ਪਾਕਿ ਗਏ ਜਥੇ ਤੋਂ ਵਸੂਲੇ ਗਏ ਯਾਤਰਾ ਖ਼ਰਚ ਦੇ 13,700 ਰੁਪਏ
ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਬਾਵਜੂਦ 3500 ਰੁਪਏ ਘਟਾਏ
ਅੰਮ੍ਰਿਤਸਰ, 24 ਨਵੰਬਰ (ਸੁਰਿੰਦਰ ਕੋਛੜ)-ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ’ਤੇ ਗਏ ਭਾਰਤੀ ਜਥੇ ਤੋਂ ਇਸ ਵਾਰ ਪ੍ਰਤੀ ਯਾਤਰੂ ਏਅਰਕੰਡਿਸ਼ਨਡ ਬੱਸ ਟਿਕਟ ਦੇ 13,700 ਰੁਪਏ (ਪਾਕਿਸਤਾਨੀ ਕਰੰਸੀ) ਵਸੂਲ ਕੀਤੇ ਗਏ। ਬਹੁਤੇ ਯਾਤਰੂਆਂ ਵਲੋਂ ਬੱਸ ਖ਼ਰਚ ਦੀ ਅਦਾਇਗੀ ਯੂ.
ਅੰਮ੍ਰਿਤਸਰ, 24 ਨਵੰਬਰ (ਸੁਰਿੰਦਰ ਕੋਛੜ)-ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ’ਤੇ ਗਏ ਭਾਰਤੀ ਜਥੇ ਤੋਂ ਇਸ ਵਾਰ ਪ੍ਰਤੀ ਯਾਤਰੂ ਏਅਰਕੰਡਿਸ਼ਨਡ ਬੱਸ ਟਿਕਟ ਦੇ 13,700 ਰੁਪਏ (ਪਾਕਿਸਤਾਨੀ ਕਰੰਸੀ) ਵਸੂਲ ਕੀਤੇ ਗਏ। ਬਹੁਤੇ ਯਾਤਰੂਆਂ ਵਲੋਂ ਬੱਸ ਖ਼ਰਚ ਦੀ ਅਦਾਇਗੀ ਯੂ. ਐੱਸ. ਡਾਲਰ ਦੇ ਰੂਪ ’ਚ ਕੀਤੀ ਗਈ। ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀਆਂ ਬੋਤਲਾਂ, ਕੋਲਡ ਡਰਿੰਕ, ਚਿਪਸ ਦੇ ਪੈਕਟਾਂ ਸਮੇਤ ਹੋਰ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਨੇ ਦੱਸਿਆ ਕਿ ਪਿਛਲੇ ਸਾਲ ਵਿਸਾਖੀ ਮੌਕੇ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ’ਤੇ ਆਏ ਭਾਰਤੀ ਜਥੇ ਤੋਂ ਪ੍ਰਤੀ 17,200 ਰੁਪਏ (ਪਾਕਿਸਤਾਨੀ ਕਰੰਸੀ) ਯਾਤਰੂ ਖ਼ਰਚ ਵਸੂਲਿਆ ਗਿਆ ਸੀ। ਹਾਲਾਂਕਿ, ਇਸ ਵਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਪਾਕਿ ’ਚ ਬਹੁਤ ਜ਼ਿਆਦਾ ਵਧਣ ਦੇ ਬਾਵਜੂਦ ਯਾਤਰੂਆਂ ਕੋਲੋਂ 3500 ਰੁਪਏ ਘਟ ਲਏ ਗਏ ਹਨ। ਯਾਤਰੂਆਂ ਨੂੰ ਦਿੱਤੀ ਗਈ ਟਿਕਟ 10 ਦਿਨਾਂ ਤੱਕ ਵੈਧ ਰਹੇਗੀ ਅਤੇ ਇਸ ਬੱਸ ਖ਼ਰਚ ’ਚ ਉਹ ਸਭ ਗੁਰਦੁਆਰਿਆਂ ਦੀ ਯਾਤਰਾ ਕਰਨਗੇ।