09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਆਬਕਾਰੀ ਵਿਭਾਗ ਨੂੰ ਮਿਲੀ 38.05 ਕਰੋੋੜ ਦੇ ਮੁੱਲ ਦੀਆਂ 40 ਜਾਇਦਾਦਾਂ ਵੇਚਣ ਦੀ ਮਨਜ਼ੂਰੀ ਲਾਇਸੈਂਸ ਫੀਸਾਂ ਦੀ ਕਰੀਬ 323 ਕਰੋੜ ਦੀ ਡਿਫਾਲਟਰਾਂ ਤੋਂ ਕਰਨੀ ਹੈ ਵਸੂਲੀ

ਜਲੰਧਰ, 3 ਅਗਸਤ (ਸ਼ਿਵ ਸ਼ਰਮਾ)-‘ਆਪ’ ਸਰਕਾਰ ਨੇ ਲੰਬੇ ਸਮੇਂ ਤੋਂ ਆਬਕਾਰੀ ਵਿਭਾਗ ਦੇ ਡਿਫਾਲਟਰਾਂ ਖਿਲਾਫ ਕਾਰਵਾਈ ਤੇਜ਼ ਕਰਦੇ ਹੋਏ ਉਨ੍ਹਾਂ ਦੀਆਂ 38. 05 ਕਰੋੜ ਦੇ ਮੁੱਲ ਦੀਆਂ ਜਾਇਦਾਦਾਂ ਨੂੰ ਵੇਚਣ ਲਈ ਆਬਕਾਰੀ ਵਿਭਾਗ ਨੂੰ ਮਨਜੂਰੀ ਦੇ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 04-08-2026
ਜਲੰਧਰ, 3 ਅਗਸਤ (ਸ਼ਿਵ ਸ਼ਰਮਾ)-‘ਆਪ’ ਸਰਕਾਰ ਨੇ ਲੰਬੇ ਸਮੇਂ ਤੋਂ ਆਬਕਾਰੀ ਵਿਭਾਗ ਦੇ ਡਿਫਾਲਟਰਾਂ ਖਿਲਾਫ ਕਾਰਵਾਈ ਤੇਜ਼ ਕਰਦੇ ਹੋਏ ਉਨ੍ਹਾਂ ਦੀਆਂ 38.05 ਕਰੋੜ ਦੇ ਮੁੱਲ ਦੀਆਂ ਜਾਇਦਾਦਾਂ ਨੂੰ ਵੇਚਣ ਲਈ ਆਬਕਾਰੀ ਵਿਭਾਗ ਨੂੰ ਮਨਜੂਰੀ ਦੇ ਦਿੱਤੀ ਹੈ। ਆਬਕਾਰੀ ਵਿਭਾਗ ਦੀਆਂ ਇਹ ਰਕਮਾਂ ਡਿਫਾਲਟਰਾਂ ਵੱਲ ਫਸੀਆਂ ਹੋਈਆਂ ਸਨ ਜਿਨਾਂ ਦੀ ਵਸੂਲੀ ਲਈ ਆਬਕਾਰੀ ਵਿਭਾਗ ਵਲੋਂ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਆਬਕਾਰੀ ਵਿਭਾਗ ਨੇ ਸਾਲ 20215-16 ਵਿਚ ਲਾਇਸੈਂਸ ਫੀਸਾਂ ਦੇ ਡਿਫਾਲਟਰਾਂ ਤੋਂ 4.11 ਕਰੋੜ ਰੁਪਏ ਵਸੂਲ ਕਰਨੇ ਸੀ। ਸਾਲ 2016-17 ਵਿਚ 265.29 ਕਰੋ਼ੜ ਤੇ ਸਾਲ 2017-18 ਵਿਚ ਡਿਫਾਲਟਰਾਂ ਵੱਲ 54.56 ਕਰੋੜ ਰੁਪਏ ਦੀ ਰਕਮ ਖੜੀ ਸੀ। ਉਕਤ ਕਰੋੜਾਂ ਰੁਪਏ ਦੀਆਂ ਰਕਮਾਂ ਦੀ ਵਸੂਲੀ ਲਈ ਆਬਕਾਰੀ ਵਿਭਾਗ ਵਲੋਂ ਕੁਝ ਸਮਾਂ ਪਹਿਲਾਂ ਹੀ ਵਸੂਲੀ ਅਭਿਆਨ ਸ਼ੁਰੂ ਕੀਤਾ ਗਿਆ ਸੀ। ਆਬਕਾਰੀ ਵਿਭਾਗ ਨੇ ਇਨ੍ਹਾਂ ਸਾਲਾਂ ਦੇ ਕਰੀਬ 159 ਕੇਸਾਂ ਵਿਚ 323 ਕਰੋੜ ਰੁਪਏ ਦੇ ਕਰੀਬ ਵਸੂਲੀ ਲੈਣੀ ਸੀ। ਪੰਜਾਬ ਸਰਕਾਰ ਦੀ ਹਦਾਇਤ ’ਤੇ ਆਬਕਾਰੀ ਵਿਭਾਗ ਵਲੋਂ ਡਿਫਾਲਟਰਾਂ ਦੀਆਂ 75 ਜਾਇਦਾਦਾਂ ਜਬਤ ਕੀਤੀਆਂ ਸੀ, ਜਿਨ੍ਹਾਂ ਦਾ ਮੁੱਲ 48.82 ਕਰੋੇੜ ਰੁਪਏ ਦੇ ਕਰੀਬ ਸੀ। ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਆਬਕਾਰੀ ਵਿਭਾਗ ਨੂੰ 8.60 ਕਰੋ਼ੜ ਰੁਪਏ ਦੇ ਮੁੱਲ ਦੀਆਂ 11 ਜਾਇਦਾਦਾਂ ਨੂੰ ਵੇਚਣ ਦੀ ਮਨਜੂਰੀ ਦੇ ਦਿੱਤੀ ਹੈ ਜਿਸ ਨੂੰ ਕੁਝ ਦਿਨ ਬਾਅਦ ਵੇਚਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਇਸੇ ਤਰਾਂ ਨਾਲ ਵਿਭਾਗ ਵਲੋਂ 31 ਹੋਰ ਜਾਇਦਾਦਾਂ ਨੂੰ ਵੀ ਵੇਚਣ ਦੀ ਕਾਰਵਾਈ ਜਲਦੀ ਹੋਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਾਂਝ ਕੇਂਦਰਾਂ ’ ਚ ਹੁਣ ਆਧਾਰ ਕਾਰਡ ਨਹੀਂ ਚੱਲੇਗਾ ਅਗਲੀ ਖ਼ਬਰ ਪਿੰਕੀ ਦੇ ਤਾਜਪੋਸ਼ੀ ਸਮਾਗਮ ’ਚ ਚੰਨੀ ਦਾ ਵੱਡਾ ਐਲਾਨ ਕਾਂਗਰਸ ਸਰਕਾਰ ਬਣੀ ਤਾਂ ਧੱਕੇ ਨਾਲ ਬਣੀਆਂ ਕਮੇਟੀਆਂ ਭੰਗ ਕਰਕੇ ਮ...
Ad Position 24