05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਕੈਨੇਡਾ ਸਰਕਾਰ ਨੇ ਸਖ਼ਤ ਕੀਤੇ ਕਾਨੂੰਨ, ਸਟੱਡੀ ਵੀਜ਼ਾ ਹੋਇਆ ਔਖਾ ਕਾਲਜਾਂ ਯੂਨੀਵਰਸਿਟੀਆਂ ਦੀਆਂ ਫ਼ੀਸਾਂ ’ਚ ਵਾਧਾ ਤੇ ਵਰਕ ਪਰਮਿਟ ’ਚ ਕਟੌਤੀ

ਅੰਮ੍ਰਿਤਸਰ, 4 ਅਗਸਤ (ਹਰਮਿੰਦਰ ਸਿੰਘ)-ਵਿਦੇਸ਼ ‘ਚ ਪੜ੍ਹਾਈ ਕਰਨ ਲਈ ਨੌਜਵਾਨਾਂ ਵਲੋਂ ਕੈਨੇਡਾ ਨੂੰ ਪਹਿਲ ਦਿੱਤੀ ਜਾਂਦੀ ਸੀ, ਜਿਸ ਕਾਰਨ ਕੈਨੇਡਾ ਦੀ ਧਰਤੀ ‘ਤੇ ਸਟੱਡੀ ਦੇ ਆਧਾਰ ‘ਤੇ ਗਏ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਪਰ ਹੁਣ ਉਥੋਂ ਦੇ ਹਲਾਤ ਬਦਲਦੇ ਜਾ ਰਹੇ ਹਨ। ਇਕ ਪਾਸੇ, ਕੈਨੇਡਾ ਸਰਕਾਰ ਵਲੋਂ ਸਟੱਡੀ ਵੀਜ਼ਾ ‘ਚ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ‘ਚ ਕਟੌਤੀ ਕਰ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 05-08-2026
ਅੰਮ੍ਰਿਤਸਰ, 4 ਅਗਸਤ (ਹਰਮਿੰਦਰ ਸਿੰਘ)-ਵਿਦੇਸ਼ ‘ਚ ਪੜ੍ਹਾਈ ਕਰਨ ਲਈ ਨੌਜਵਾਨਾਂ ਵਲੋਂ ਕੈਨੇਡਾ ਨੂੰ ਪਹਿਲ ਦਿੱਤੀ ਜਾਂਦੀ ਸੀ, ਜਿਸ ਕਾਰਨ ਕੈਨੇਡਾ ਦੀ ਧਰਤੀ ‘ਤੇ ਸਟੱਡੀ ਦੇ ਆਧਾਰ ‘ਤੇ ਗਏ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਪਰ ਹੁਣ ਉਥੋਂ ਦੇ ਹਲਾਤ ਬਦਲਦੇ ਜਾ ਰਹੇ ਹਨ। ਇਕ ਪਾਸੇ, ਕੈਨੇਡਾ ਸਰਕਾਰ ਵਲੋਂ ਸਟੱਡੀ ਵੀਜ਼ਾ ‘ਚ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ‘ਚ ਕਟੌਤੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਥੋਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਫ਼ੀਸਾਂ ‘ਚ ਵੱਡਾ ਵਾਧਾ ਹੋ ਗਿਆ, ਜਿਸ ਨਾਲ ਵਿਦਿਆਰਥੀਆਂ ਆਰਥਿਕ ਬੋਝ ਵੱਧ ਗਿਆ ਹੈ। ਹੁਣ ਕੈਨੇਡਾ ਪੜ੍ਹਾਈ ਲਈ ਜਾਣਾ ਔਖਾ ਹੁੰਦਾ ਜਾ ਰਿਹਾ ਹੈ। ਪਹਿਲਾਂ ਤਾਂ ਕੈਨੇਡਾ ਸਟੱਡੀ ਵੀਜ਼ਾ ਮਿਲਣਾ ਹੀ ਔਖਾ ਹੋ ਗਿਆ ਹੈ। ਵੀਜ਼ਾ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਵੀ 80 ਫ਼ੀਸਦੀ ਤੱਕ ਵੀਜ਼ੇ ਰੱਦ ਹੋ ਰਹੇ ਹਨ। ਇਸ ਦੇ ਨਾਲ ਜੋ ਵੀਜ਼ੇ ਮਿਲਦੇ ਹਨ ਉਨ੍ਹਾਂ ‘ਚ ਵੀ 75 ਫ਼ੀਸਦੀ ਕੋਰਸਾਂ ਦੇ ਨਾਲੋਂ ਵਰਕ ਪਰਮਿਟ ਹਟਾ ਦਿੱਤੇ ਗਏ ਹਨ। ਵਰਕ ਪਰਮਿਟ ਸਿਰਫ਼ ਇੰਜੀਨੀਅਰਿੰਗ ਦੇ ਕੁਝ ਕੋਰਸਾਂ ਦੇ ਨਾਲ ਹੀ ਜੁੜਿਆ ਹੈ, ਜਿਸ ਕਾਰਨ ਵਿਦਿਆਰਥੀਆਂ ਲਈ ਆਪਣੀਆਂ ਫ਼ੀਸਾਂ ਕੱਢਣੀਆਂ ਔਖੀਆਂ ਹੋ ਗਈਆਂ ਹਨ। ਇਸ ਸੰਬੰਧ ਵਿਚ ਗੱਲਬਾਤ ਕਰਦੇ ਹੋਏ ਐਸੋਸੀਏਸ਼ਨ ਆਫ਼ ਵੀਜ਼ਾ ਐਂਡ ਆਈਲੈਟਸ ਸੈਂਟਰ (ਐਵਿਕ) ਦੇ ਚੇਅਰਮੈਨ ਸੁਮਿਤ ਸ਼ਰਮਾ ਅਤੇ ਪ੍ਰਧਾਨ ਬਿਕਰਮ ਸਿੰਘ ਝਬਾਲ ਨੇ ਕੈਨੇਡਾ ਸਰਕਾਰ ਵਲੋਂ ਸਟੱਡੀ ਵੀਜ਼ੇ ‘ਚ ਕੀਤੀ ਜਾ ਰਹੀ ਸਖ਼ਤੀ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕੈਨੇਡਾ ਕੈਨੇਡਾ ਸਟੱਡੀ ਵੀਜ਼ੇ ਦੇ 80 ਫ਼ੀਸਦੀ ਦੇ ਕਰੀਬ ਰਫਿਊਜਲ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਤਿੰਨ ਚਾਰ ਸਾਲ ਪਹਿਲਾਂ ਜੋ ਖ਼ਰਚ 16 ਤੋਂ 17 ਲੱਖ ਰੁਪਏ ਆਉਂਦਾ ਸੀ ,ਹੁਣ ਉਹ ਵੱਧ ਕੇ 27 ਤੋਂ 30 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਕੈਨੇਡਾ ਸਰਕਾਰ ਵਲੋਂ ਕਾਨੂੰਨ ਵਿਚ ਨਵੀਆਂ ਸੋਧਾਂ ਕੀਤੀਆਂ ਹਨ, ਜਿਸ ‘ਚ ਡਿਪਲੋਮਾ ਕੋਰਸਾਂ ‘ਚ ਸਪਾਊਸ ਵੀਜ਼ਾ ਵੀ ਖ਼ਤਮ ਕਰ ਦਿੱਤਾ ਹੈ। ਸਿਰਫ਼ ਕੁਝ ਕੁ ਪੋਸਟ ਗਰੈਜੂਏਟ ਕੋਰਸਾਂ ਦੇ ਨਾਲ ਸਪਾਊਸ ਕੈਨੇਡਾ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਵਿਖੇ ਚਾਰ ਮਹਾਂਪੁਰਖਾਂ ਦੀ ਬਰਸੀ ਸੰਬੰਧੀ ਸਮਾਗਮ ਅਗਲੀ ਖ਼ਬਰ ਪੁਲਿਸ ਨੂੰ ਵੱਖ-ਵੱਖ ਥਾਣਿਆਂ, ਪੁਲਿਸ ਅਧਿਕਾਰੀਆਂ ਦੀ ‘ਫੁਟੇਜ਼’ ਤੇ ਗੱਡੀਆਂ ਦੀ ‘ਲਾਗਬੁੱਕ’ ਪੇਸ਼ ਕਰਨ ਦੇ ਹੁਕਮ ਰਣਜੀਤ ਸ...
Ad Position 24
No active advertisement