05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸ੍ਰੀ ਹਜ਼ੂਰ ਸਾਹਿਬ ਵਿਖੇ ਚਾਰ ਮਹਾਂਪੁਰਖਾਂ ਦੀ ਬਰਸੀ ਸੰਬੰਧੀ ਸਮਾਗਮ

ਨਾਂਦੇੜ, 4 ਅਗਸਤ (ਦਿਲਬਾਗ ਸਿੰਘ ਚਾਪੜਾ)-ਤਖ਼ਤ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੰਤ ਬਾਬਾ ਨਿਧਾਨ ਸਿੰਘ, ਬਾਬਾ ਹਰਨਾਮ ਸਿੰਘ, ਬਾਬਾ ਆਤਮਾ ਸਿੰਘ ਮੋਨੀ ਅਤੇ ਬਾਬਾ ਸੀਸ਼ਾ ਸਿੰਘ ਦੀ ਯਾਦ ਵਿਚ ਬਰਸੀ ਸਮਾਗਮ ਕਰਵਾਏ ਗਏ। ਕਾਰ ਸੇਵਾ ਵਾਲੇ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਹੋਏ ਸਮਾਗਮ ਵਿਚ ਪੰਜਾਬ ਅਤੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਜੁੜੀਆਂ ਸੰਗਤਾਂ ਨਾਲ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਨੇ ਵਿਚਾਰਾਂ ਦੀ ਸਾਂਝ ਪਾਉਂਦਿਆ ਕਿਹਾ ਕਿ ਸਿੱਖਾਂ ਦਾ ਜੋ ਨੁਕਸਾਨ ਬੰਦੂਕਾਂ ਤੇ ਤਲਵਾਰਾਂ ਨਹੀਂ ਕਰ ਸਕੀਆਂ, ਅੱਜ ਨਸ਼ਿਆਂ, ਉਚੇਰੀ ਵਿਦਿਆ ਦੀ ਘਾਟ ਅਤੇ ਗੁਰੂ ਦੇ ਸਿਧਾਂਤ ਤੋਂ ਟੁੱਟਣ ਕਾਰਨ ਕੁਰਾਹੇ ਪਈ ਨੌਜਵਾਨੀ ਵਜੋਂ ਉਹ ਨੁਕਸਾਨ ਹੋ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 05-08-2026
ਨਾਂਦੇੜ, 4 ਅਗਸਤ (ਦਿਲਬਾਗ ਸਿੰਘ ਚਾਪੜਾ)-ਤਖ਼ਤ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੰਤ ਬਾਬਾ ਨਿਧਾਨ ਸਿੰਘ, ਬਾਬਾ ਹਰਨਾਮ ਸਿੰਘ, ਬਾਬਾ ਆਤਮਾ ਸਿੰਘ ਮੋਨੀ ਅਤੇ ਬਾਬਾ ਸੀਸ਼ਾ ਸਿੰਘ ਦੀ ਯਾਦ ਵਿਚ ਬਰਸੀ ਸਮਾਗਮ ਕਰਵਾਏ ਗਏ। ਕਾਰ ਸੇਵਾ ਵਾਲੇ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਹੋਏ ਸਮਾਗਮ ਵਿਚ ਪੰਜਾਬ ਅਤੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਜੁੜੀਆਂ ਸੰਗਤਾਂ ਨਾਲ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਨੇ ਵਿਚਾਰਾਂ ਦੀ ਸਾਂਝ ਪਾਉਂਦਿਆ ਕਿਹਾ ਕਿ ਸਿੱਖਾਂ ਦਾ ਜੋ ਨੁਕਸਾਨ ਬੰਦੂਕਾਂ ਤੇ ਤਲਵਾਰਾਂ ਨਹੀਂ ਕਰ ਸਕੀਆਂ, ਅੱਜ ਨਸ਼ਿਆਂ, ਉਚੇਰੀ ਵਿਦਿਆ ਦੀ ਘਾਟ ਅਤੇ ਗੁਰੂ ਦੇ ਸਿਧਾਂਤ ਤੋਂ ਟੁੱਟਣ ਕਾਰਨ ਕੁਰਾਹੇ ਪਈ ਨੌਜਵਾਨੀ ਵਜੋਂ ਉਹ ਨੁਕਸਾਨ ਹੋ ਰਿਹਾ ਹੈ। ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੀ ਕਾਰਜ ਸ਼ੈਲੀ, ਸੇਵਾ ਅਤੇ ਸਿਮਰਨ ਆਦਿ ਵਿਸ਼ਿਆਂ ਤੇ ਗੁਰਮਤਿ ਪ੍ਰਮਾਣਾ ਦੀ ਰੌਸ਼ਨੀ ਵਿੱਚ ਵਿਚਾਰ ਰੱਖੇ। ਵੱਡੀ ਗਿਣਤੀ ਸਮਾਗਮ ਵਿਚ ਹਾਜ਼ਰ ਸ਼ਖਸੀਅਤਾਂ ਦਾ ਬਾਬਾ ਨਰਿੰਦਰ ਸਿੰਘ ਨੇ ਧੰਨਵਾਦ ਕੀਤਾ। ਇਸ ਸਮੇਂ ਬਾਬਾ ਬਲਵਿੰਦਰ ਸਿੰਘ ਅਤੇ ਬਾਬਾ ਨਰਿੰਦਰ ਸਿੰਘ ਨੇ ਵਲੋਂ ਹਾਜ਼ਰ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਸਹਾਇਕ ਜਥੇਦਾਰ ਬਾਬਾ ਰਾਮ ਸਿੰਘ, ਗਿਆਨੀ ਸਰਬਜੀਤ ਸਿੰਘ ਨਿਰਮਲੇ ਮੁੱਖ ਗ੍ਰੰਥੀ, ਮੀਤ ਗ੍ਰੰਥੀ ਭਾਈ ਗੁਰਮੀਤ ਸਿੰਘ, ਭਾਈ ਗੁਰਦੀਪ ਸਿੰਘ ਧੂਪੀਆ, ਰਵਿੰਦਰ ਸਿੰਘ ਕਪੂਰ ਸੁਪਰਡੈਂਟ ਗੁਰਦੁਆਰਾ ਬੋਰਡ, ਬਲਵਿੰਦਰ ਸਿੰਘ ਫ਼ੌਜੀ ਅਤੇ ਜੈਮਲ ਸਿੰਘ ਢਿੱਲੋਂ (ਦੋਵੇਂ ਸਹਾਇਕ ਸੁਪਰਡੈਂਟ), ਬਾਬਾ ਜਗਤਾਰ ਸਿੰਘ ਮੁਖੀ ਕਾਰ ਸੇਵਾ ਸ੍ਰੀ ਤਰਨ ਤਾਰਨ ਸਾਹਿਬ, ਸਿੰਘ ਸਾਹਿਬ ਬਾਬਾ ਬਲਵੀਰ ਸਿੰਘ 96 ਕਰੋੜੀ ਬੁੱਢਾ ਦਲ, ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖੰਡੂਰ ਸਾਹਿਬ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਬਾਬਾ ਕਸ਼ਮੀਰ ਸਿੰਘ ਸਾਬਕਾ ਮੁੱਖ ਗ੍ਰੰਥੀ, ਰਵਿੰਦਰ ਸਿੰਘ ਕਪੂਰ ਸੁਪਰਡੈਂਟ, ਮੀਤ ਜਥੇਦਾਰ ਈਸ਼ਰ ਸਿੰਘ ਮਾਤਾ ਸਾਹਿਬ, ਗਿਆਨੀ ਹਰਪਾਲ ਸਿੰਘ ਹੈਡ ਗ੍ਰੰਥੀ ਨਾਨਕ ਝੀਰਾ ਸਾਹਿਬ, ਡਾ: ਬਲਬੀਰ ਸਿੰਘ ਪ੍ਰਧਾਨ, ਮਨਪ੍ਰੀਤ ਸਿੰਘ ਨਾਨਕ ਝੀਰਾ ਸਾਹਿਬ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾ ਵਾਲੇ, ਬਾਬਾ ਨੰਦ ਸਿੰਘ ਮੁੰਡਾ ਪਿੰਡ ਸੰਪਰਦਾਏ ਬਾਬਾ ਬਿਧੀ ਚੰਦ, ਕਿਸਾਨ ਆਗੂ ਰਾਕੇਸ਼ ਟਿਕੈਤ, ਭਾਈ ਬਲਵਿੰਦਰ ਸਿੰਘ ਗ੍ਰੰਥੀ, ਡਾ: ਬਾਬਾ ਹਰਜਿੰਦਰ ਸਿੰਘ, ਬਾਬਾ ਗੁਰਮੀਤ ਸਿੰਘ ਡਾਚਰ ਹਰਿਆਣਾ, ਬਾਬਾ ਮੇਜਰ ਸਿੰਘ ਸਾਹਨੇਵਾਲ, ਜਥੇ: ਰਣਜੀਤ ਸਿੰਘ ਗੁ: ਗੁਪਤ ਸਰ ਸਾਹਿਬ ਮਨਮਾੜ੍ਹ, ਬਾਬਾ ਗੁਰਜੀਤ ਸਿੰਘ ਇਯਾਲੀ, ਬਾਬਾ ਕਸ਼ਮੀਰ ਸਿੰਘ ਦੁਸਾਂਝ, ਬਾਬਾ ਕਰਨੈਲ ਸਿੰਘ ਮੋਗਾ, ਬਾਬਾ ਮੰਗਾ ਸਿੰਘ ਧਰਮਕੋਟ, ਜਥੇ: ਮੋਹਨ ਸਿੰਘ ਉੱਤਰਾਖੰਡ, ਜਥੇ: ਦਿਲਬਾਗ ਸਿੰਘ ਅਨੰਦਪੁਰ ਸਾਹਿਬ,ਬਾਬਾ ਦਲੇਰ ਸਿੰਘ, ਬਾਬਾ ਗੁਰਦੇਵ ਸਿੰਘ ਬਨੂੜ ਬਾਬਾ ਨਿਰਮਲ ਸਿੰਘ ਭਗਵਾਨਪੁਰਾ, ਸੇਵਾ ਮੁਕਤ ਡੀ. ਆਈ.ਜੀ. ਗੁਰਪ੍ਰੀਤ ਸਿੰਘ ਗਿੱਲ, ਸੇਵਾ ਮੁਕਤ ਐੱਸ. ਪੀ. ਕੇਸਰ ਸਿੰਘ ਆਦਿ ਹਾਜਿਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਨੂੰ ਸਮਰਪਿਤ ਡਿਜ਼ੀਟਲ ਮਿਊਜ਼ਿਅਮ ਦਾ ਨੀਂਹ ਪੱਥਰ ਰੱਖਿਆ ਭਗਤ ਪੂਰਨ ਸਿੰਘ ਪ੍ਰਤੀ ਨੌਜਵਾਨ ਪੀੜ੍ਹੀ ਨੂੰ ਜਾ... ਅਗਲੀ ਖ਼ਬਰ ਕੈਨੇਡਾ ਸਰਕਾਰ ਨੇ ਸਖ਼ਤ ਕੀਤੇ ਕਾਨੂੰਨ, ਸਟੱਡੀ ਵੀਜ਼ਾ ਹੋਇਆ ਔਖਾ ਕਾਲਜਾਂ ਯੂਨੀਵਰਸਿਟੀਆਂ ਦੀਆਂ ਫ਼ੀਸਾਂ ’ਚ ਵਾਧਾ ਤੇ ਵਰਕ...
Ad Position 24
No active advertisement