ਨਿੱਜੀ ਸਕੂਲ ਦੀ ਹਿੱਸੇਦਾਰੀ ’ਚੋਂ ਹਿਸਾਬ-ਕਿਤਾਬ ਨਾ ਦੇਣ ਤੋਂ ਪ੍ਰੇਸ਼ਾਨ ਔਰਤ ਵਲੋਂ ਖ਼ੁਦਕੁਸ਼ੀ
ਸਰਕਾਰੀ ਅਧਿਆਪਕ ਜੋੜੇ ਖ਼ਿਲਾਫ਼ ਮਾਮਲਾ ਦਰਜ
ਮਾਨਸਾ, 4 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਨਿੱਜੀ ਸਕੂਲ ‘ਚੋਂ ਹਿੱਸੇਦਾਰੀ ਦਾ ਹਿਸਾਬ-ਕਿਤਾਬ ਨਾ ਦੇਣ ਅਤੇ ਤੰਗ-ਪ੍ਰੇਸ਼ਾਨ ਕਰਨ ਤੋਂ ਪ੍ਰੇਸ਼ਾਨ ਜ਼ਿਲ੍ਹੇ ਦੇ ਪਿੰਡ ਅਕਲੀਆ ਦੀ ਇਕ ਔਰਤ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ‘ਚ ਥਾਣਾ ਜੋਗਾ ਪੁਲਿਸ ਵਲੋਂ ਸਰਕਾਰੀ ਅਧਿਆਪਕ ਜੋੜੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਹਾਲ ਦੀ ਘੜੀ ਦੋਵੇਂ ਗ੍ਰਿਫ਼ਤ ਤੋਂ ਬਾਹਰ ਹਨ।
ਮਾਨਸਾ, 4 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਨਿੱਜੀ ਸਕੂਲ ‘ਚੋਂ ਹਿੱਸੇਦਾਰੀ ਦਾ ਹਿਸਾਬ-ਕਿਤਾਬ ਨਾ ਦੇਣ ਅਤੇ ਤੰਗ-ਪ੍ਰੇਸ਼ਾਨ ਕਰਨ ਤੋਂ ਪ੍ਰੇਸ਼ਾਨ ਜ਼ਿਲ੍ਹੇ ਦੇ ਪਿੰਡ ਅਕਲੀਆ ਦੀ ਇਕ ਔਰਤ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ‘ਚ ਥਾਣਾ ਜੋਗਾ ਪੁਲਿਸ ਵਲੋਂ ਸਰਕਾਰੀ ਅਧਿਆਪਕ ਜੋੜੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਹਾਲ ਦੀ ਘੜੀ ਦੋਵੇਂ ਗ੍ਰਿਫ਼ਤ ਤੋਂ ਬਾਹਰ ਹਨ। ਦੂਜੇ ਪਾਸੇ, ਮ੍ਰਿਤਕਾ ਦੇ ਪਰਿਵਾਰ ਨੇ ਕਥਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਤੱਕ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ। ਲੱਖਾ ਸਿੰਘ ਪੁੱਤਰ ਦਰਸ਼ਨ ਸਿੰਘ ਅਨੁਸਾਰ ਕਈ ਸਾਲ ਪਹਿਲਾਂ ਕੁਝ ਵਿਅਕਤੀਆਂ ਨਾਲ ਹਿੱਸੇਦਾਰੀ ‘ਤੇ ਉਨ੍ਹਾਂ ਅਕਲੀਆ ਵਿਖੇ ਨਿੱਜੀ ਸਕੂਲ ਖੋਲ੍ਹਿਆ ਸੀ, ਜਿਸ ਲਈ ਉਸ ਨੂੰ ਜ਼ਮੀਨ ਵੀ ਵੇਚਣੀ ਪਈ। ਇਸ ਵਿੱਦਿਅਕ ਸੰਸਥਾ ‘ਚ ਜਗਤਾਰ ਸਿੰਘ ਅਤੇ ਇਕ ਹੋਰ ਵਿਅਕਤੀ ਹਿੱਸੇਦਾਰ ਸੀ। ਉਸ ਦਾ ਦੋਸ਼ ਹੈ ਕਿ ਹਿਸਾਬ-ਕਿਤਾਬ ਮੰਗਣ ‘ਤੇ ਉਲਟਾ ਉਸ ਵੱਲ 48 ਲੱਖ ਰੁਪਏ ਕੱਢ ਦਿੱਤੇ ਗਏ ਅਤੇ ਜਦੋਂ ਉਹ ਹਿੱਸੇਦਾਰੀ ਦੇ ਪੈਸੇ ਮੰਗਦਾ ਤਾਂ ਧਮਕਾਇਆ ਜਾਣ ਲੱਗਿਆ। ਇਸੇ ਦੇ ਚਲਦਿਆਂ ਉਹ ਪਤਨੀ ਕਿਰਨਜੀਤ ਕੌਰ ਸਮੇਤ ਪ੍ਰੇਸ਼ਾਨ ਰਹਿਣ ਲੱਗ ਪਿਆ। ਸ਼ਿਕਾਇਤਕਰਤਾ ਨੇ ਕਿਹਾ ਕਿ ਮਾਮਲੇ ਨੂੰ ਨਿਪਟਾਉਣ ਲਈ ਕਈ ਵਾਰ ਪੰਚਾਇਤਾਂ, ਰਿਸ਼ਤੇਦਾਰੀਆਂ ਰਾਹੀਂ ਵੀ ਹਿਸਾਬ-ਕਿਤਾਬ ਮੰਗਿਆ ਪਰ ਹਿੱਸੇਦਾਰ ਕਿਸੇ ਗੱਲ ‘ਤੇ ਨਹੀਂ ਆਏ, ਜਿਸ ਕਰਕੇ ਲੰਘੀ 2 ਅਗਸਤ ਦੀ ਸ਼ਾਮ ਵੇਲੇ ਉਸ ਦੀ ਪਤਨੀ ਨੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਹਰਜਿੰਦਰ ਸਿੰਘ ਗਿੱਲ ਡੀ. ਐਸ. ਪੀ. ਸਬ ਡਵੀਜ਼ਨ ਮਾਨਸਾ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਉਕਤ ਮਾਮਲੇ ਵਿਚ ਜਗਤਾਰ ਸਿੰਘ ਝੱਬਰ ਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।