10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪੰਜਾਬੀ ਨੌਜਵਾਨ ਦੀ ਝੀਲ ’ਚ ਡੁੱਬਣ ਕਾਰਨ ਮੌਤ

ਕੈਲਗਰੀ, 3 ਅਗਸਤ (ਜਸਜੀਤ ਸਿੰਘ ਧਾਮੀ)-ਕੈਨੇਡਾ ਦੇ ਅਲਬਰਟਾ ਸੂਬੇ ’ਚ ਸਥਿਤ ਕੁਆਰੀ ਝੀਲ ‘ਤੇ ਘੁੰਮਣ ਗਏ ਪੰਜਾਬੀ ਨੌਜਵਾਨ ਡਾ. ਹਰਵਿੰਦਰ ਦਹੀਆ (ਹੈਰੀ ਦਹੀਆ) ਦੀ ਡੁੱਬਣ ਕਾਰਨ ਮੌਤ ਹੋ ਗਈ।

Ad Position 21
No active advertisement
ਮ੍ਰਿਤਕ ਡਾ.ਹਰਵਿੰਦਰ ਸਿੰਘ ਦਹੀਆ ਦੀ ਪੁਰਾਣੀ ਤਸਵੀਰ| 04-08-2026
ਕੈਲਗਰੀ, 3 ਅਗਸਤ (ਜਸਜੀਤ ਸਿੰਘ ਧਾਮੀ)-ਕੈਨੇਡਾ ਦੇ ਅਲਬਰਟਾ ਸੂਬੇ ’ਚ ਸਥਿਤ ਕੁਆਰੀ ਝੀਲ ‘ਤੇ ਘੁੰਮਣ ਗਏ ਪੰਜਾਬੀ ਨੌਜਵਾਨ ਡਾ. ਹਰਵਿੰਦਰ ਦਹੀਆ (ਹੈਰੀ ਦਹੀਆ) ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਉਮਰ ਕਰੀਬ 33 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਰੌਕੀ ਵਿਊ ਕਾਊਂਟੀ ਦਾ ਵਸਨੀਕ ਸੀ। ਜਾਣਕਾਰੀ ਅਨੁਸਾਰ ਡਾ. ਹਰਵਿੰਦਰ ਦਹੀਆ ਅਚਾਨਕ ਪੈਰ ਫਿਸਲਣ ਕਾਰਨ ਝੀਲ ’ਚ ਡਿੱਗ ਗਿਆ। ਸੂਚਨਾ ਮਿਲਣ ‘ਤੇ ਆਰ.ਸੀ.ਐਮ.ਪੀ. ਅਤੇ ਐਮਰਜੈਂਸੀ ਬਚਾਅ ਟੀਮ ਮੌਕੇ ’ਤੇ ਪਹੁੰਚੀ। ਲੰਬੇ ਖੋਜ ਅਭਿਆਨ ਤੋਂ ਬਾਅਦ ਨੌਜਵਾਨ ਦੀ ਲਾਸ਼ ਪਾਣੀ ਦੇ ਹੇਠਲੇ ਹਿੱਸੇ ਤੋਂ ਬਰਾਮਦ ਕੀਤੀ ਗਈ। ਪੁਲਿਸ ਨੇ ਇਹ ਵੀ ਦੱਸਿਆ ਕਿ ਇਸੇ ਝੀਲ ’ਚ ਇਕ 35 ਸਾਲਾ ਮੈਕਸੀਕਨ ਨਾਗਰਿਕ ਦੀ ਲਾਸ਼ ਵੀ ਐਮਰਜੈਂਸੀ ਅਮਲੇ ਨੂੰ ਮਿਲੀ ਹੈ। ਡਾ. ਹਰਵਿੰਦਰ ਦਹੀਆ ਦੀ ਅਚਾਨਕ ਮੌਤ ਦੀ ਖ਼ਬਰ ਨਾਲ ਪੰਜਾਬੀ ਭਾਈਚਾਰੇ ’ਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ੇਲਿੰਦਰਜੀਤ ਸਿੰਘ ਰਾਜਨ ਦਾ ਕਾਵਿ ਸੰਗ੍ਰਹਿ ‘ ਸਾਰੀ ਧਰਤੀ ਮੇਰੀ ’ ਪ੍ਰੋ : ਗੁਰਭਜਨ ਸਿੰਘ ਗਿੱਲ , ਦਰਸ਼ਨ ਬੁੱਟਰ , ਡਾ .... ਅਗਲੀ ਖ਼ਬਰ ਮਾਮਲਾ ਪਿੰਡ ਪੰਡੋਰੀ ਵਿਖੇ ਹੋਏ ਬੰਬ ਧਮਾਕੇ ਦਾ ਐਨ . ਆਈ . ਏ . ਨੂੰ ਸਪਲੀਮੈਂਟਰੀ ਚਾਰਜਸ਼ੀਟ ਦੀ ਪ੍ਰਮਾਣਿਤ ਕਾਪੀ ਜਾਰੀ ਕ...
Ad Position 24