10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸ਼ੇਲਿੰਦਰਜੀਤ ਸਿੰਘ ਰਾਜਨ ਦਾ ਕਾਵਿ ਸੰਗ੍ਰਹਿ ‘ ਸਾਰੀ ਧਰਤੀ ਮੇਰੀ ’ ਪ੍ਰੋ : ਗੁਰਭਜਨ ਸਿੰਘ ਗਿੱਲ , ਦਰਸ਼ਨ ਬੁੱਟਰ , ਡਾ . ਸ਼ਿੰਦਰਪਾਲ ਸਿੰਘ ਅਤੇ ਸੁਸ਼ੀਲ ਦੋਸਾਂਝ ਵਲੋਂ ਲੋਕ ਅਰਪਿਤ

ਬਾਬਾ ਬਕਾਲਾ ਸਾਹਿਬ 3 ਅਗਸਤ (ਅਜੀਤ ਬਿਊਰੋ)—ਰੋਜ਼ਾਨਾ ‘ਅਜੀਤ’ ਦੇ ਬਾਬਾ ਬਕਾਲਾ ਸਾਹਿਬ ਤੋਂ ਪ੍ਰਤੀਨਿਧ ਅਤੇ ਉੱਘੇ ਸ਼ਾਇਰ ਸ਼ੇਲਿੰਦਰਜੀਤ ਸਿੰਘ ਰਾਜਨ ਦਾ ਨਵਾਂ ਕਾਵਿ ਸੰਗ੍ਰਹਿ ‘ਸਾਰੀ ਧਰਤੀ ਮੇਰੀ’ ਪੰਜਾਬੀ ਜੁਬਾਨ ਦੇ ਨਾਮਵਰ ਲੇਖਕ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਰਜਿਸਟਰਾਰ ਡਾ. ਸ਼ਿੰਦਰਪਾਲ ਸਿੰਘ, ਹੁਣ ਦੇ ਸੰਪਾਦਕ ਸੁਸ਼ੀਲ ਦੋਸਾਂਝ ਨੇ ਸਾਥੀਆਂ ਸਮੇਤ ਲੋਕ ਅਰਪਿਤ ਕੀਤਾ ।

Ad Position 21
No active advertisement
ਅਜੀਤ ਡੈਸਕ 04-08-2026
ਬਾਬਾ ਬਕਾਲਾ ਸਾਹਿਬ 3 ਅਗਸਤ (ਅਜੀਤ ਬਿਊਰੋ)—ਰੋਜ਼ਾਨਾ ‘ਅਜੀਤ’ ਦੇ ਬਾਬਾ ਬਕਾਲਾ ਸਾਹਿਬ ਤੋਂ ਪ੍ਰਤੀਨਿਧ ਅਤੇ ਉੱਘੇ ਸ਼ਾਇਰ ਸ਼ੇਲਿੰਦਰਜੀਤ ਸਿੰਘ ਰਾਜਨ ਦਾ ਨਵਾਂ ਕਾਵਿ ਸੰਗ੍ਰਹਿ ‘ਸਾਰੀ ਧਰਤੀ ਮੇਰੀ’ ਪੰਜਾਬੀ ਜੁਬਾਨ ਦੇ ਨਾਮਵਰ ਲੇਖਕ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਰਜਿਸਟਰਾਰ ਡਾ. ਸ਼ਿੰਦਰਪਾਲ ਸਿੰਘ, ਹੁਣ ਦੇ ਸੰਪਾਦਕ ਸੁਸ਼ੀਲ ਦੋਸਾਂਝ ਨੇ ਸਾਥੀਆਂ ਸਮੇਤ ਲੋਕ ਅਰਪਿਤ ਕੀਤਾ । ਇਸ ਮੌਕੇ ਡਾ: ਸ਼ਿੰਦਰਪਾਲ ਸਿੰਘ ਸਮੇਤ ਬਹੁਤੇ ਬੁਲਾਰਿਆ ਨੇ ਪੁਸਤਕ ‘ਸਾਰੀ ਧਰਤੀ ਮੇਰੀ’ ਨੂੰ ਜੀ ਆਇਆਂ ਕਿਹਾ ਤੇ ‘ਰਾਜਨ’ ਨੂੰ ਇਸ ਸਾਰਥਿਕ ਯਤਨ ਲਈ ਵਧਾਈ ਦਿੱਤੀ । ਘਰ ਆਏ ਸਾਰੇ ਲੇਖਕਾਂ ਨੂੰ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਪਣੀਆਂ ਲਿਖੀਆਂ ਕਾਵਿ ਪੁਸਤਕਾਂ ਭੇਟ ਕੀਤੀਆਂ । ਇਸ ਮੌਕੇ ਬੁਲੰਦ ਸ਼ਾਇਰ ਮਨਜਿੰਦਰ ਧਨੋਆ, ਗੁਰਮੀਤ ਸਿੰਘ ਬਾਜਵਾ ਕਲਾਨੌਰ, ਮਾ: ਮਨਜੀਤ ਸਿੰਘ ਵੱਸੀ ਬਾਬਾ ਬਕਾਲਾ ਸਾਹਿਬ, ਸਾਹਿਤ ਸਭਾ ਸਮਰਾਲਾ ਦੇ ਪ੍ਰਤੀਨਿਧ ਮੈਡਮ ਯਤਿੰਦਰ ਕੌਰ ਮਾਹਲ, ਡਾ: ਲੇਖ ਰਾਜ ਸੁਜਾਨਪੁਰ, ਬੂਟਾ ਰਾਮ ਅਜ਼ਾਦ, ਡਾ. ਜਸਵੰਤ ਰਾਏ ਜ਼ਿਲ੍ਹਾ ਭਾਸ਼ਾ ਅਫ਼ਸਰ ਹੋਸ਼ਿਆਰਪੁਰ, ਸੁਰਿੰਦਰਜੀਤ ਚੌਹਾਨ (ਪ੍ਰੀਤ ਪਬਲੀਕੇਸ਼ਨ) ਅਤੇ ਹਰਪਲਿੰਦਰ ਸਿੰਘ ਬੱਬਨ ਸਮੇਤ ਕਈ ਸਮਰੱਥ ਲੇਖਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਕਿ ’ਚ ਬੰਬ ਧਮਾਕੇ ਵਿਚ ਇਕ ਹੋਰ ਪ੍ਰਮੁੱਖ ਧਾਰਮਿਕ ਕੱਟੜਪੰਥੀ ਦੀ ਮੌਤ ਅਗਲੀ ਖ਼ਬਰ ਪੰਜਾਬੀ ਨੌਜਵਾਨ ਦੀ ਝੀਲ ’ਚ ਡੁੱਬਣ ਕਾਰਨ ਮੌਤ
Ad Position 24