24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਬਿਜਲੀ ਦੀ ਮੰਗ ਘਟਣ ਨਾਲ ਦੂਜੇ ਰਾਜਾਂ ਨੂੰ 1200 ਤੋਂ 1300 ਮੈਗਾਵਾਟ ਬਿਜਲੀ ਵਾਪਸ ਕਰ ਰਿਹਾ ਹੈ ਪਾਵਰਕਾਮ 17 ਹਜ਼ਾਰ ਮੈਗਾਵਾਟ ਤੋਂ ਘਟ ਕੇ ਹੁਣ 8 ਹਜ਼ਾਰ ਮੈਗਾਵਾਟ ਤੱਕ ਆਈ ਮੰਗ

ਜਲੰਧਰ, 24 ਨਵੰਬਰ (ਸ਼ਿਵ ਸ਼ਰਮਾ)-ਮੌਸਮ ਵਿਚ ਤਬਦੀਲੀ ਆਉਣ ਤੋਂ ਬਾਅਦ ਪੰਜਾਬ ਵਿਚ ਬਿਜਲੀ ਦੀ ਮੰਗ ਵਿਚ ਲਗਾਤਾਰ ਕਮੀ ਆ ਰਹੀ ਹੈ। ਇਸ ਦੇ ਚੱਲਦਿਆਂ ਗਰਮੀਆਂ ਦੌਰਾਨ ਆਪਣੀ ਬਿਜਲੀ ਦੀ ਮੰਗ ਪੂਰੀ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਵਲੋਂ ਬੈਂਕਿੰਗ ਸਿਸਟਮ ਤਹਿਤ ਦੂਜੇ ਰਾਜਾਂ ਤੋਂ ਪ੍ਰਾਪਤ ਕੀਤੀ ਗਈ ਬਿਜਲੀ ਹੁਣ ਵਾਪਸ ਮੋੜੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 25-11-2026
ਜਲੰਧਰ, 24 ਨਵੰਬਰ (ਸ਼ਿਵ ਸ਼ਰਮਾ)-ਮੌਸਮ ਵਿਚ ਤਬਦੀਲੀ ਆਉਣ ਤੋਂ ਬਾਅਦ ਪੰਜਾਬ ਵਿਚ ਬਿਜਲੀ ਦੀ ਮੰਗ ਵਿਚ ਲਗਾਤਾਰ ਕਮੀ ਆ ਰਹੀ ਹੈ। ਇਸ ਦੇ ਚੱਲਦਿਆਂ ਗਰਮੀਆਂ ਦੌਰਾਨ ਆਪਣੀ ਬਿਜਲੀ ਦੀ ਮੰਗ ਪੂਰੀ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਵਲੋਂ ਬੈਂਕਿੰਗ ਸਿਸਟਮ ਤਹਿਤ ਦੂਜੇ ਰਾਜਾਂ ਤੋਂ ਪ੍ਰਾਪਤ ਕੀਤੀ ਗਈ ਬਿਜਲੀ ਹੁਣ ਵਾਪਸ ਮੋੜੀ ਜਾ ਰਹੀ ਹੈ। ਮੌਜੂਦਾ ਸਮੇਂ ਪਾਵਰਕਾਮ ਵਲੋਂ ਦੂਜੇ ਰਾਜਾਂ ਨੂੰ ਰੋਜ਼ਾਨਾ ਕਰੀਬ 1200 ਤੋਂ 1300 ਮੈਗਾਵਾਟ ਬਿਜਲੀ ਵਾਪਸ ਕੀਤੀ ਜਾ ਰਹੀ ਹੈ। ਸਤੰਬਰ ਮਹੀਨੇ ਦੌਰਾਨ ਪੰਜਾਬ ਵਿਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਈ ਸੀ, ਜਦਕਿ ਹੁਣ ਇਹ ਘਟ ਕੇ ਕਰੀਬ 8 ਹਜ਼ਾਰ ਮੈਗਾਵਾਟ ਰਹਿ ਗਈ ਹੈ। ਪਾਵਰਕਾਮ ਨੂੰ ਪੰਜਾਬ ਵਿਚ ਆਪਣੇ ਅਤੇ ਗੈਰ-ਸਰਕਾਰੀ ਖੇਤਰ ਦੇ ਬਿਜਲੀ ਉਤਪਾਦਨ ਸਰੋਤਾਂ ਤੋਂ ਕਰੀਬ 6500 ਮੈਗਾਵਾਟ ਬਿਜਲੀ ਪ੍ਰਾਪਤ ਹੁੰਦੀ ਹੈ। ਇਸ ਤੋਂ ਇਲਾਵਾ ਕੇਂਦਰੀ ਪੂਲ, ਹੋਰ ਸਰੋਤਾਂ ਅਤੇ ਡੈਮਾਂ ਤੋਂ ਵੀ ਬਿਜਲੀ ਹਾਸਲ ਕੀਤੀ ਜਾਂਦੀ ਹੈ। ਗਰਮੀਆਂ ਦੌਰਾਨ ਪਾਵਰਕਾਮ ਵਲੋਂ ਕੇਂਦਰੀ ਪੂਲ ਸਮੇਤ ਹੋਰ ਸਰੋਤਾਂ ਤੋਂ ਕਰੀਬ 9500 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾਂਦੀ ਹੈ। ਦੱਸਣਯੋਗ ਹੈ ਕਿ ਬੈਂਕਿੰਗ ਸਿਸਟਮ ਤਹਿਤ ਪਾਵਰਕਾਮ ਵਲੋਂ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਦੂਜੇ ਰਾਜਾਂ ਤੋਂ ਬਿਜਲੀ ਪ੍ਰਾਪਤ ਕੀਤੀ ਜਾਂਦੀ ਹੈ। ਇਸ ਦੇ ਬਦਲੇ ਸਰਦੀਆਂ ਵਿਚ ਜਦੋਂ ਉਨ੍ਹਾਂ ਰਾਜਾਂ ਵਿਚ ਬਿਜਲੀ ਦੀ ਮੰਗ ਵਧ ਜਾਂਦੀ ਹੈ ਤਾਂ ਪੰਜਾਬ ਵਲੋਂ ਲਈ ਗਈ ਬਿਜਲੀ ਵਾਪਸ ਕੀਤੀ ਜਾਂਦੀ ਹੈ। ਇਹ ਸਮਝੌਤੇ ਕਿਸੇ ਇਕ ਰਾਜ ਤੱਕ ਸੀਮਤ ਨਹੀਂ ਹਨ, ਸਗੋਂ ਪਾਵਰ ਬੈਂਕਿੰਗ ਪ੍ਰਬੰਧਾਂ ਤਹਿਤ ਕਈ ਗੁਆਂਢੀ ਅਤੇ ਹੋਰ ਰਾਜਾਂ ਨਾਲ ਕੀਤੇ ਜਾਂਦੇ ਹਨ। ਇਨ੍ਹਾਂ ਵਿਚ ਉੱਤਰਾਖੰਡ, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਵਰਗੇ ਸੂਬੇ ਸ਼ਾਮਲ ਹੁੰਦੇ ਹਨ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਪਹਾੜੀ ਰਾਜਾਂ ਵਿਚ ਗਰਮੀਆਂ ਦੌਰਾਨ ਬਰਫ਼ ਪਿਘਲਣ ਕਾਰਨ ਪਣ-ਬਿਜਲੀ ਦਾ ਉਤਪਾਦਨ ਵਧ ਜਾਂਦਾ ਹੈ। ਇਸ ਸਮੇਂ ਉਥੋਂ ਵਾਧੂ ਬਿਜਲੀ ਪੰਜਾਬ ਨੂੰ ਮਿਲਦੀ ਹੈ, ਜਦਕਿ ਸਰਦੀਆਂ ਵਿਚ ਉਨ੍ਹਾਂ ਰਾਜਾਂ ਦੀ ਲੋੜ ਵਧਣ ’ਤੇ ਪੰਜਾਬ ਵਲੋਂ ਬਿਜਲੀ ਵਾਪਸ ਕੀਤੀ ਜਾਂਦੀ ਹੈ। ਬੈਂਕਿੰਗ ਸਿਸਟਮ ਤਹਿਤ ਬਿਜਲੀ ਵਾਪਸ ਕਰਨ ਦੀ ਇਹ ਪ੍ਰਕਿਰਿਆ ਮਾਰਚ ਮਹੀਨੇ ਤੱਕ ਜਾਰੀ ਰਹਿੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮਸਤੂਆਣਾ ਸਾਹਿਬ ਵਿਖੇ 47ਵੀਂ ਪੰਜਾਬ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਸਮਾਪਤ 115 ਤਗਮੇ ਜਿੱਤ ਕੇ ਸੰਗਰੂਰ ਬਣਿਆ ਓਵਰਆਲ... ਅਗਲੀ ਖ਼ਬਰ ਭਾਰਤੀ ਖ਼ੁਰਾਕ ਨਿਗਮ ਦੀਆਂ 7,361 ਚੌਥੀ ਸ਼੍ਰੇਣੀ ਦੀਆਂ ਅਸਾਮੀਆਂ ਖ਼ਤਮ ਕਰਨ ਦਾ ਫ਼ੈਸਲਾ ਖ਼ਾਲੀ ਹੋਣ ਵਾਲੀਆਂ ਅਸਾਮੀਆਂ...
Ad Position 24