿੰਦਰ ਸਿੰਘ )- ਨਗਰ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨਾਂ ਦੀ ਤਾਜਪੋਸ਼ੀ ਸਮਾਗਮ ਗਰੈਂਡ ਪੈਲੇਸ , ਬਾਰਡਰ ਰੋਡ , ਫਿਰੋਜ਼ਪੁਰ ਵਿਖੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ । ਸਮਾਗਮ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ , ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ , ਬੀਬੀ ਕਰਨ ਬਰਾੜ , ਮੁਹੰਮਦ ਸਦੀਕ , ਦਵਿੰਦਰ ਸਿੰਘ ਘੁਬਾਇਆ , ਅਜੇਪਾਲ ਸੰਧੂ , ਭੁਪਿੰਦਰ ਸਾਹੂ ਕੇ , ਜੋਲੀ ਜਲਾਦਪੁਰ ਸਮੇਤ ਕਈ ਆਗੂ ਅਤੇ ਵਰਕਰ ਤੇ ਸਮਰਥਕ ਹਾਜ਼ਰ ਸਨ । ਸਮਾਗਮ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਸਚਦੇਵਾ , ਸੀਨੀਅਰ ਵਾਈਸ ਪ੍ਰਧਾਨ ਬੋਹੜ ਸਿੰਘ ਅਤੇ ਵਾਈਸ ਪ੍ਰਧਾਨ ਮਨੀ ਖੋਖਰ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਪ੍ਰਧਾਨਗੀ ਦੀਆਂ ਕੁਰਸੀਆਂ ’ ਤੇ ਬਿਠਾਇਆ ਗਿਆ । ਇਸ ਮੌਕੇ ਕਾਂਗਰਸ ਆਗੂਆਂ ਨੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ । ਸਮਾਗਮ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਫਿਰੋਜ਼ਪੁਰ ਵਿਚ ਕਾਂਗਰਸ ਨੇ ਨਗਰ ਕੌਂਸਲ ਦੀਆਂ ਚੋਣਾਂ ਵਿਚ ਲੋਕਾਂ ਦਾ ਭਰੋਸਾ ਜਿੱਤਿਆ ਹੈ ਅਤੇ ਇਹ ਜਿੱਤ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ । ਉਨ੍ਹਾਂ ਨੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਨਵੇਂ ਚੁਣੇ ਪ੍ਰਧਾਨ ਅਸ਼ੋਕ ਸਚਦੇਵਾ , ਸੀਨੀਅਰ ਵਾਈਸ ਪ੍ਰਧਾਨ ਬੋਹੜ ਸਿੰਘ , ਵਾਈਸ ਪ੍ਰਧਾਨ ਮਨੀ ਖੋਖਰ ਅਤੇ ਸਮੂਹ ਕਾਂਗਰਸ ਵਰਕਰਾਂ ਨੂੰ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਆਬਕਾਰੀ ਵਿਭਾਗ ਨੂੰ ਮਿਲੀ 38.05 ਕਰੋੋੜ ਦੇ ਮੁੱਲ ਦੀਆਂ 40 ਜਾਇਦਾਦਾਂ ਵੇਚਣ ਦੀ ਮਨਜ਼ੂਰੀ ਲਾਇਸੈਂਸ ਫੀਸਾਂ ਦੀ ਕਰੀਬ 32... ਅਗਲੀ ਖ਼ਬਰ ਰਾਖਵੇਂ ਵਰਗਾਂ ਅਤੇ ਦਰਮਿਆਨੀ ਕਿਰਸਾਨੀ ਦਾ ਚੰਨੀ ਦੇ ਹੱਕ ਵਿਚ ਲਾਮਬੱਧ ਹੋਣਾ ਪੰਜਾਬ ’ ਚ ਨਵੀਂ ਸਫਬੰਦੀ ਦੀ ਸ਼ੁਰੂਆਤ ਅਮਨ...
Ad Position 24