ਪੁਲਿਸ ਨੂੰ ਵੱਖ-ਵੱਖ ਥਾਣਿਆਂ, ਪੁਲਿਸ ਅਧਿਕਾਰੀਆਂ ਦੀ ‘ਫੁਟੇਜ਼’ ਤੇ ਗੱਡੀਆਂ ਦੀ ‘ਲਾਗਬੁੱਕ’ ਪੇਸ਼ ਕਰਨ ਦੇ ਹੁਕਮ
ਰਣਜੀਤ ਸਿੰਘ ਦੇ ਪੁਲਿਸ ਮੁਕਾਬਲੇ ਦਾ ਮਾਮਲਾ
ਗੁਰਦਾਸਪੁਰ, 4 ਅਗਸਤ (ਚੱਕਰਾਜਾ)-ਸਰਹੱਦੀ ਪਿੰਡ ਆਦੀਆਂ ਦੇ ਨੌਜਵਾਨ ਰਣਜੀਤ ਸਿੰਘ ਦੀ ਪੁਲਿਸ ਮੁਕਾਬਲੇ ’ਚ ਹੋਈ ਮੌਤ ਦੇ ਮਾਮਲੇ ’ਚ ਪਰਿਵਾਰ ਵਲੋਂ ਪੁਲਿਸ ਦੀ ਇਸ ਕਹਾਣੀ ਨੂੰ ਮਨਘੜਤ ਦੱਸਦਿਆਂ ਅਦਾਲਤ ਦਾ ਦਰਵਾਜਾ ਖੜਕਾਇਆ ਗਿਆ ਸ,। ਜਿਸ ’ਤੇ ਇਸ ਕੇਸ ਦੀ ਅਦਾਲਤ ਵਲੋਂ ਨਿਆਂਇਕ ਜਾਂਚ ਵੀ ਕੀਤੀ ਜਾ ਰਹੀ ਹੈ।
ਗੁਰਦਾਸਪੁਰ, 4 ਅਗਸਤ (ਚੱਕਰਾਜਾ)-ਸਰਹੱਦੀ ਪਿੰਡ ਆਦੀਆਂ ਦੇ ਨੌਜਵਾਨ ਰਣਜੀਤ ਸਿੰਘ ਦੀ ਪੁਲਿਸ ਮੁਕਾਬਲੇ ’ਚ ਹੋਈ ਮੌਤ ਦੇ ਮਾਮਲੇ ’ਚ ਪਰਿਵਾਰ ਵਲੋਂ ਪੁਲਿਸ ਦੀ ਇਸ ਕਹਾਣੀ ਨੂੰ ਮਨਘੜਤ ਦੱਸਦਿਆਂ ਅਦਾਲਤ ਦਾ ਦਰਵਾਜਾ ਖੜਕਾਇਆ ਗਿਆ ਸ,। ਜਿਸ ’ਤੇ ਇਸ ਕੇਸ ਦੀ ਅਦਾਲਤ ਵਲੋਂ ਨਿਆਂਇਕ ਜਾਂਚ ਵੀ ਕੀਤੀ ਜਾ ਰਹੀ ਹੈ। ਵਕੀਲ ਭਜਨਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਵਲੋਂ 16 ਮਾਰਚ ਨੂੰ ਅਦਾਲਤ ਵਿਚ ਪੇਸ਼ ਹੋ ਕੇ ਵੱਖ-ਵੱਖ ਥਾਣਿਆਂ ਦੋਰਾਂਗਲਾ, ਬਹਿਰਾਮਪੁਰ ਤੇ ਪੁਰਾਣਾ ਸ਼ਾਲਾ ਜਿਨ੍ਹਾਂ ਅੰਦਰ ਮਾਮਲੇ ਦਰਜ ਕੀਤੇ ਗਏ ਸਨ, ਉਨ੍ਹਾਂ ਦੀ ਸੀ.ਸੀ.ਟੀ.ਵੀ. ਫੁਟੇਜ, ਗੱਡੀਆਂ ਦੀ ‘ਲਾਗਬੁੱਕ’ ਵਗੈਰਾ ਸੰਮਨ ਕਰਨ ਲਈ ਦਰਖ਼ਾਸਤ ਦਿੱਤੀ ਗਈ ਸੀ, ਜਿਸ ਦਾ ਫ਼ੈਸਲਾ ਸੁਣਾਉਂਦਿਆਂ ਸੀ.ਜੀ.ਐਮ. ਗੁਰਦਾਸਪੁਰ ਸੁਰੇਖਾ ਡਡਵਾਲ ਦੀ ਅਦਾਲਤ ਵਲੋਂ ਪੁਲਿਸ ਨੂੰ ਵੱਖ-ਵੱਖ ਪੁਲਿਸ ਥਾਣਿਆਂ ਦੇ ਨਾਲ-ਨਾਲ ਪੁਲਿਸ ਉਚ ਅਧਿਕਾਰੀਆਂ, ਸੀ.ਆਈ.ਏ. ਸਟਾਫ਼ ਦੀ ਸੀ.ਸੀ.ਟੀ.ਵੀ. ਫੁਟੇਜ਼, ਗੱਡੀਆਂ ਦੀ ਲਾਗਬੁੱਕ ਪੇਸ਼ ਕਰਨ ਦੇ ਹੁਕਮ ਕੀਤੇ ਗਏ ਹਨ। ਇਸ ਕੇਸ ਦੀ ਪੈਰਵਾਈ ਕਰ ਰਹੇ ਮਨੁੱਖੀ ਅਧਿਕਾਰ ਸੰਗਠਨ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਭਾਵੇਂ ਅਦਾਲਤ ਵਲੋਂ ਕਈ ਅਹਿਮ ਸਬੂਤ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਉਨ੍ਹਾਂ ਨੂੰ ਸ਼ੰਕਾ ਹੈ ਕਿ ਇਹ ਸਬੂਤ ਪੁਲਿਸ ਵਲੋਂ ਨਸ਼ਟ ਕੀਤੇ ਜਾ ਸਕਦੇ ਹਨ, ਕਿਉਂਕਿ ਪਹਿਲਾਂ ਵੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜ਼ਖ਼ਮੀ ਹਾਲਤ ਵਿਚ ਰਣਜੀਤ ਸਿੰਘ ਨੂੰ ਜਦੋਂ 25 ਫਰਵਰੀ 2026 ਨੂੰ ਲਿਆਂਦਾ ਗਿਆ ਸੀ ਤਾਂ ਉਸ ਸਮੇਂ ਵੀ ਇਹ ਫੁਟੇਜ਼ ਨਸ਼ਟ ਕੀਤੀਆਂ ਗਈਆਂ ਸਨ।