10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪਾਕਿ ’ਚ ਬੰਬ ਧਮਾਕੇ ਵਿਚ ਇਕ ਹੋਰ ਪ੍ਰਮੁੱਖ ਧਾਰਮਿਕ ਕੱਟੜਪੰਥੀ ਦੀ ਮੌਤ

ਅੰਮ੍ਰਿਤਸਰ, 3 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ‘ਚ ਅਣਪਛਾਤੇ ਬੰਦੂਕਧਾਰੀਆਂ ਵਲੋਂ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ ਨਾਲ ਜੁੜੇ ਕੱਟੜਪੰਥੀ ਨੇਤਾ ਮੌਲਾਨਾ ਇਸਮਾਈਲ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਸਿਰਫ਼ 48 ਘੰਟੇ ਬਾਅਦ ਇਸ ਹੋਰ ਕੱਟੜਪੰਥੀ ਮੌਲਵੀ ਨੂੰ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਅਨੁਸਾਰ ਅੱਜ ਲੋਅਰ ਸਾਊਥ ਵਜ਼ੀਰਿਸਤਾਨ ‘ਚ ਬੰਬ ਧਮਾਕੇ ਵਿਚ ਇਕ ਹੋਰ ਪ੍ਰਮੁੱਖ ਮੌਲਵੀ ਮੁਫ਼ਤੀ ਜਾਨਾ ਮੀਰ ਦੀ ਮੌਤ ਹੋ ਗਈ।

Ad Position 21
No active advertisement
ਮੌਲਵੀ ਮੁਫ਼ਤੀ ਜਾਨਾ ਮੀਰ 04-08-2026
ਅੰਮ੍ਰਿਤਸਰ, 3 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ‘ਚ ਅਣਪਛਾਤੇ ਬੰਦੂਕਧਾਰੀਆਂ ਵਲੋਂ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ ਨਾਲ ਜੁੜੇ ਕੱਟੜਪੰਥੀ ਨੇਤਾ ਮੌਲਾਨਾ ਇਸਮਾਈਲ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਸਿਰਫ਼ 48 ਘੰਟੇ ਬਾਅਦ ਇਸ ਹੋਰ ਕੱਟੜਪੰਥੀ ਮੌਲਵੀ ਨੂੰ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਅਨੁਸਾਰ ਅੱਜ ਲੋਅਰ ਸਾਊਥ ਵਜ਼ੀਰਿਸਤਾਨ ‘ਚ ਬੰਬ ਧਮਾਕੇ ਵਿਚ ਇਕ ਹੋਰ ਪ੍ਰਮੁੱਖ ਮੌਲਵੀ ਮੁਫ਼ਤੀ ਜਾਨਾ ਮੀਰ ਦੀ ਮੌਤ ਹੋ ਗਈ। ਡੀ. ਐੱਸ. ਪੀ. ਵਾਨਾ ਸਰਕਲ ਅਸਗਰ ਅਲੀ ਸ਼ਾਹ ਨੇ ਕਿਹਾ ਕਿ ਇਹ ਧਮਾਕਾ ਰੁਸਤਮ ਬਾਜ਼ਾਰ ‘ਚ ਸਥਿਤ ਇਕ ਸੁਪਰ ਮਾਰਕੀਟ ਦੀ ਜ਼ਮੀਨੀ ਮੰਜ਼ਿਲ ‘ਤੇ ਹੋਇਆ। ਪੁਲਿਸ ਅਧਿਕਾਰੀ ਨੇ ਅੱਗੇ ਕਿਹਾ ਕਿ ਧਮਾਕੇ ‘ਚ ਮੁਫ਼ਤੀ ਮੀਰ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਤੁਰੰਤ ਵਾਨਾ ਦੇ ਜ਼ਿਲ੍ਹਾ ਹੈੱਡਕੁਆਟਰ ਹਸਪਤਾਲ ‘ਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ਪਾਕਿ ਦੇ ਸੰਘੀ ਯੋਜਨਾ ਵਿਕਾਸ ਮੰਤਰੀ ਵਲੋਂ ਕਰਤਾਰਪੁਰ ਲਾਂਘੇ ਦਾ ਦੌਰਾ ਅਗਲੀ ਖ਼ਬਰ ਸ਼ੇਲਿੰਦਰਜੀਤ ਸਿੰਘ ਰਾਜਨ ਦਾ ਕਾਵਿ ਸੰਗ੍ਰਹਿ ‘ ਸਾਰੀ ਧਰਤੀ ਮੇਰੀ ’ ਪ੍ਰੋ : ਗੁਰਭਜਨ ਸਿੰਘ ਗਿੱਲ , ਦਰਸ਼ਨ ਬੁੱਟਰ , ਡਾ ....
Ad Position 24